PM ਮੋਦੀ ਨੂੰ ਕੁਝ ਘੰਟਿਆਂ ਲਈ ਵੀ ਮਣੀਪੁਰ ਜਾਣ ਦਾ ਸਮਾਂ ਨਹੀਂ ਮਿਲਿਆ: ਰਾਹੁਲ ਗਾਂਧੀ

Monday, Jul 08, 2024 - 11:13 AM (IST)

PM ਮੋਦੀ ਨੂੰ ਕੁਝ ਘੰਟਿਆਂ ਲਈ ਵੀ ਮਣੀਪੁਰ ਜਾਣ ਦਾ ਸਮਾਂ ਨਹੀਂ ਮਿਲਿਆ: ਰਾਹੁਲ ਗਾਂਧੀ

ਨਵੀਂ ਦਿੱਲੀ- ਕਾਂਗਰਸ ਨੇ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਦੇ ਮਣੀਪੁਰ ਦੌਰੇ ਦੀ ਪਿੱਠਭੂਮੀ 'ਚ ਸੋਮਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਕੁਝ ਘੰਟਿਆਂ ਲਈ ਵੀ ਮਣੀਪੁਰ ਆਉਣ ਦਾ ਸਮਾਂ ਨਹੀਂ ਮਿਲਿਆ ਅਤੇ ਨਾ ਹੀ ਉਨ੍ਹਾਂ ਨੇ ਇਸ ਦੀ ਇੱਛਾ ਜਤਾਈ। ਦੱਸ ਦੇਈਏ ਕਿ ਰਾਹੁਲ ਗਾਂਧੀ ਸੋਮਵਾਰ ਨੂੰ ਮਣੀਪੁਰ ਜਾਣਗੇ, ਜਿੱਥੇ ਉਹ ਹਿੰਸਾ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕਰਨਗੇ। ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ 14 ਮਹੀਨੇ ਪਹਿਲਾਂ ਸੂਬੇ ਵਿਚ ਹਿੰਸਾ ਭੜਕਣ ਤੋਂ ਬਾਅਦ ਰਾਹੁਲ ਗਾਂਧੀ ਦੀ ਮਣੀਪੁਰ ਦੀ ਇਹ ਤੀਜੀ ਫੇਰੀ ਹੈ।
 
ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਪੋਸਟ ਕੀਤਾ ਕਿ ਨਾਨ-ਬਾਇਓਲੌਜੀਕਲ (ਗੈਰ-ਜੀਵ) ਪ੍ਰਧਾਨ ਮੰਤਰੀ ਅੱਜ ਮਾਸਕੋ ਜਾ ਰਹੇ ਹਨ। ਜਦੋਂ ਕਿ ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਆਸਾਮ ਅਤੇ ਮਣੀਪੁਰ ਜਾ ਰਹੇ ਹਨ। ਇਕ ਗੈਰ-ਜੀਵ ਪ੍ਰਧਾਨ ਮੰਤਰੀ ਲਈ ਢੋਲ ਵਜਾਉਣ ਵਾਲਿਆਂ ਨੇ ਇਸ ਗੱਲ ਨੂੰ ਲੈ ਕੇ ਵੱਡੇ-ਵੱਡੇ ਦਾਅਵੇ ਕੀਤੇ ਹਨ ਕਿ ਉਨ੍ਹਾਂ ਨੇ ਰੂਸ-ਯੂਕਰੇਨ ਜੰਗ ਨੂੰ ਅਸਥਾਈ ਤੌਰ 'ਤੇ ਰੋਕ ਦਿੱਤਾ ਸੀ। ਉਨ੍ਹਾਂ ਦੀ ਮਾਸਕੋ ਫੇਰੀ ਦੌਰਾਨ ਸ਼ਾਇਦ ਹੋਰ ਅਜੀਬ ਦਾਅਵੇ ਕੀਤੇ ਜਾਣਗੇ।

PunjabKesari

ਉਨ੍ਹਾਂ ਕਿਹਾ ਕਿ 3 ਮਈ 2023 ਨੂੰ ਸੂਬੇ 'ਚ ਪੈਦਾ ਹੋਏ ਗੰਭੀਰ ਸੰਕਟ ਤੋਂ ਬਾਅਦ ਗੈਰ-ਜੀਵ ਪ੍ਰਧਾਨ ਮੰਤਰੀ ਨੂੰ ਕੁਝ ਘੰਟਿਆਂ ਲਈ ਵੀ ਮਣੀਪੁਰ ਦਾ ਦੌਰਾ ਕਰਨ ਦਾ ਸਮਾਂ ਨਹੀਂ ਮਿਲਿਆ ਅਤੇ ਨਾ ਹੀ ਉਨ੍ਹਾਂ ਨੇ ਅਜਿਹਾ ਕਰਨ ਦੀ ਇੱਛਾ ਪ੍ਰਗਟਾਈ। ਉਹ ਨਾ ਤਾਂ ਸੂਬੇ ਦੇ ਮੁੱਖ ਮੰਤਰੀ, ਜੋ ਉਨ੍ਹਾਂ ਦੀ ਹੀ ਪਾਰਟੀ ਨਾਲ ਸਬੰਧਤ ਹਨ, ਨੂੰ ਮਿਲੇ ਹਨ ਅਤੇ ਨਾ ਹੀ ਉਥੋਂ ਦੇ ਵਿਧਾਇਕਾਂ, ਸੰਸਦ ਮੈਂਬਰਾਂ ਅਤੇ ਹੋਰ ਸਿਆਸਤਦਾਨਾਂ ਨੂੰ ਮਿਲੇ ਹਨ। ਇੰਫਾਲ ਘਾਟੀ 'ਚ ਰਹਿਣ ਵਾਲੇ ਮੇਤੇਈ ਲੋਕਾਂ ਅਤੇ ਪਹਾੜੀ ਇਲਾਕਿਆਂ 'ਚ ਰਹਿਣ ਵਾਲੇ ਕੂਕੀ ਲੋਕਾਂ ਵਿਚਾਲੇ ਪਿਛਲੇ ਸਾਲ ਮਈ ਤੋਂ ਜਾਰੀ ਨਸਲੀ ਹਿੰਸਾ 'ਚ 200 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।


author

Tanu

Content Editor

Related News