ਮੈਨੂਫੈਕਚਰਿੰਗ ਸੈਕਟਰ ਮਜ਼ਬੂਤ ਵਾਧੇ ਤੇ ਵਿਸਥਾਰ ਦੀ ਰਾਹ ’ਤੇ : ਫਿੱਕੀ ਸਰਵੇਖਣ
Thursday, Oct 09, 2025 - 06:47 PM (IST)

ਨਵੀਂ ਦਿੱਲੀ (ਭਾਸ਼ਾ) - ਦੇਸ਼ ਦਾ ਨਿਰਮਾਣ ਖੇਤਰ (ਮੈਨੂਫੈਕਚਰਿੰਗ ਸੈਕਟਰ) ਮਜ਼ਬੂਤ ਵਾਧੇ ਅਤੇ ਵਿਸਥਾਰ ਦੀ ਰਾਹ ’ਤੇ ਹੈ। ਸਤੰਬਰ ਤਿਮਾਹੀ ’ਚ 87 ਫੀਸਦੀ ਉੱਤਰਦਾਤਿਆਂ ਨੇ ਉਤਪਾਦਨ ਪੱਧਰ ’ਚ ਵਾਧਾ ਜਾਂ ਸਥਿਰਤਾ ਦਰਜ ਕੀਤੀ ਹੈ। ਇਕ ਸਰਵੇਖਣ ਰਿਪੋਰਟ ’ਚ ਇਹ ਗੱਲ ਕਹੀ ਗਈ ਹੈ।
ਇਹ ਵੀ ਪੜ੍ਹੋ : ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ
ਉਦਯੋਗ ਮੰਡਲ ਫਿੱਕੀ ਦੇ ਨਵੇਂ ਸਰਵੇਖਣ ਮੁਤਾਬਕ ਅਪ੍ਰੈਲ-ਜੂਨ ਤਿਮਾਹੀ ’ਚ ਨਿਰਮਾਣ ਖੇਤਰ ਨਾਲ ਜੁਡ਼ੇ ਭਾਈਵਾਲਾਂ ਵਿਚਾਲੇ ਇਹ ਅਨੁਪਾਤ 77 ਫੀਸਦੀ ਸੀ। ਇਸ ਤਰ੍ਹਾਂ ਨਿਰਮਾਣ ਗਤੀਵਿਧੀਆਂ ’ਚ ਸੁਧਾਰ ਵੇਖਿਆ ਗਿਆ ਹੈ। ਪਿਛਲੇ ਸਾਲ ਦੀ ਤੁਲਨਾ ’ਚ ਇਸ ਸਾਲ ਜੁਲਾਈ-ਸਤੰਬਰ 2025-26 ਤਿਮਾਹੀ ਦੌਰਾਨ ਉਤਪਾਦਨ ਅਤੇ ਮੰਗ ਦੋਵਾਂ ਵਿਚ ਸੁਧਾਰ ਦੇ ਸੰਕੇਤ ਮਿਲੇ ਹਨ। ਸਰਵੇਖਣ ’ਚ 8 ਪ੍ਰਮੁੱਖ ਖੇਤਰਾਂ-ਵਾਹਨ ਅਤੇ ਕਲਪੁਰਜ਼ੇ, ਪੂੰਜੀਗਤ ਵਸਤੂਆਂ, ਰਸਾਇਣ, ਖਾਦ ਅਤੇ ਦਵਾਈ, ਇਲੈਕਟ੍ਰਾਨਿਕਸ, ਟਿਕਾਊ ਖਪਤਕਾਰ ਉਤਪਾਦ ਅਤੇ ਦੂਰਸੰਚਾਰ, ਮਸ਼ੀਨੀ ਉਪਕਰਨ, ਧਾਤੂ ਉਤਪਾਦ ਅਤੇ ਟੈਕਸਟਾਈਲ ਅਤੇ ਤਕਨੀਕੀ ਟੈਕਸਟਾਈਲ ਨਾਲ ਜੁਡ਼ੀਆਂ ਕੰਪਨੀਆਂ ਸ਼ਾਮਲ ਸਨ।
ਇਹ ਵੀ ਪੜ੍ਹੋ : ਅੱਜ ਤੋਂ UPI Payment 'ਚ ਹੋ ਗਏ ਅਹਿਮ ਬਦਲਾਅ, ਡਿਜੀਟਲ ਭੁਗਤਾਨ ਹੋਵੇਗਾ ਆਸਾਨ ਤੇ ਸੁਰੱਖਿਅਤ
ਫਿੱਕੀ ਨੇ ਕਿਹਾ ਕਿ ਘਰੇਲੂ ਮੰਗ ’ਚ ਵੀ ਉਮੀਦ ਝਲਕ ਰਹੀ ਹੈ। ਕਰੀਬ 83 ਫੀਸਦੀ ਉਤਰਦਾਤਾ ਜੁਲਾਈ-ਸਤੰਬਰ ਤਿਮਾਹੀ ’ਚ ਆਰਡਰ ਵਧਣ ਦੀ ਉਮੀਦ ਕਰ ਰਹੇ ਹਨ ਅਤੇ ਇਸ ’ਚ ਹਾਲ ਹੀ ’ਚ ਐਲਾਨੀ ਜੀ. ਐੱਸ. ਟੀ. ਦਰ ਕਟੌਤੀ ਦੀ ਅਹਿਮ ਭੂਮਿਕਾ ਹੋਣ ਦੀ ਸੰਭਾਵਨਾ ਹੈ। ਹਾਲਾਂਕਿ ਉਤਪਾਦਨ ਲਾਗਤ ਲਗਾਤਾਰ ਉਪਰੀ ਪੱਧਰ ’ਤੇ ਬਣੀ ਹੋਈ ਹੈ। 50 ਫੀਸਦੀ ਤੋਂ ਵੱਧ ਉੱਤਰਦਾਤਿਆਂ ਨੇ ਵਿਕਰੀ ਦੇ ਅਨੁਪਾਤ ’ਚ ਲਾਗਤ ਵਧਣ ਦੀ ਗੱਲ ਕਹੀ, ਜੋ ਪਿਛਲੀ ਤਿਮਾਹੀ ਦੇ ਸਮਾਨ ਹੈ। ਲਾਗਤ ’ਚ ਵਾਧੇ ਦਾ ਪ੍ਰਮੁੱਖ ਕਾਰਨ ਕੱਚੇ ਮਾਲ ਜਿਵੇਂ ਥੋਕ ਰਸਾਇਣ, ਧਾਤੂ ਕੋਕ, ਅਾਇਰਨ ਓਰ ਦੇ ਮੁੱਲ ਵਧਣਾ, ਮਜ਼ਦੂਰੀ ਖਰਚ ਅਤੇ ਟਰਾਂਸਪੋਰਟ ਅਤੇ ਬਿਜਲੀ ਦੀ ਵਧੀ ਲਾਗਤ ਦੱਸਿਆ ਗਿਆ ਹੈ।
ਇਹ ਵੀ ਪੜ੍ਹੋ : ਦਿਵਾਲੀ ਤੋਂ ਪਹਿਲਾਂ ਦਿੱਲੀ ਤੋਂ ਨਿਊਯਾਰਕ ਤੱਕ ਸੋਨੇ ਨੇ ਤੋੜੇ ਰਿਕਾਰਡ
ਸਰਵੇਖਣ ਮੁਤਾਬਕ ਨਿਰਮਾਤਾਵਾਂ ਵੱਲੋਂ ਔਸਤਨ 8.9 ਫੀਸਦੀ ਵਿਆਜ ਦਰ ਦਾ ਭੁਗਤਾਨ ਕੀਤਾ ਜਾ ਰਿਹਾ ਹੈ। 81 ਫੀਸਦੀ ਤੋਂ ਵੱਧ ਉੱਤਰਦਾਤਿਆਂ ਨੇ ਕਿਹਾ ਕਿ ਕਾਰਜਸ਼ੀਲ ਪੂੰਜੀ ਜਾਂ ਲੰਮੀ ਮਿਆਦ ਦੀ ਪੂੰਜੀ ਲਈ ਬੈਂਕਾਂ ਤੋਂ ਸਮਰੱਥ ਵਿੱਤੀ ਸਹਾਇਤਾ ਮਿਲ ਰਹੀ ਹੈ। ਕਰੀਬ 80 ਫੀਸਦੀ ਉਦਯੋਗਾਂ ਨੇ ਵਰਕਫੋਰਸ ਦੀ ਉਪਲੱਬਧਤਾ ਨੂੰ ਸਮਰੱਥ ਦੱਸਿਆ, ਜਦੋਂਕਿ ਬਾਕੀ 20 ਫੀਸਦੀ ਦਾ ਕਹਿਣਾ ਹੈ ਕਿ ਟਰੇਂਡ ਮਜ਼ਦੂਰਾਂ ਦੀ ਕਮੀ ਹੁਣ ਵੀ ਬਣੀ ਹੋਈ ਹੈ ਅਤੇ ਇਸ ਦਿਸ਼ਾ ’ਚ ਸਰਕਾਰ ਅਤੇ ਉਦਯੋਗ ਦੋਵਾਂ ਨੂੰ ਹੋਰ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈ।
ਇਹ ਵੀ ਪੜ੍ਹੋ : ਖ਼ਾਤੇ 'ਚ ਨਹੀਂ ਹਨ ਪੈਸੇ ਫਿਰ ਵੀ ਕਰ ਸਕੋਗੇ UPI Payment, ਜਾਣੋ ਖ਼ਾਸ ਸਹੂਲਤ ਬਾਰੇ
ਇਹ ਵੀ ਪੜ੍ਹੋ : Gold Broke all Records : 10 ਗ੍ਰਾਮ ਸੋਨੇ ਦੀ ਕੀਮਤ 1,22,100 ਦੇ ਪਾਰ, ਚਾਂਦੀ ਵੀ ਪਹੁੰਚੀ ਰਿਕਾਰਡ ਪੱਧਰ 'ਤੇ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8