ਅੱਜ ਹੈ ਭਾਰਤ ਦੇ ਸਾਬਕਾ ਧਾਕੜ ਕ੍ਰਿਕਟਰ ਸੌਰਵ ਗਾਂਗੁਲੀ ਦਾ ਜਨਮ ਦਿਨ, ਦੇਖੋ ਉਨ੍ਹਾਂ ਦੀ ਬੱਲੇਬਾਜ਼ੀ ਦੇ ਸ਼ਾਨਦਾਰ ਅੰਕੜੇ

Monday, Jul 08, 2024 - 01:32 PM (IST)

ਅੱਜ ਹੈ ਭਾਰਤ ਦੇ ਸਾਬਕਾ ਧਾਕੜ ਕ੍ਰਿਕਟਰ ਸੌਰਵ ਗਾਂਗੁਲੀ ਦਾ ਜਨਮ ਦਿਨ, ਦੇਖੋ ਉਨ੍ਹਾਂ ਦੀ ਬੱਲੇਬਾਜ਼ੀ ਦੇ ਸ਼ਾਨਦਾਰ ਅੰਕੜੇ

ਨਵੀਂ ਦਿੱਲੀ : ਭਾਰਤੀ ਕ੍ਰਿਕਟ 'ਚ ਆਪਣੇ ਸਮੇਂ ਦੌਰਾਨ ਅਮਿੱਟ ਛਾਪ ਛੱਡਣ ਵਾਲੇ ਸੌਰਵ ਗਾਂਗੁਲੀ ਅੱਜ ਆਪਣਾ 52ਵਾਂ ਜਨਮਦਿਨ ਮਨਾ ਰਹੇ ਹਨ। 8 ਜੁਲਾਈ 1972 ਨੂੰ ਕੋਲਕਾਤਾ 'ਚ ਜਨਮੇ ਸੌਰਵ ਗਾਂਗੁਲੀ ਨੇ ਕ੍ਰਿਕਟ 'ਚ ਕਾਫੀ ਨਾਂ ਕਮਾਇਆ ਅਤੇ ਭਾਰਤੀ ਕ੍ਰਿਕਟ ਨੂੰ ਇਕ ਨਵਾਂ ਰੁਤਬਾ ਦਿੱਤਾ। ਭਾਰਤੀ ਕ੍ਰਿਕਟ ਦੇ ਸਫਲ ਕਪਤਾਨਾਂ ਵਿੱਚੋਂ ਇੱਕ ਸੌਰਵ ਗਾਂਗੁਲੀ ਨੂੰ ਕ੍ਰਿਕਟ ਪ੍ਰਸ਼ੰਸਕ ਪਿਆਰ ਨਾਲ 'ਦਾਦਾ' ਅਤੇ 'ਪ੍ਰਿੰਸ ਆਫ਼ ਕੋਲਕਾਤਾ' ਵੀ ਕਹਿੰਦੇ ਹਨ। ਦੇਸ਼ ਭਰ 'ਚ 'ਦਾਦਾ' ਦੇ ਪ੍ਰਸ਼ੰਸਕਾਂ ਦੀ ਕੋਈ ਕਮੀ ਨਹੀਂ ਹੈ।

ਬੀਸੀਸੀਆਈ ਨੇ ਵਧਾਈ ਦਿੱਤੀ 

ਭਾਰਤੀ ਕ੍ਰਿਕਟ ਕੰਟਰੋਲ ਨੇ ਸਾਬਕਾ ਭਾਰਤੀ ਕਪਤਾਨ ਸੌਰਵ ਗਾਂਗੁਲੀ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਵਧਾਈ ਦਿੱਤੀ ਹੈ। ਵਧਾਈ ਦਿੰਦੇ ਹੋਏ ਬੀਸੀਸੀਆਈ ਨੇ ਲਿਖਿਆ, 'ਸਾਬਕਾ ਭਾਰਤੀ ਕਪਤਾਨ ਅਤੇ ਬੀਸੀਸੀਆਈ ਦੇ ਸਾਬਕਾ ਪ੍ਰਧਾਨ ਸੌਰਵ ਗਾਂਗੁਲੀ ਨੂੰ ਜਨਮਦਿਨ ਮੁਬਾਰਕ।' ਇਸ ਦੇ ਨਾਲ ਹੀ ਬੀਸੀਸੀਆਈ ਨੇ ਗਾਂਗੁਲੀ ਦੇ ਸ਼ਾਨਦਾਰ ਅੰਕੜੇ ਵੀ ਪੇਸ਼ ਕੀਤੇ।

ਸੌਰਵ ਗਾਂਗੁਲੀ ਦਾ ਕ੍ਰਿਕਟ ਕਰੀਅਰ

ਸੌਰਵ ਗਾਂਗੁਲੀ ਦੇ ਅੰਤਰਰਾਸ਼ਟਰੀ ਕ੍ਰਿਕਟ ਦੀ ਗੱਲ ਕਰੀਏ ਤਾਂ ਉਸਨੇ 424 ਅੰਤਰਰਾਸ਼ਟਰੀ ਮੈਚ ਖੇਡੇ ਹਨ ਜਿਸ ਵਿੱਚ ਉਸਨੇ 18575 ਦੌੜਾਂ ਬਣਾਈਆਂ ਹਨ ਜਿਸ ਵਿੱਚ 35 ਸੈਂਕੜੇ ਸ਼ਾਮਲ ਹਨ। ਗਾਂਗੁਲੀ ਨੇ ਸਿਰਫ ਵਨਡੇ ਅਤੇ ਟੈਸਟ ਕ੍ਰਿਕਟ ਹੀ ਖੇਡੀ ਹੈ ਕਿਉਂਕਿ ਉਹ ਟੀ-20 ਕ੍ਰਿਕਟ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਸੰਨਿਆਸ ਲੈ ਚੁੱਕੇ ਸਨ। ਗਾਂਗੁਲੀ ਨੇ 311 ਵਨਡੇ ਮੈਚਾਂ ਦੀਆਂ 300 ਪਾਰੀਆਂ 'ਚ 11363 ਦੌੜਾਂ ਬਣਾਈਆਂ ਹਨ, ਜਿਸ 'ਚ ਉਨ੍ਹਾਂ ਨੇ 22 ਸੈਂਕੜੇ ਲਗਾਏ ਹਨ, ਇਸ ਤੋਂ ਇਲਾਵਾ, ਟੈਸਟ 'ਚ ਉਨ੍ਹਾਂ ਨੇ 188 ਪਾਰੀਆਂ 'ਚ 7212 ਦੌੜਾਂ ਬਣਾਈਆਂ ਹਨ, ਜਿਸ 'ਚ 16 ਸੈਂਕੜੇ ਸ਼ਾਮਲ ਹਨ।

ਵਿਸ਼ਵ ਕੱਪ ਜਿੱਤਣ ਤੋਂ ਖੁੰਝਣ ਦੀ ਟੀਸ

ਗਾਂਗੁਲੀ ਨੇ ਭਾਰਤੀ ਕ੍ਰਿਕਟ ਲਈ ਕਪਤਾਨ ਦੇ ਨਾਲ-ਨਾਲ ਓਪਨਿੰਗ ਬੱਲੇਬਾਜ਼ ਦੀ ਭੂਮਿਕਾ ਨਿਭਾਈ। ਗਾਂਗੁਲੀ ਦੇ ਕ੍ਰਿਕਟ ਕਰੀਅਰ ਵਿੱਚ ਇੱਕ ਟੀਸ ਰਹਿ ਗਈ। ਉਹ ਆਪਣੇ ਸਮੇਂ ਦੌਰਾਨ ਭਾਰਤੀ ਟੀਮ ਲਈ ਵਿਸ਼ਵ ਕੱਪ ਟਰਾਫੀ ਨਹੀਂ ਜਿੱਤ ਸਕੇ, ਭਾਰਤੀ ਟੀਮ 2003 ਦੇ ਵਿਸ਼ਵ ਕੱਪ ਵਿੱਚ ਆਸਟਰੇਲੀਆ ਤੋਂ ਹਾਰ ਗਈ ਅਤੇ ਸੌਰਵ ਗਾਂਗੁਲੀ ਦਾ ਟਰਾਫੀ ਜਿੱਤਣ ਦਾ ਸੁਪਨਾ ਅਧੂਰਾ ਰਹਿ ਗਿਆ।


author

Tarsem Singh

Content Editor

Related News