ਦੁਨੀਆ ਦੀ ਕੋਈ ਵੀ ਤਾਕਤ ਭਾਰਤ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਨ ਤੋਂ ਨਹੀਂ ਰੋਕ ਸਕਦੀ : ਗੋਇਲ

Thursday, Oct 09, 2025 - 05:51 PM (IST)

ਦੁਨੀਆ ਦੀ ਕੋਈ ਵੀ ਤਾਕਤ ਭਾਰਤ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਨ ਤੋਂ ਨਹੀਂ ਰੋਕ ਸਕਦੀ : ਗੋਇਲ

ਮੁੰਬਈ (ਭਾਸ਼ਾ) - ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਦੁਨੀਆ ਦੀ ਕੋਈ ਵੀ ਤਾਕਤ ਭਾਰਤ ਨੂੰ 2047 ਤੱਕ ਵਿਕਸਿਤ ਰਾਸ਼ਟਰ ਬਣਨ ਤੋਂ ਨਹੀਂ ਰੋਕ ਸਕਦੀ। ਉਨ੍ਹਾਂ ਕਿਹਾ ਕਿ ਸਰਕਾਰ ਘਰੇਲੂ ਅਰਥਵਿਵਸਥਾ ਨੂੰ ਹੱਲਾਸ਼ੇਰੀ ਦੇਣ, ਬੁਨਿਆਦੀ ਢਾਂਚੇ ਦੇ ਨਿਰਮਾਣ ਅਤੇ ਅੰਤਰਰਾਸ਼ਟਰੀ ਵਪਾਰ ਦੇ ਵਿਸਥਾਰ ਲਈ ਕਈ ਪਹਿਲਾਂ ਕਰ ਰਹੀ ਹੈ।

ਇਹ ਵੀ ਪੜ੍ਹੋ :   ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ

‘ਗਲੋਬਲ ਫਿਨਟੈੱਕ ਫੈਸਟ’ (ਜੀ. ਐੱਫ. ਐੱਫ.) ਦੇ 6ਵੇਂ ਐਡੀਸ਼ਨ ’ਚ ਮੰਤਰੀ ਨੇ ਕਿਹਾ ਕਿ ਦੁਨੀਆ ਭਾਰਤ ਨੂੰ ਵਿਸ਼ਵਾਸ ਨਾਲ ਦੇਖਦੀ ਹੈ ਕਿਉਂਕਿ ਇਹ ਦੇਸ਼ ਉੱਚ ਗੁਣਵੱਤਾ ਵਾਲੇ ਹੁਨਰ, ਕੌਸ਼ਲ, ਵਸਤਾਂ ਅਤੇ ਸੇਵਾਵਾਂ ਦੀ ਗਾਰੰਟੀ ਦਿੰਦਾ ਹੈ ਅਤੇ ਸਮੇਂ ’ਤੇ ਸਪਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਵਿੱਤੀ ਤਕਨੀਕੀ ਦੀ ਦੁਨੀਆ ’ਚ ਭਾਈਵਾਲ ਤੋਂ ਲੈ ਕੇ ਹੁਣ ਪ੍ਰਮੁੱਖ ਵਾਸਤੂਕਾਰ ਬਣਨ ਤੱਕ, ਭਾਰਤ ਗਲੋਬਲ ਪਹਿਲ ਦੀ ਅਗਵਾਈ ਕਰ ਰਿਹਾ ਹੈ।

ਇਹ ਵੀ ਪੜ੍ਹੋ :     ਅੱਜ ਤੋਂ UPI Payment 'ਚ ਹੋ ਗਏ ਅਹਿਮ ਬਦਲਾਅ, ਡਿਜੀਟਲ ਭੁਗਤਾਨ ਹੋਵੇਗਾ ਆਸਾਨ ਤੇ ਸੁਰੱਖਿਅਤ

ਮੰਤਰੀ ਨੇ ਕਿਹਾ,‘‘ਮੈਨੂੰ ਲੱਗਦਾ ਹੈ ਕਿ ਆਪਣੀ ਆਜ਼ਾਦੀ ਦੇ 100 ਸਾਲ ਪੂਰੇ ਹੋਣ ’ਤੇ ਦੁਨੀਆ ਦੀ ਕੋਈ ਵੀ ਤਾਕਤ ਭਾਰਤ ਨੂੰ ਇਕ ਵਿਕਸਿਤ ਅਤੇ ਖੁਸ਼ਹਾਲ ਰਾਸ਼ਟਰ ਬਣਨ ਤੋਂ ਨਹੀਂ ਰੋਕ ਸਕਦੀ। ਇਹ ਟੈਕਨਾਲੋਜੀ ਨੂੰ ਅਪਣਾਏ ਬਿਨਾਂ, ਡਿਜੀਟਲ ਦੁਨੀਆ ਨੂੰ ਵਿਸ਼ਵ ’ਚ ਹੋ ਰਹੀਆਂ ਗਤੀਵਿਧੀਆਂ ਤੋਂ ਜਾਣੂ ਕਰਵਾਏ ਬਿਨਾਂ ਅਤੇ ਦੁਨੀਆਭਰ ’ਚ ਸਾਡੀਆਂ ਵਪਾਰਕ ਸਾਂਝੇਦਾਰੀਆਂ ਨੂੰ ਵਧਾਏ ਬਿਨਾਂ ਸੰਭਵ ਨਹੀਂ ਹੈ। ਇਹ ਸਭ ਇਸ ਗੱਲ ’ਤੇ ਨਿਰਭਰ ਕਰਦਾ ਹੈ ਕਿ ਭਾਰਤ ਨੂੰ ਦੁਨੀਆ ਦਾ ਇਕ ਭਰੋਸੇਯੋਗ ਸਾਂਝੇਦਾਰ ਮੰਨਿਆ ਜਾਵੇ।’’

ਇਹ ਵੀ ਪੜ੍ਹੋ :     ਦਿਵਾਲੀ ਤੋਂ ਪਹਿਲਾਂ ਦਿੱਲੀ ਤੋਂ ਨਿਊਯਾਰਕ ਤੱਕ ਸੋਨੇ ਨੇ ਤੋੜੇ ਰਿਕਾਰਡ

ਬਰਾਮਦ ਨੂੰ ਉਤਸ਼ਾਹ ਦੇਣ ਲਈ ਸਟਾਕ ਆਧਾਰਿਤ ਮਾਡਲ ’ਚ ਐੱਫ. ਡੀ. ਆਈ. ’ਤੇ ਵਿਚਾਰ

ਗੋਇਲ ਨੇ ਕਿਹਾ ਹੈ ਕਿ ਸਿਰਫ ਬਰਾਮਦ ਉਦੇਸ਼ ਲਈ ਈ-ਕਾਮਰਸ ਦੇ ਸਟਾਕ-ਆਧਾਰਿਤ ਮਾਡਲ ’ਚ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਦੀ ਇਜਾਜ਼ਤ ਦੇਣ ਦੇ ਪ੍ਰਸਤਾਵ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਇਸ ਨਾਲ ਛੋਟੇ ਪ੍ਰਚੂਨ ਵਿਕ੍ਰੇਤਾਵਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕੀਤੇ ਬਿਨਾਂ ਭਾਰਤ ਦੀ ਬਰਾਮਦ ਨੂੰ ਵਧਾਉਣ ’ਚ ਮਦਦ ਮਿਲੇਗੀ। ਮੌਜੂਦਾ ਸਮੇਂ ’ਚ ਦੇਸ਼ ਦੀ ਪ੍ਰਤੱਖ ਵਿਦੇਸ਼ੀ ਨਿਵੇਸ਼ (ਐੱਫ. ਡੀ. ਆਈ.) ਨੀਤੀ ਈ-ਕਾਮਰਸ ਦੇ ਸਟਾਕ-ਆਧਾਰਿਤ ਮਾਡਲ ’ਚ ਐੱਫ. ਡੀ. ਆਈ. ਦੀ ਇਜਾਜ਼ਤ ਨਹੀਂ ਦਿੰਦੀ ਹੈ। ਇਸ ਦੀ ਇਜਾਜ਼ਤ ਸਿਰਫ ਉਨ੍ਹਾਂ ਕੰਪਨੀਆਂ ਲਈ ਹੈ, ਜੋ ‘ਮਾਰਕੀਟਪਲੇਸ’ ਮਾਡਲ ਰਾਹੀਂ ਕੰਮ ਕਰ ਰਹੀਆਂ ਹਨ।

 

ਇਹ ਵੀ ਪੜ੍ਹੋ :     ਖ਼ਾਤੇ 'ਚ ਨਹੀਂ ਹਨ ਪੈਸੇ ਫਿਰ ਵੀ ਕਰ ਸਕੋਗੇ UPI Payment, ਜਾਣੋ ਖ਼ਾਸ ਸਹੂਲਤ ਬਾਰੇ

ਇਹ ਵੀ ਪੜ੍ਹੋ :     Gold Broke all Records : 10 ਗ੍ਰਾਮ ਸੋਨੇ ਦੀ ਕੀਮਤ 1,22,100 ਦੇ ਪਾਰ, ਚਾਂਦੀ ਵੀ ਪਹੁੰਚੀ ਰਿਕਾਰਡ ਪੱਧਰ 'ਤੇ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News