ਮੈਰੀਕੋ 172 ਕਰੋੜ ਰੁਪਏ ''ਚ ਹਾਸਲ ਕਰੇਗੀ ਵੀਅਤਨਾਮ ਦੀ ਕੰਪਨੀ

Friday, Dec 09, 2022 - 06:39 PM (IST)

ਮੈਰੀਕੋ 172 ਕਰੋੜ ਰੁਪਏ ''ਚ ਹਾਸਲ ਕਰੇਗੀ ਵੀਅਤਨਾਮ ਦੀ ਕੰਪਨੀ

ਨਵੀਂ ਦਿੱਲੀ (ਭਾਸ਼ਾ) - ਖਪਤਕਾਰ ਉਤਪਾਦ ਕੰਪਨੀ ਮੈਰੀਕੋ ਵੀਅਤਨਾਮ ਦੀ ਕੰਪਨੀ ਬਿਊਟੀ ਐਕਸ ਕਾਰਪੋਰੇਸ਼ਨ ਨੂੰ ਐਕੁਆਇਰ ਕਰੇਗੀ। ਇਹ ਸੌਦਾ ਲਗਭਗ 172 ਕਰੋੜ ਰੁਪਏ ਦਾ ਹੋਵੇਗਾ। ਬਿਊਟੀ ਐਕਸ ਕਾਰਪੋਰੇਸ਼ਨ 'ਪਿਊਰੇਟ ਡੀ ਪ੍ਰੋਵੈਂਸ' ਅਤੇ 'ਓਲੀਵ' ਵਰਗੇ ਨਾਰੀ ਨਿੱਜੀ ਦੇਖਭਾਲ ਬ੍ਰਾਂਡਾਂ ਦੀ ਮਾਲਕ ਹੈ।
ਇਸ ਪ੍ਰਾਪਤੀ ਨਾਲ ਮੈਰੀਕੋ ਨੂੰ ਵੀਅਤਨਾਮ ਵਿੱਚ ਆਪਣੀ ਮੌਜੂਦਗੀ ਵਧਾਉਣ ਵਿੱਚ ਮਦਦ ਮਿਲੇਗੀ। ਇਸਦੀ ਪੂਰੀ ਮਲਕੀਅਤ ਵਾਲੀ ਸਹਾਇਕ ਕੰਪਨੀ ਮੈਰੀਕੋ ਸਾਊਥ-ਈਸਟ ਏਸ਼ੀਆ ਕਾਰਪੋਰੇਸ਼ਨ ਨੇ ਵੀਅਤਨਾਮ ਕੰਪਨੀ ਦਾ 100% ਹਿੱਸਾ ਹਾਸਲ ਕਰਨ ਲਈ ਸਮਝੌਤਾ ਕੀਤਾ ਹੈ। ਲੈਣ-ਦੇਣ ਦੇ 31 ਮਾਰਚ, 2023 ਤੱਕ ਪੂਰਾ ਹੋਣ ਦੀ ਉਮੀਦ ਹੈ। ਮੈਰੀਕੋ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀਈਓ) ਸੌਗਾਤਾ ਗੁਪਤਾ ਨੇ ਕਿਹਾ, "ਅਸੀਂ ਵਿਅਤਨਾਮ ਵਿੱਚ ਸੁੰਦਰਤਾ ਅਤੇ ਨਿੱਜੀ ਦੇਖਭਾਲ ਸ਼੍ਰੇਣੀ ਦੀਆਂ ਮੱਧਮ ਮਿਆਦ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਉਤਸ਼ਾਹਿਤ ਹਾਂ।"

ਇਹ ਵੀ ਪੜ੍ਹੋ : ਪਾਨ ਮਸਾਲੇ ਦੀ ਟੈਕਸ ਚੋਰੀ ਨੂੰ ਲੈ ਕੇ ਸਰਕਾਰ ਚਿੰਤਤ, ਜਲਦ ਲਏ ਜਾ ਸਕਦੇ ਹਨ ਮਹੱਤਵਪੂਰਨ ਫ਼ੈਸਲੇ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News