ਵਿਦੇਸ਼ੀ ਕਰੰਸੀ ਭੰਡਾਰ 39.6 ਕਰੋੜ ਡਾਲਰ ਘਟ ਕੇ 702.57 ਅਰਬ ਡਾਲਰ ’ਤੇ ਆਇਆ
Saturday, Sep 27, 2025 - 11:45 AM (IST)

ਮੁੰਬਈ (ਭਾਸ਼ਾ) - ਦੇਸ਼ ਦਾ ਵਿਦੇਸ਼ੀ ਕਰੰਸੀ ਭੰਡਾਰ 19 ਸਤੰਬਰ ਨੂੰ ਖ਼ਤਮ ਹਫ਼ਤੇ ’ਚ 39.6 ਕਰੋੜ ਡਾਲਰ ਘਟ ਕੇ 702.57 ਅਰਬ ਡਾਲਰ ਰਿਹਾ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਹ ਜਾਣਕਾਰੀ ਦਿੱਤੀ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ 19 ਸਤੰਬਰ ਨੂੰ ਖ਼ਤਮ ਹਫ਼ਤੇ ’ਚ ਕਰੰਸੀ ਭੰਡਾਰ ਦਾ ਪ੍ਰਮੁੱਖ ਹਿੱਸਾ ਮੰਨੀ ਜਾਣ ਵਾਲੀਆਂ ਵਿਦੇਸ਼ੀ ਕਰੰਸੀ ਜਾਇਦਾਦਾਂ 86.4 ਅਰਬ ਡਾਲਰ ਘਟ ਕੇ 586.15 ਅਰਬ ਡਾਲਰ ਰਹੀਆਂ।
ਇਹ ਵੀ ਪੜ੍ਹੋ : UPI ਭੁਗਤਾਨ ਪ੍ਰਣਾਲੀ 'ਚ ਵੱਡਾ ਬਦਲਾਅ: 1 ਅਕਤੂਬਰ ਤੋਂ ਯੂਜ਼ਰਸ ਨਹੀਂ ਮੰਗ ਪਾਉਣਗੇ ਦੋਸਤ-ਰਿਸ਼ਤੇਦਾਰ ਤੋਂ ਸਿੱਧੇ ਪੈਸੇ
ਇਹ ਵੀ ਪੜ੍ਹੋ : LIC ਦੀ ਇਹ ਸਕੀਮ ਬਣੇਗੀ ਬੁਢਾਪੇ ਦਾ ਸਹਾਰਾ, ਹਰ ਮਹੀਨੇ ਮਿਲੇਗੀ 15,000 ਰੁਪਏ ਦੀ ਪੈਨਸ਼ਨ
ਕੇਂਦਰੀ ਬੈਂਕ ਅਨੁਸਾਰ ਬੀਤੇ ਹਫ਼ਤੇ ’ਚ ਦੇਸ਼ ਦਾ ਸੋਨਾ ਭੰਡਾਰ 36 ਕਰੋੜ ਡਾਲਰ ਵਧ ਕੇ 92.77 ਅਰਬ ਡਾਲਰ ਹੋ ਗਿਆ। ਇਸ ਦੌਰਾਨ ਵਿਸ਼ੇਸ਼ ਨਿਕਾਸੀ ਹੱਕ (ਐੱਸ. ਡੀ. ਆਰ.) 10.5 ਕਰੋੜ ਡਾਲਰ ਵਧ ਕੇ 18.87 ਅਰਬ ਡਾਲਰ ਰਿਹਾ। ਰਿਜ਼ਰਵ ਬੈਂਕ ਦੇ ਅੰਕੜਿਆਂ ਅਨੁਸਾਰ ਸਮੀਖਿਆ ਅਧੀਨ ਹਫ਼ਤੇ ’ਚ ਇੰਟਰਨੈਸ਼ਨਲ ਮਾਨੇਟਰੀ ਫੰਡ (ਆਈ. ਐੱਮ. ਐੱਫ.) ’ਚ ਭਾਰਤ ਦਾ ਰਾਖਵਾਂ ਭੰਡਾਰ 20 ਲੱਖ ਡਾਲਰ ਵਧ ਕੇ 4.76 ਅਰਬ ਡਾਲਰ ਪਹੁੰਚ ਗਿਆ।
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਨਵਾਂ ਝਟਕਾ: ਟਰੰਪ ਨੇ ਹੁਣ ਦਵਾਈਆਂ, ਫਰਨੀਚਰ ਅਤੇ ਟਰੱਕਾਂ 'ਤੇ ਵੀ ਲਗਾਇਆ ਭਾਰੀ ਟੈਕਸ
ਇਹ ਵੀ ਪੜ੍ਹੋ : ਦੁਰਗਾ ਪੂਜਾ ਤੋਂ ਪਹਿਲਾਂ ਖੁਸ਼ਖਬਰੀ! ਹਰ ਇੱਕ ਕਰਮਚਾਰੀ ਨੂੰ ਮਿਲੇਗਾ 1.03 ਲੱਖ ਦਾ ਬੋਨਸ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8