ਰੁਪਏ ਦੀ ਗਿਰਾਵਟ ਨੂੰ ਰੋਕਣ ਲਈ RBI ਨੇ ਵਧਾਇਆ ਹੱਥ, ਬਣਾਇਆ ਮਾਸਟਰ ਪਲਾਨ
Wednesday, Oct 08, 2025 - 04:30 PM (IST)

ਨਵੀਂ ਦਿੱਲੀ - ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਮੰਗਲਵਾਰ ਨੂੰ ਰੁਪਏ ਨੂੰ ਡਿੱਗਣ ਤੋਂ ਬਚਾਉਣ ਲਈ ਇਕ ਅਹਿਮ ਕਦਮ ਚੁੱਕਿਆ। ਇਕ ਰਿਪੋਰਟ ਮੁਤਾਬਕ ਆਰ. ਬੀ. ਆਈ. ਨੇ ਡਾਲਰ-ਰੁਪਏ ਬਾਏ/ਸੇਲ ਸਵੈਪ ਜ਼ਰੀਏ ਵਿਦੇਸ਼ੀ ਮੁਦਰਾ ਬਾਜ਼ਾਰ ’ਚ ਦਖਲ ਦਿੱਤਾ। ਇਸ ਕਾਰਵਾਈ ਤੋਂ ਬਾਅਦ ਰੁਪਏ ਦੀ ਕੀਮਤ 88.77 ਪ੍ਰਤੀ ਡਾਲਰ ’ਤੇ ਟਿਕੀ ਰਹੀ, ਜੋ ਉਸ ਦੇ ਸਭ ਤੋਂ ਹੇਠਲੇ ਪੱਧਰ 88.80 ਦੇ ਬੇਹੱਦ ਨਜ਼ਦੀਕ ਸੀ।
ਇਹ ਵੀ ਪੜ੍ਹੋ : ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ
ਟਰੇਡਰਜ਼ ਦਾ ਕਹਿਣਾ ਹੈ ਕਿ ਆਰ. ਬੀ. ਆਈ. ਨੇ ਇਕੱਠੇ ਸਪਾਟ ਮਾਰਕੀਟ ਅਤੇ ਫਾਰਵਰਡ ਮਾਰਕੀਟ ’ਚ ਦਖਲ ਦੇ ਕੇ ਡਾਲਰ ਦੀ ਉਪਲੱਬਧਤਾ ਅਤੇ ਰੁਪਏ ਦੀ ਸਥਿਰਤਾ ਦੋਵਾਂ ਨੂੰ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ। ‘ਬਾਏ/ਸੇਲ ਸਵੈਪ’ ਇਕ ਅਜਿਹਾ ਸੌਦਾ ਹੁੰਦਾ ਹੈ, ਜਿਸ ’ਚ ਆਰ. ਬੀ. ਆਈ. ਅੱਜ ਦੇ ਸਮੇਂ ’ਚ (ਸਪਾਟ ਮਾਰਕੀਟ ’ਚ) ਡਾਲਰ ਖਰੀਰਦਦਾ ਹੈ ਪਰ ਨਾਲ ਹੀ ਇਹ ਤੈਅ ਕਰ ਲੈਂਦਾ ਹੈ ਕਿ ਭਵਿੱਖ ਦੀ ਕਿਸੇ ਤਰੀਕ ’ਤੇ (ਫਾਰਵਰਡ ਮਾਰਕੀਟ ’ਚ) ਉਹੀ ਡਾਲਰ ਵਾਪਸ ਵੇਚ ਦੇਵੇਗਾ।
ਇਹ ਵੀ ਪੜ੍ਹੋ : ਇੱਕ ਹੀ ਦੇਸ਼ ਨੇ ਖ਼ਰੀਦ ਲਿਆ ਅੱਧੇ ਤੋਂ ਜ਼ਿਆਦਾ ਸੋਨਾ, ਨਾਂ ਜਾਣ ਕੇ ਹੋਵੋਗੇ ਹੈਰਾਨ
ਸਿੱਧੇ ਸ਼ਬਦਾਂ ’ਚ ਕਹੋ ਤਾਂ ਇਹ ਇਕ ਤਰ੍ਹਾਂ ਦਾ ਟੈਂਪਰੇਰੀ ਟਰਾਂਜ਼ੈਕਸ਼ਨ ਹੁੰਦਾ ਹੈ, ਜਿਸ ਦਾ ਮਕਸਦ ਬਾਜ਼ਾਰ ’ਚ ਅਚਾਨਕ ਆਈ ਡਾਲਰ ਦੀ ਮੰਗ ਨੂੰ ਪੂਰਾ ਕਰਨਾ ਅਤੇ ਰੁਪਏ ’ਤੇ ਦਬਾਅ ਨੂੰ ਘੱਟ ਕਰਨਾ ਹੁੰਦਾ ਹੈ।
ਇਹ ਵੀ ਪੜ੍ਹੋ : 10 ਗ੍ਰਾਮ Gold ਦੀ ਕੀਮਤ ਪਹੁੰਚੀ 1.30 ਲੱਖ ਦੇ ਪਾਰ, ਨਵੇਂ ਸਿਖਰ 'ਤੇ ਪਹੁੰਚੇ ਸੋਨੇ-ਚਾਂਦੀ ਦੇ ਭਾਅ
ਇਸ ਪ੍ਰਕਿਰਿਆ ’ਚ ਆਰ. ਬੀ. ਆਈ. ਨਾ ਤਾਂ ਸਥਾਈ ਰੂਪ ਨਾਲ ਡਾਲਰ ਜਮ੍ਹਾ ਕਰਦਾ ਹੈ ਅਤੇ ਨਾ ਹੀ ਆਪਣੇ ਵਿਦੇਸ਼ੀ ਮੁਦਰਾ ਭੰਡਾਰ ’ਚ ਵੱਡਾ ਬਦਲਾਅ ਲਿਆਉਂਦਾ ਹੈ ਅਤੇ ਇਹ ਇੰਨਾ ਯਕੀਨੀ ਕਰਦਾ ਹੈ ਕਿ ਡਾਲਰ ਦੀ ਕਮੀ ਨਾਲ ਰੁਪਿਆ ਕਮਜ਼ੋਰ ਨਾ ਪਵੇ।
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦੀ ਚਿਤਾਵਨੀ, 40% ਤੱਕ ਡਿੱਗ ਸਕਦੀਆਂ ਹਨ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8