ਕੈਨੇਡਾ ਦਾ ਸਟੱਡੀ ਵੀਜ਼ਾ ਲਵਾਉਣ ਤੇ ਨਾਂ ’ਤੇ ਠੱਗੇ 4, ਲੱਖ 80 ਹਜ਼ਾਰ ਰੁਪਏ
Monday, Jul 08, 2024 - 01:29 PM (IST)
ਚੰਡੀਗੜ੍ਹ (ਨਵਿੰਦਰ) : ਵਿਦੇਸ਼ ਭੇਜਣ ਦੇ ਨਾਂ ’ਤੇ ਇਕ ਵਿਅਕਤੀ ਨਾਲ 4 ਲੱਖ 80 ਹਜ਼ਾਰ ਰੁਪਏ ਦੀ ਠੱਗੀ ਮਾਰਨ ਦਾ ਮਾਮਲਾ ਦਰਜ ਹੋਇਆ। ਭੁਪਿੰਦਰ ਕੁਮਾਰ ਵਾਸੀ ਪਿੰਡ ਡਕਰਥਦਾਨਾ ਜ਼ਿਲ੍ਹਾ ਸੋਨੀਪਤ ਹਰਿਆਣਾ ਅਤੇ 10 ਹੋਰ ਸ਼ਿਕਾਇਤਕਰਤਾਵਾਂ ਦੇ ਬਿਆਨਾਂ ’ਤੇ ਮਾਮਲਾ ਦਰਜ ਹੋਇਆ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਸ਼ਿਕਾਇਤਕਰਤਾ ਭੁਪਿੰਦਰ ਕੁਮਾਰ ਨੇ ਦੱਸਿਆ ਕਿ ਉਹ ਸਟਡੀ ਵੀਜ਼ੇ ਲਈ ਕੈਨੇਡਾ ਜਾਣਾ ਚਾਹੁੰਦਾ ਸੀ। ਜਿਸ ਲਈ ਉਸ ਨੇ ਵਾਸਟ ਇਮੀਗ੍ਰੇਸ਼ਨ ਦਫ਼ਤਰ ਵਿਚ ਸੰਪਰਕ ਕੀਤਾ।
ਜਿਸ ਤੋਂ ਬਾਅਦ ਉਸ ਦੀ ਮੁਲਾਕਾਤ ਉੱਥੇ ਕੁਲਦੀਪ ਸਿੰਘ ਕਾਦਾ ਉਰਫ਼ ਕੁਲਬੀਰ ਸਿੰਘ ਅਤੇ ਹੋਰਨਾਂ ਨਾਲ ਹੋਈ, ਜਿੱਥੇ ਕਿ ਕੁਲਬੀਰ ਸਿੰਘ ਵੱਲੋਂ ਸ਼ਿਕਾਇਤਕਰਤਾ ਤੋਂ 4 ਲੱਖ 80 ਹਜ਼ਾਰ ਰੁਪਏ ਦੀ ਮੰਗ ਕੀਤੀ ਗਈ। ਕੁਲਬੀਰ ਸਿੰਘ ਨੇ ਭੁਪਿੰਦਰ ਤੋਂ ਉਸ ਦੇ ਦਸਤਾਵੇਜ਼ ਵੀ ਲੈ ਲਏ।
ਮਾਮਲੇ ਨੂੰ ਕਰੀਬ ਇਕ ਸਾਲ ਦੇ ਕਰੀਬ ਸਮਾਂ ਹੋ ਗਿਆ। ਉਕਤ ਇਮੀਗ੍ਰੇਸ਼ਨ ਕੰਪਨੀ ਨੇ ਨਾ ਤਾਂ ਉਸ ਨੂੰ ਸਟਡੀ ਵੀਜ਼ਾ ਲਗਵਾ ਕੇ ਦਿੱਤਾ ਤੇ ਨਾ ਹੀ ਪੈਸੇ ਵਾਪਸ ਕੀਤੇ। ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਸੈਕਟਰ-36 ਥਾਣੇ ਦੇ ਐੱਸ. ਐੱਚ. ਓ. ਜੈ ਪ੍ਰਕਾਸ਼ ਨੇ ਦੱਸਿਆ ਕਿ ਇਮੀਗ੍ਰੇਸ਼ਨ ’ਤੇ ਪਹਿਲਾਂ ਵੀ ਧੋਖਾਧੜੀ ਦੇ ਸੈਕਟਰ-17 ਅਤੇ 36 ਵਿਚ ਮਾਮਲੇ ਦਰਜ ਹਨ।