ਸ਼ੇਅਰ ਬਾਜ਼ਾਰ ''ਚ ਗਿਰਾਵਟ, ਸੈਂਸੈਕਸ ਲਗਭਗ 204 ਅੰਕ ਡਿੱਗਾ ਤੇ ਨਿਫਟੀ ਵੀ ਟੁੱਟ ਕੇ ਖੁੱਲ੍ਹਿਆ

Monday, Jul 08, 2024 - 10:24 AM (IST)

ਮੁੰਬਈ (ਭਾਸ਼ਾ) - ਸੋਮਵਾਰ ਨੂੰ ਸ਼ੁਰੂਆਤੀ ਕਾਰੋਬਾਰ ਵਿਚ ਘਰੇਲੂ ਸ਼ੇਅਰ ਬਾਜ਼ਾਰਾਂ ਵਿਚ ਗਿਰਾਵਟ ਦਰਜ ਕੀਤੀ ਗਈ। ਵਿਦੇਸ਼ੀ ਮੁਦਰਾ ਕਾਰੋਬਾਰੀਆਂ ਨੇ ਕਿਹਾ ਕਿ ਏਸ਼ੀਆਈ ਬਾਜ਼ਾਰਾਂ ਤੋਂ ਮਿਲੇ-ਜੁਲੇ ਸੰਕੇਤਾਂ ਨਾਲ ਘਰੇਲੂ ਸ਼ੇਅਰ ਬਾਜ਼ਾਰ 'ਚ ਵੀ ਮੰਦੀ ਦਾ ਰੁਖ ਰਿਹਾ। ਬੀਐਸਈ ਦਾ 30 ਸ਼ੇਅਰਾਂ ਵਾਲਾ ਸੂਚਕ ਅੰਕ ਸੈਂਸੈਕਸ ਸ਼ੁਰੂਆਤੀ ਕਾਰੋਬਾਰ ਵਿੱਚ 204.39 ਅੰਕ ਡਿੱਗ ਕੇ 79,792.21 ਅੰਕ 'ਤੇ ਆ ਗਿਆ। NSE ਨਿਫਟੀ 40.75 ਅੰਕ ਡਿੱਗ ਕੇ 24,283.10 'ਤੇ ਆ ਗਿਆ।

ਟਾਪ ਲੂਜ਼ਰਜ਼

ਟਾਈਟਨ, ਏਸ਼ੀਅਨ ਪੇਂਟਸ, ਅਡਾਨੀ ਪੋਰਟਸ, ਬਜਾਜ ਫਿਨਸਰਵ, ਅਲਟਰਾਟੈਕ ਸੀਮੈਂਟ, ਮਾਰੂਤੀ 

ਟਾਪ ਗੇਨਰਜ਼

ਟਾਟਾ ਮੋਟਰਜ਼, ਟੈਕ ਮਹਿੰਦਰਾ, ਆਈਸੀਆਈਸੀਆਈ ਬੈਂਕ ਅਤੇ ਸਟੇਟ ਬੈਂਕ ਆਫ ਇੰਡੀਆ 

ਗਲੋਬਲ ਬਾਜ਼ਾਰਾਂ ਦਾ ਹਾਲ

ਏਸ਼ੀਆਈ ਬਾਜ਼ਾਰਾਂ 'ਚ ਚੀਨ ਦਾ ਸ਼ੰਘਾਈ ਕੰਪੋਜ਼ਿਟ ਅਤੇ ਹਾਂਗਕਾਂਗ ਦਾ ਹੈਂਗ ਸੇਂਗ ਘਾਟੇ 'ਚ ਰਿਹਾ, ਜਦਕਿ ਦੱਖਣੀ ਕੋਰੀਆ ਦਾ ਕੋਸਪੀ ਅਤੇ ਜਾਪਾਨ ਦਾ ਨਿੱਕੇਈ ਲਾਭ 'ਚ ਰਿਹਾ। ਸ਼ੁੱਕਰਵਾਰ ਨੂੰ ਅਮਰੀਕੀ ਬਾਜ਼ਾਰ ਸਕਾਰਾਤਮਕ ਨੋਟ 'ਤੇ ਬੰਦ ਹੋਏ। ਗਲੋਬਲ ਆਇਲ ਬੈਂਚਮਾਰਕ ਬ੍ਰੈਂਟ ਕਰੂਡ ਫਿਊਚਰਜ਼ 0.09 ਫੀਸਦੀ ਘੱਟ ਕੇ 86.46 ਅਮਰੀਕੀ ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਿਹਾ ਸੀ। ਸਟਾਕ ਮਾਰਕੀਟ ਦੇ ਅੰਕੜਿਆਂ ਦੇ ਅਨੁਸਾਰ, ਵਿਦੇਸ਼ੀ ਸੰਸਥਾਗਤ ਨਿਵੇਸ਼ਕ (ਐਫਆਈਆਈ) ਸ਼ੁੱਕਰਵਾਰ ਨੂੰ ਪੂੰਜੀ ਬਾਜ਼ਾਰ ਵਿੱਚ ਖਰੀਦਦਾਰ ਬਣੇ ਰਹੇ ਅਤੇ ਉਨ੍ਹਾਂ ਨੇ ਸ਼ੁੱਧ 1,241.33 ਕਰੋੜ ਰੁਪਏ ਦੇ ਸ਼ੇਅਰ ਖਰੀਦੇ।


 


Harinder Kaur

Content Editor

Related News