RBI ਨੇ ਡਿਜੀਟਲ ਪੇਮੈਂਟ ਟਰਾਂਜ਼ੈਕਸ਼ਨ ਲਈ ਆਥੈਂਟੀਕੇਸ਼ਨ ਮੈਕੇਨਿਜ਼ਮ ’ਤੇ ਦਿਸ਼ਾ-ਨਿਰਦੇਸ਼ ਕੀਤੇ ਜਾਰੀ
Friday, Sep 26, 2025 - 06:50 PM (IST)

ਨਵੀਂ ਦਿੱਲੀ - ਰਿਜ਼ਰਵ ਬੈਂਕ ਆਫ ਇੰਡੀਆ (ਆਰ. ਬੀ. ਆਈ.) ਨੇ ਡਿਜੀਟਲ ਪੇਮੈਂਟ ਟਰਾਂਜ਼ੈਕਸ਼ਨ ਆਥੈਂਟੀਕੇਸ਼ਨ ਲਈ ਆਥੈਂਟੀਕੇਸ਼ਨ ਮੈਕੇਨਿਜ਼ਮ ਫਰੇਮਵਰਕ ’ਤੇ ਡਰਾਫਟ ਗਾਈਡਲਾਈਨਜ਼ ਜਾਰੀ ਕੀਤੀਆਂ। ਇਹ 1 ਅਪ੍ਰੈਲ 2026 ਤੋਂ ਲਾਗੂ ਹੋਣਗੀਆਂ। ਕੇਂਦਰੀ ਬੈਂਕ ਨੇ ਕਿਹਾ ਕਿ ਆਮ ਜਨਤਾ ਵੱਲੋਂ ਮਿਲੇ ਫੀਡਬੈਕ ’ਤੇ ਵਿਚਾਰ ਕੀਤਾ ਗਿਆ ਹੈ ਅਤੇ ਉਸ ਨੂੰ ਆਖਰੀ ਦਿਸ਼ਾ-ਨਿਰਦੇਸ਼ਾਂ ’ਚ ਸ਼ਾਮਲ ਕੀਤਾ ਗਿਆ ਹੈ। ਇਸ ਦਿਸ਼ਾ-ਨਿਰਦੇਸ਼ਾਂ ਦਾ ਉਦੇਸ਼ ਤਕਨੀਕੀ ਪ੍ਰਗਤੀ ਦੀ ਵਰਤੋਂ ਕਰ ਕੇ ਆਥੈਂਟੀਕੇਸ਼ਨ ਦੇ ਨਵੇਂ ਤਰੀਕਿਆਂ ਨੂੰ ਉਤਸ਼ਾਹ ਦੇਣਾ ਹੈ।
ਇਹ ਵੀ ਪੜ੍ਹੋ : 21 ਦਿਨ ਬੰਦ ਰਹਿਣਗੇ ਬੈਂਕ, ਜਾਣੋ ਅਕਤੂਬਰ ਮਹੀਨੇ ਹੋਣ ਵਾਲੀਆਂ ਛੁੱਟੀਆਂ ਦੀ ਲੰਮੀ ਸੂਚੀ ਬਾਰੇ
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਸੋਨਾ ਰਿਕਾਰਡ ਪੱਧਰ ਤੋਂ ਫਿਸਲਿਆ, ਚਾਂਦੀ ਦੀਆਂ ਕੀਮਤਾਂ 'ਚ ਵਾਧਾ ਜਾਰੀ
ਹਾਲਾਂਕਿ ਇਸ ਫਰੇਮਵਰਕ ’ਚ ਐੱਸ. ਐੱਮ. ਐੱਸ.-ਬੇਸਡ ਓ. ਟੀ. ਪੀ. ਨੂੰ ਆਥੈਂਟੀਕੇਸ਼ਨ (ਪ੍ਰਮਾਣੀਕਰਣ) ਫੈਕਟਰ ਦੇ ਰੂਪ ’ਚ ਬੰਦ ਕਰਨ ਦੀ ਗੱਲ ਨਹੀਂ ਕਹੀ ਗਈ ਹੈ। ਆਰ. ਬੀ. ਆਈ. ਕਹਿੰਦਾ ਹੈ ਕਿ ਭਾਰਤ ’ਚ ਸਾਰੇ ਡਿਜੀਟਲ ਪੇਮੈਂਟ ਟਰਾਂਜ਼ੈਕਸ਼ਨ ਨੂੰ 2 ਆਥੈਂਟੀਕੇਸ਼ਨ ਫੈਕਟਰ ਦੇ ਨਿਯਮ ਦੀ ਪਾਲਣਾ ਕਰਨੀ ਹੋਵੇਗੀ। ਹਾਲਾਂਕਿ ਆਥੈਂਟੀਕੇਸ਼ਨ ਲਈ ਕੋਈ ਖਾਸ ਫੈਕਟਰ ਲਾਜ਼ਮੀ ਨਹੀਂ ਸੀ ਪਰ ਡਿਜੀਟਲ ਪੇਮੈਂਟ ਇਕੋਸਿਸਟਮ ਨੇ ਮੁੱਖ ਰੂਪ ਤੋਂ ਇਲਾਵਾ ਫੈਕਟਰ ਦੇ ਰੂਪ ’ਚ ਐੱਸ. ਐੱਮ. ਐੱਸ.-ਬੇਸਡ ਵਨ ਟਾਈਮ ਪਾਸਵਰਡ (ਓ. ਟੀ. ਪੀ.) ਨੂੰ ਅਪਣਾਇਆ ਹੈ। ਆਰ. ਬੀ. ਆਈ. ਅਨੁਸਾਰ ਸਾਰੇ ਡਿਜੀਟਲ ਪੇਮੈਂਟ ਟਰਾਂਜ਼ੈਕਸ਼ਨ ਨੂੰ ਘੱਟ ਤੋਂ ਘੱਟ 2 ਵੱਖ-ਵੱਖ ਆਥੈਂਟੀਕੇਸ਼ਨ ਫੈਕਟਰ ਵੱਲੋਂ ਪ੍ਰਮਾਣਿਤ ਕੀਤਾ ਜਾਵੇਗਾ, ਜਦੋਂ ਤਕ ਕਿ ਛੋਟ ਨਹੀਂ ਦਿੱਤੀ ਗਈ ਹੋਵੇ। ਜਾਰੀਕਰਤਾ ਆਪਣੀ ਮਰਜ਼ੀ ਨਾਲ ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਅਨੁਸਾਰ ਆਪਣੇ ਗਾਹਕਾਂ ਨੂੰ ਆਥੈਂਟੀਕੇਸ਼ਨ ਫੈਕਟਰ ਦਾ ਬਦਲ ਦੇ ਸਕਦੇ ਹਨ।
ਇਹ ਵੀ ਪੜ੍ਹੋ : Bank ਤੋਂ ਨਹੀਂ ਮਿਲ ਰਿਹਾ Loan, ਤਾਂ ਇਹ ਕੰਪਨੀ ਦੇਵੇਗੀ ਆਸਾਨੀ ਨਾਲ ਕਰਜ਼ਾ , ਜਾਣੋ ਕਿਵੇਂ
ਇਹ ਵੀ ਪੜ੍ਹੋ : Tata Motors 'ਤੇ ਸਾਈਬਰ ਹਮਲਾ, ਰੁਕ ਗਿਆ ਉਤਪਾਦਨ, ਹੋ ਰਿਹਾ ਕਰੋੜਾਂ ਦਾ ਨੁਕਸਾਨ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8