ਭਾਰਤੀ ਅਰਥਵਿਵਸਥਾ ਵਿੱਤੀ ਸਾਲ 2025-26 ’ਚ 6.5 ਫੀਸਦੀ ਦੀ ਦਰ ਨਾਲ ਵਧੇਗੀ : ABD

Tuesday, Sep 30, 2025 - 05:00 PM (IST)

ਭਾਰਤੀ ਅਰਥਵਿਵਸਥਾ ਵਿੱਤੀ ਸਾਲ 2025-26 ’ਚ 6.5 ਫੀਸਦੀ ਦੀ ਦਰ ਨਾਲ ਵਧੇਗੀ : ABD

ਨਵੀਂ ਦਿੱਲੀ (ਭਾਸ਼ਾ) - ਏਸ਼ੀਅਨ ਡਿਵੈੱਲਪਮੈਂਟ ਬੈਂਕ (ਏ. ਬੀ. ਡੀ.) ਨੇ ਕਿਹਾ ਕਿ ਭਾਰਤ ਦੀ ਅਰਥਵਿਵਸਥਾ ਚਾਲੂ ਵਿੱਤੀ ਸਾਲ 2025-26 ’ਚ 6.5 ਫੀਸਦੀ ਦੀ ਦਰ ਨਾਲ ਵਧ ਸਕਦੀ ਹੈ। ਭਾਵੇਂ ਪਹਿਲੀ ਤਿਮਾਹੀ ’ਚ 7.8 ਫੀਸਦੀ ਦੀ ਮਜ਼ਬੂਤ ​​ਵਾਧਾ ਦਰ ਦਰਜ ਕੀਤੀ ਗਈ ਹੋਵੇ।

ਇਹ ਵੀ ਪੜ੍ਹੋ :     ਨਰਾਤਿਆਂ ਮੌਕੇ Gold-Silver ਦੀਆਂ ਕੀਮਤਾਂ ਨੇ ਤੋੜੇ ਹੁਣ ਤੱਕ ਦੇ ਸਾਰੇ Record, 7ਵੇਂ ਅਸਮਾਨ ਪਹੁੰਚੇ ਭਾਅ

ਏ. ਬੀ. ਡੀ. ਨੇ ਕਿਹਾ ਕਿ ਭਾਰਤੀ ਬਰਾਮਦ ’ਤੇ ਅਮਰੀਕੀ ਟੈਰਿਫ ਦਾ ਅਸਰ ਅਰਥਵਿਵਸਥਾ ਦੀ ਗ੍ਰੋਥ ਅਨੁਮਾਨ ਖਾਸ ਕਰ ਕੇ ਸਾਲ ਦੀ ਦੂਜੀ ਛਿਮਾਹੀ ’ਤੇ ਦੇਖਣ ਨੂੰ ਮਿਲੇਗਾ। ਏ. ਬੀ. ਡੀ. ਦੀ ਅਪ੍ਰੈਲ 2025 ਦੀ ਏਸ਼ੀਅਨ ਡਿਵੈੱਲਪਮੈਂਟ ਆਊਟਲੁਕ (ਏ. ਡੀ. ਓ.) ਰਿਪੋਰਟ ’ਚ ਭਾਰਤ ਦੀ ਆਰਥਿਕ ਵਾਧਾ ਦਰ 7 ਫੀਸਦੀ ਰਹਿਣ ਦਾ ਅਨੁਮਾਨ ਸੀ ਪਰ ਜੁਲਾਈ ’ਚ ਇਸ ਨੂੰ ਘਟਾ ਕੇ 6.5 ਫੀਸਦੀ ਕਰ ਦਿੱਤਾ ਗਿਆ ਸੀ। ਇਹ ਕਦਮ ਅਮਰੀਕੀ ਟੈਰਿਫ ਕਾਰਨ ਭਾਰਤ ਤੋਂ ਬਰਾਮਦ ’ਤੇ ਪੈਣ ਵਾਲੇ ਸੰਭਾਵੀ ਅਸਰ ਦੇ ਮੱਦੇਨਜ਼ਰ ਚੁੱਕਿਆ ਗਿਆ।

ਇਹ ਵੀ ਪੜ੍ਹੋ :     1 ਅਕਤੂਬਰ ਤੋਂ ਲਾਗੂ ਹੋਣਗੇ ਕਈ ਵੱਡੇ ਬਦਲਾਅ; ਬੈਂਕ, UPI ਅਤੇ ਪੈਨਸ਼ਨ ਤੱਕ ਜੇਬ 'ਤੇ ਪਵੇਗਾ ਸਿੱਧਾ ਅਸਰ!

ਬਰਾਮਦ ਘਟਣ ਦਾ ਜੀ. ਡੀ. ਪੀ. ’ਤੇ ਦਿਸੇਗਾ ਅਸਰ

ਪਹਿਲੀ ਤਿਮਾਹੀ ’ਚ 7.8 ਫੀਸਦੀ ਦੀ ਗ੍ਰੋਥ ਮੁੱਖ ਤੌਰ ’ਤੇ ਮਜ਼ਬੂਤ ​​ਘਰੇਲੂ ਖਪਤ ਅਤੇ ਸਰਕਾਰੀ ਖਰਚ ਨਾਲ ਹੋਈ ਸੀ। ਹਾਲਾਂਕਿ ਵਾਧੂ ਅਮਰੀਕੀ ਟੈਰਿਫ ਨਾਲ ਬਰਾਮਦ ’ਚ ਕਮੀ ਆਵੇਗੀ, ਜੋ ਵਿੱਤੀ ਸਾਲ 2025-26 ਦੀ ਦੂਸਰੀ ਛਿਮਾਹੀ ਅਤੇ ਵਿੱਤੀ ਸਾਲ 2026-27 ’ਚ ਆਰਥਿਕ ਵਾਧੇ ਨੂੰ ਪ੍ਰਭਾਵਿਤ ਕਰੇਗੀ।

ਏ. ਡੀ. ਓ. ਸਤੰਬਰ 2025 ਅਨੁਸਾਰ ਘਰੇਲੂ ਮੰਗ ਅਤੇ ਸੇਵਾ ਬਰਾਮਦ ਦੀ ਮਜ਼ਬੂਤੀ ਇਸ ਪ੍ਰਭਾਵ ਨੂੰ ਅੰਸ਼ਿਕ ਤੌਰ ’ਤੇ ਘੱਟ ਕਰੇਗੀ। ਇਸ ਕਾਰਨ ਸ਼ੁੱਧ ਬਰਾਮਦ ਵਾਧੇ ’ਚ ਅਗਾਊਂ ਅੰਦਾਜ਼ੇ ਨਾਲੋਂ ਜ਼ਿਆਦਾ ਕਮੀ ਦੇਖਣ ਨੂੰ ਮਿਲ ਸਕਦੀ ਹੈ। ਹਾਂਲਾਕਿ ਜੀ. ਡੀ. ਪੀ. ’ਤੇ ਅਸਰ ਸੀਮਤ ਰਹੇਗਾ ਕਿਉਂਕਿ ਬਰਾਮਦ ਦੀ ਜੀ. ਡੀ. ਪੀ. ’ਚ ਹਿੱਸੇਦਾਰੀ ਮੁਕਾਬਲਤਨ ਘੱਟ ਹੈ। ਇਸ ਤੋਂ ਇਲਾਵਾ ਦੂਜੇ ਦੇਸ਼ਾਂ ’ਚ ਬਰਾਦਮ, ਸੇਵਾ ਬਰਾਮਦ ਮਜ਼ਬੂਤ ਅਤੇ ਘਰੇਲੂ ਮੰਗ ਨੂੰ ਵਿੱਤੀ ਅਤੇ ਮੁਦਰਾ ਨੀਤੀ ਨੂੰ ਉਤਸ਼ਾਹ ਮਿਲੇਗਾ।

ਇਹ ਵੀ ਪੜ੍ਹੋ :     10 ਕਿਲੋ ਸੋਨੇ ਨਾਲ ਬਣਿਆ ਦੁਨੀਆ ਦਾ ਸਭ ਤੋਂ ਮਹਿੰਗਾ ਪਹਿਰਾਵਾ, ਬਣਿਆ ਵਰਲਡ ਰਿਕਾਰਡ(PIC)

ਵਧ ਸਕਦਾ ਹੈ ਘਾਟਾ

ਏ. ਡੀ. ਓ. ਅਨੁਸਾਰ ਚਾਲੂ ਵਿੱਤੀ ਸਾਲ ’ਚ ......ਘਾਟਾ ਬਜਟ ਅਨਸਾਰ 4.4 ਫੀਸਦੀ ਤੋਂ T ਕਟੌਤੀਆਂ ਕਾਰਨ ਟੈਕਸ ਮਾਲੀਏ ਵਿੱਚ ਕਮੀ ਅਤੇ ਖਰਚੇ ਦੇ ਪੱਧਰ ਨੂੰ ਬਣਾਈ ਰੱਖਣ ਦੀ ਜ਼ਰੂਰਤ ਕਾਰਨ ਮੌਜੂਦਾ ਵਿੱਤੀ ਸਾਲ ਵਿੱਚ ਵਿੱਤੀ ਘਾਟਾ 4.4 ਫੀਸਦੀ ਦੇ ਬਜਟ ਅਨੁਮਾਨ ਤੋਂ ਵੱਧ ਹੋਣ ਦੀ ਸੰਭਾਵਨਾ ਹੈ। ਫਿਰ ਵੀ, ਇਹ ਵਿੱਤੀ ਸਾਲ 2024-25 ਵਿੱਚ ਰਿਕਾਰਡ 4.7 ਫੀਸਦੀ ਤੋਂ ਘੱਟ ਰਹੇਗਾ। ਚਾਲੂ ਖਾਤੇ ਦਾ ਘਾਟਾ, ਜੋ ਕਿ ਵਿੱਤੀ ਸਾਲ 2024-25 ਵਿੱਚ ਜੀਡੀਪੀ ਦਾ 0.6 ਫੀਸਦੀ ਸੀ, ਵਿੱਤੀ ਸਾਲ 2025-26 ਵਿੱਚ 0.9 ਫੀਸਦੀ ਅਤੇ ਵਿੱਤੀ ਸਾਲ 2026-27 ਵਿੱਚ 1.1 ਫੀਸਦੀ ਤੱਕ ਵਧਣ ਦੀ ਉਮੀਦ ਹੈ। ਆਯਾਤ ਵਾਧਾ ਸੀਮਤ ਰਹੇਗਾ, ਖਾਸ ਕਰਕੇ ਕਿਉਂਕਿ ਬ੍ਰੈਂਟ ਕਰੂਡ ਦੀਆਂ ਕੀਮਤਾਂ ਵਿੱਚ ਗਿਰਾਵਟ ਕਾਰਨ ਪੈਟਰੋਲੀਅਮ ਆਯਾਤ ਵਿੱਚ ਗਿਰਾਵਟ ਆਵੇਗੀ। ਮਹਿੰਗਾਈ ਕਿਵੇਂ ਹੋਵੇਗੀ? ਚਾਲੂ ਵਿੱਤੀ ਸਾਲ ਲਈ ਮਹਿੰਗਾਈ ਦਾ ਅਨੁਮਾਨ ਘਟਾ ਕੇ 3.1 ਫੀਸਦੀ ਕਰ ਦਿੱਤਾ ਗਿਆ ਹੈ, ਕਿਉਂਕਿ ਭੋਜਨ ਦੀਆਂ ਕੀਮਤਾਂ ਉਮੀਦ ਤੋਂ ਜਲਦੀ ਘਟ ਗਈਆਂ ਹਨ। ਵਿੱਤੀ ਸਾਲ 2025-26 ਵਿੱਚ ਮੁੱਖ ਮਹਿੰਗਾਈ ਦੇ ਲਗਭਗ 4 ਫੀਸਦੀ ਰਹਿਣ ਦੀ ਉਮੀਦ ਹੈ, ਜਦੋਂ ਕਿ ਖੁਰਾਕੀ ਕੀਮਤਾਂ ਵਿੱਚ ਵਾਧੇ ਕਾਰਨ ਵਿੱਤੀ ਸਾਲ 2026-27 ਲਈ ਮਹਿੰਗਾਈ ਦੇ ਅਨੁਮਾਨ ਵਧਾ ਦਿੱਤੇ ਗਏ ਹਨ।

ਇਹ ਵੀ ਪੜ੍ਹੋ :     ਸਰਾਫਾ ਬਾਜ਼ਾਰ 'ਚ ਆਇਆ ਭਾਰੀ ਉਛਾਲ , ਚਾਂਦੀ 7,000 ਰੁਪਏ ਚੜ੍ਹੀ ਤੇ ਸੋਨੇ ਨੇ ਬਣਾਇਆ...

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News