ਕਾਰ ਹਾਦਸਿਆਂ ''ਚ ਗਈ 5 ਲੋਕਾਂ ਦੀ ਜਾਨ, 6 ਜ਼ਖ਼ਮੀ
Monday, Jul 08, 2024 - 11:31 AM (IST)
ਬਗਦਾਦ (ਵਾਰਤਾ)- ਇਰਾਕ ਦੀ ਰਾਜਧਾਨੀ ਬਗਦਾਦ 'ਚ ਐਤਵਾਰ ਨੂੰ ਹੋਏ 2 ਕਾਰ ਹਾਦਸਿਆਂ 'ਚ 5 ਲੋਕਾਂ ਦੀ ਮੌਤ ਹੋ ਗਈ ਅਤੇ ਹੋਰ 6 ਜ਼ਖ਼ਮੀ ਹੋ ਗਏ। ਇਹ ਜਾਣਕਾਰੀ ਇਕ ਪੁਲਸ ਸੂਤਰ ਨੇ ਦਿੱਤੀ। ਮੇਜਰ ਅਲਾ ਅਲ-ਸਾਦੀ ਨੇ ਸਿਨਹੁਆ ਨੂੰ ਕਿਹਾ ਕਿ ਇਕ ਹਾਦਸੇ 'ਚ, ਅਸਾਵਧਾਨੀ ਅਤੇ ਤੇਜ਼ ਗਤੀ ਨਾਲ ਗੱਡੀ ਚਲਾਉਣ ਕਾਰਨ ਬਗਦਾਦ ਅਤੇ ਉੱਤਰੀ ਸ਼ਹਿਰ ਕਿਰਕੁਕ ਵਿਚਾਲੇ ਮੁੱਖ ਸੜਕ 'ਤੇ ਕਾਰ ਪਲਟਣ ਨਾਲ ਚਾਰ ਲੋਕਾਂ ਦੀ ਮੌਤ ਹੋ ਗਈ।
ਅਲ-ਸਾਦੀ ਨੇ ਕਿਹਾ ਕਿ ਇਕ ਵੱਖ ਹਾਦਸੇ 'ਚ, ਕਿਰਕੁਕ ਦੇ ਦੱਖਣ 'ਚ ਇਕ ਸੜਕ 'ਤੇ 2 ਕਾਰਾਂ ਦੀ ਟੱਕਰ 'ਚ ਇਕ ਫ਼ੌਜੀ ਦੀ ਮੌਤ ਹੋ ਗਈ ਅਤੇ ਤਿੰਨ ਫ਼ੌਜੀਆਂ ਸਮੇਤ 6 ਲੋਕ ਜ਼ਖ਼ਮੀ ਹੋ ਗਏ। ਯੋਜਨਾ ਮੰਤਰਾਲਾ ਦੇ ਬੁਲਾਰੇ ਅਬਦੁਲ-ਜ਼ਹਰਾ ਅਲ-ਹਿੰਦਵੀ ਨੇ ਪਿਛਲੇ ਮਹੀਨੇ ਕਿਹਾ ਸੀ ਕਿ ਮੰਤਰਾਲਾ ਦੀ ਇਕ ਰਿਪੋਰਟ ਤੋਂ ਪਤਾ ਲੱਗਾ ਹੈ ਕਿ 2023 'ਚ 11,552 ਸੜਕ ਹਾਦਸੇ ਹੋਏ, ਜਿਨ੍ਹਾਂ 'ਚ 3,019 ਲੋਕਾਂ ਦੀ ਮੌਤ ਹੋਈ, ਮੁੱਖ ਰੂਪ ਨਾਲ ਆਵਾਜਾਈ ਨਿਯਮਾਂ 'ਚ ਲਾਪਰਵਾਹੀ ਕਰਨ ਅਤੇ ਵਿਗੜਦੀ ਸੜਕ ਦੀ ਸਥਿਤੀ ਕਾਰਨ ਇਹ ਹਾਦਸੇ ਅਤੇ ਮੌਤਾਂ ਹੋਈਆਂ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e