ਵਿੱਤੀ ਤਕਨੀਕੀ ਕੰਪਨੀਆਂ AI ਦੀ ਦੁਰਵਰਤੋਂ ਨੂੰ ਰੋਕਣ ਲਈ ਜੋਖਿਮ ਵਿਵਸਥਾ ਕਰਨ ਮਜ਼ਬੂਤ : ਸੀਤਾਰਾਮਨ
Wednesday, Oct 08, 2025 - 04:42 PM (IST)

ਮੁੰਬਈ (ਭਾਸ਼ਾ) - ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਵਿੱਤੀ ਤਕਨੀਕੀ ਕੰਪਨੀਆਂ ਨੂੰ ਜੋਖਿਮ ਵਿਵਸਥਾ ’ਤੇ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਅੱਜ ਮੁਲਜ਼ਮ ਵੀ ਅਾਰਟੀਫਿਸ਼ੀਅਲ ਇੰਟੈਲੀਜੈਂਸੀ (ਏ. ਆਈ.) ਦੀ ਵਰਤੋਂ ਕਰ ਰਹੇ ਹਨ। ਵਿੱਤ ਮੰਤਰੀ ਨੇ ਇੱਥੇ ‘ਗਲੋਬਲ ਫਿਨਟੈੱਕ ਫੈਸਟ 2025’ ਦੇ 6ਵੇਂ ਐਡੀਸ਼ਨ ’ਚ ਕਿਹਾ ਕਿ ਭਾਰਤ ’ਚ ਵੱਖ-ਵੱਖ ਏ. ਆਈ. ਉਤਪਾਦਾਂ ਅਤੇ ਸੇਵਾਵਾਂ ਲਈ ਗਲੋਬਲ ਕੇਂਦਰ ਬਣਨ ਦੀ ਸਮਰੱਥਾ ਹੈ।
ਇਹ ਵੀ ਪੜ੍ਹੋ : ਬਸ ਕੁਝ ਸਾਲ ਹੋਰ... ਫਿਰ Private Jet ਜਿੰਨੀ ਹੋ ਜਾਵੇਗੀ 1 ਕਿਲੋ ਸੋਨੇ ਦੀ ਕੀਮਤ
ਇਸ ਪ੍ਰੋਗਰਾਮ ’ਚ ਸੀਤਾਰਾਮਨ ਨੇ ‘ਗਿਫਟ ਆਈ. ਐੱਫ. ਐੱਸ. ਸੀ.’ ’ਚ ਵਿਦੇਸ਼ੀ ਮੁਦਰਾ ਨਿਪਟਾਰਾ ਪ੍ਰਣਾਲੀ ਦੀ ਸ਼ੁਰੂਆਤ ਕੀਤੀ, ਜੋ ਅਸਲੀ ਸਮੇਂ ’ਚ ਨਿਰਵਿਘਨ ਲੈਣ-ਦੇਣ ਦੀ ਸਹੂਲਤ ਪ੍ਰਦਾਨ ਕਰੇਗੀ। ਨਾਲ ਹੀ ਇਹ ਨਕਦੀ ਵਿਵਸਥਾ ਨੂੰ ਬਿਹਤਰ ਬਣਾਏਗੀ ਅਤੇ ਪਾਲਣਾ ਯਕੀਨੀ ਕਰੇਗੀ। ਵਿਦੇਸ਼ੀ ਮੁਦਰਾ ਲੈਣ-ਦੇਣ ਮੌਜੂਦਾ ਸਮੇਂ ’ਚ ਆਮ ਤੌਰ ’ਤੇ 36 ਤੋਂ 48 ਘੰਟੀਆਂ ਦੇ ਅੰਤਰਾਲ ’ਚ ਪੂਰਾ ਹੋ ਪਾਉਂਦਾ ਹੈ।
ਇਹ ਵੀ ਪੜ੍ਹੋ : ਇੱਕ ਹੀ ਦੇਸ਼ ਨੇ ਖ਼ਰੀਦ ਲਿਆ ਅੱਧੇ ਤੋਂ ਜ਼ਿਆਦਾ ਸੋਨਾ, ਨਾਂ ਜਾਣ ਕੇ ਹੋਵੋਗੇ ਹੈਰਾਨ
ਵਿਦੇਸ਼ੀ ਮੁਦਰਾ ਨਿਪਟਾਰਾ ਪ੍ਰਣਾਲੀ ਦੇ ਸੰਚਾਲਨ ਨਾਲ ‘ਗਿਫਟ ਸਿਟੀ’ ਹਾਂਗਕਾਂਗ, ਟੋਕੀਓ, ਮਨੀਲਾ ਸਮੇਤ ਕੁਝ ਹੋਰ ਚੋਣਵੇਂ ਵਿੱਤੀ ਕੇਂਦਰਾਂ ਦੀ ਸੂਚੀ ’ਚ ਸ਼ਾਮਲ ਹੋ ਗਈ ਹੈ, ਜਿਨ੍ਹਾਂ ਕੋਲ ਸਥਾਨਕ ਪੱਧਰ ’ਤੇ ਵਿਦੇਸ਼ੀ ਮੁਦਰਾ ਲੈਣ-ਦੇਣ ਨੂੰ ਪੂਰਾ ਕਰਨ ਦਾ ਬੁਨਿਆਦੀ ਢਾਂਚਾ ਹੈ।
ਇਹ ਵੀ ਪੜ੍ਹੋ : 10 ਗ੍ਰਾਮ Gold ਦੀ ਕੀਮਤ ਪਹੁੰਚੀ 1.30 ਲੱਖ ਦੇ ਪਾਰ, ਨਵੇਂ ਸਿਖਰ 'ਤੇ ਪਹੁੰਚੇ ਸੋਨੇ-ਚਾਂਦੀ ਦੇ ਭਾਅ
ਮੰਤਰੀ ਨੇ ਇਸ ਮੌਕੇ ’ਤੇ ਕਿਹਾ ਕਿ ਭਾਰਤ ਅਜਿਹੇ ਏ. ਆਈ. ਉਤਪਾਦ ਵੀ ਬਣਾ ਸਕਦਾ ਹੈ, ਜੋ ਦੁਨੀਆ ਭਰ ’ਚ ਵੱਖ-ਵੱਖ ਵਰਤੋਂ-ਹਾਲਾਤ ਦੇ ਅਨੁਕੂਲ ਹੋਣ। ਇਹ ਏ. ਆਈ. ਵਿਚਾਰਾਂ ਦੇ ਵਿਕਾਸ ਅਤੇ ਪ੍ਰੀਖਣ ਲਈ ਇਕ ਪ੍ਰਯੋਗਸ਼ਾਲਾ ਹੋ ਸਕਦਾ ਹੈ। ਉਨ੍ਹਾਂ ਕਿਹਾ,‘‘ਸਾਡਾ ਏ. ਆਈ. ਢਾਂਚਾ ਭਾਰਤੀ ਭਾਸ਼ਾਵਾਂ, ਸਥਾਨਕ ਸੰਦਰਭਾਂ ਅਤੇ ਕਈ ਤਰ੍ਹਾਂ ਮਲਟੀਪਲ ‘ਇੰਟਰਫੇਸ’ ’ਤੇ ਆਧਾਰਿਤ ਹੋਣਾ ਚਾਹੀਦਾ ਹੈ ਤਾਂਕਿ ਇਸ ਨੂੰ ਸਾਡੇ ਨਾਗਰਿਕ ਵਿਆਪਕ ਤੌਰ ’ਤੇ ਸਵੀਕਾਰ ਅਤੇ ਇਸ ਦੀ ਵਰਤੋਂ ਕਰ ਸਕਣ।’’
ਇਹ ਵੀ ਪੜ੍ਹੋ : ਸੋਨੇ ਦੀਆਂ ਕੀਮਤਾਂ 'ਚ ਵੱਡੀ ਗਿਰਾਵਟ ਦੀ ਚਿਤਾਵਨੀ, 40% ਤੱਕ ਡਿੱਗ ਸਕਦੀਆਂ ਹਨ ਕੀਮਤਾਂ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8