2047 ਤੱਕ ਵਿਕਸਤ ਭਾਰਤ ਦੀ ਦਿਸ਼ਾ ’ਚ ਅੱਗੇ ਵਧਣ ਲਈ ਇਕ ਮਜ਼ਬੂਤ ਫਾਈਨਾਂਸ਼ੀਅਲ ਸਿਸਟਮ ਦੀ ਜ਼ਰੂਰਤ : SBI ਚੇਅਰਮੈਨ
Saturday, Sep 27, 2025 - 06:57 PM (IST)

ਮੁੰਬਈ (ਅਨਸ) - ਐੱਸ. ਬੀ. ਆਈ. ਦੇ ਚੇਅਰਮੈਨ ਸੀ. ਐੱਸ. ਸ਼ੈੱਟੀ ਨੇ ਕਿਹਾ ਕਿ 2047 ਤੱਕ ਵਿਕਸਤ ਭਾਰਤ ਬਣਨ ਦੀ ਦਿਸ਼ਾ ’ਚ ਅੱਗੇ ਵਧਣ ਲਈ ਦੇਸ਼ ਨੂੰ ਇਕ ਮਜ਼ਬੂਤ ਫਾਈਨਾਂਸ਼ੀਅਲ ਸਿਸਟਮ ਦੀ ਜ਼ਰੂਰਤ ਹੋਵੇਗੀ।
ਇਹ ਵੀ ਪੜ੍ਹੋ : UPI ਭੁਗਤਾਨ ਪ੍ਰਣਾਲੀ 'ਚ ਵੱਡਾ ਬਦਲਾਅ: 1 ਅਕਤੂਬਰ ਤੋਂ ਯੂਜ਼ਰਸ ਨਹੀਂ ਮੰਗ ਪਾਉਣਗੇ ਦੋਸਤ-ਰਿਸ਼ਤੇਦਾਰ ਤੋਂ ਸਿੱਧੇ ਪੈਸੇ
ਕੈਪੀਟਲ ਮਾਰਕੀਟ ਲੀਡਰਜ਼ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਕ ਮਜ਼ਬੂਤ ਫਾਈਨਾਂਸ਼ੀਅਲ ਸਿਸਟਮ ਲਈ ਕੈਪੀਟਲ ਮਾਰਕੀਟ ਨੂੰ ਮਜ਼ਬੂਤ ਕਰਨਾ, ਇਨੋਵੇਸ਼ਨ ਨੂੰ ਉਤਸ਼ਾਹ ਦੇਣਾ ਅਤੇ ਫਾਈਨਾਂਸ਼ੀਅਲ ਟੈਲੇਂਟ ਨੂੰ ਵਿਕਸਤ ਕਰਨਾ ਜ਼ਰੂਰੀ ਹੈ।
ਸ਼ੈੱਟੀ ਨੇ ਕਿਹਾ ਕਿ ਐੱਸ. ਬੀ. ਆਈ. ’ਚ ਅਸੀਂ ਇਸ ਯਾਤਰਾ ’ਚ ਭਾਈਵਾਲ ਬਣਨ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ। ਅਸੀਂ ਨਾ ਸਿਰਫ ਬੈਂਕਿੰਗ ਹੱਲ ਦਿੰਦੇ ਹਾਂ, ਸਗੋਂ ਤੁਹਾਡੇ ਨਾਲ ਮਿਲ ਕੇ ਭਾਰਤ ਦੀ ਕੈਪੀਟਲ ਮਾਰਕੀਟ (ਪੂੰਜੀ ਬਾਜ਼ਾਰ) ਦੇ ਭਵਿੱਖ ਨੂੰ ਬਣਾਉਣ ਲਈ ਵੀ ਪੂਰੀ ਤਰ੍ਹਾਂ ਤਿਆਰ ਹਾਂ।
ਇਹ ਵੀ ਪੜ੍ਹੋ : LIC ਦੀ ਇਹ ਸਕੀਮ ਬਣੇਗੀ ਬੁਢਾਪੇ ਦਾ ਸਹਾਰਾ, ਹਰ ਮਹੀਨੇ ਮਿਲੇਗੀ 15,000 ਰੁਪਏ ਦੀ ਪੈਨਸ਼ਨ
ਕੈਪੀਟਲ ਮਾਰਕੀਟ ਦੇ ਪ੍ਰਤੀਭਾਗੀਆਂ ਨੇ ਐੱਸ. ਬੀ. ਆਈ. ਵੱਲੋਂ ਦਿੱਤੀ ਗਈ ਸੇਵਾ ਦੀ ਗੁਣਵੱਤਾ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਤੁਰੰਤ ਪੂਰਾ ਕਰਨ ਦੀ ਸ਼ਲਾਘਾ ਕੀਤੀ। ਦੇਸ਼ ਦੇ ਸਭ ਤੋਂ ਵੱਡੇ ਬੈਂਕ ਜਨਤਕ ਖੇਤਰ ਦੇ ਬੈਂਕ ਐੱਸ. ਬੀ. ਆਈ. ਨੇ ਚਾਲੂ ਮਾਲੀ ਸਾਲ ਦੀ ਅਪ੍ਰੈਲ-ਜੂਨ ਤਿਮਾਹੀ ’ਚ 19,160 ਕਰੋਡ਼ ਰੁਪਏ ਦਾ ਸ਼ੁੱਧ ਲਾਭ ਦਰਜ ਕੀਤਾ, ਜੋ ਪਿਛਲੇ ਮਾਲੀ ਸਾਲ ਦੀ ਇਸੇ ਤਿਮਾਹੀ ਦੇ 17,035 ਕਰੋਡ਼ ਰੁਪਏ ਦੇ ਮੁਕਾਬਲੇ 12.5 ਫ਼ੀਸਦੀ ਜ਼ਿਆਦਾ ਹੈ। ਮਾਲੀ ਸਾਲ 26 ਦੀ ਪਹਿਲੀ ਤਿਮਾਹੀ ’ਚ ਐੱਸ. ਬੀ. ਆਈ. ਦਾ ਆਪ੍ਰੇਟਿੰਗ ਪ੍ਰਾਫਿਟ ਵੀ ਸਾਲਾਨਾ ਆਧਾਰ ’ਤੇ 15.49 ਫ਼ੀਸਦੀ ਵਧ ਕੇ 30,544 ਕਰੋਡ਼ ਰੁਪਏ ਹੋ ਗਿਆ।
ਇਸ ’ਚ ਬੰਬੇ ਸਟਾਕ ਐਕਸਚੇਂਜ ’ਚ ਲਿਸਟਿਡ ਸਾਰੀਆਂ ਕੰਪਨੀਆਂ ਦਾ ਕੁੱਲ ਮੁਲਾਂਕਣ 465 ਲੱਖ ਕਰੋਡ਼ ਰੁਪਏ ਤੋਂ ਜ਼ਿਆਦਾ ਹੋ ਗਿਆ ਹੈ, ਜੋ 11 ਮਹੀਨਿਆਂ ਦਾ ਸਭ ਤੋਂ ਉੱਚਾ ਪੱਧਰ ਹੈ।
ਇਹ ਵੀ ਪੜ੍ਹੋ : 1 ਅਕਤੂਬਰ ਤੋਂ ਨਵਾਂ ਝਟਕਾ: ਟਰੰਪ ਨੇ ਹੁਣ ਦਵਾਈਆਂ, ਫਰਨੀਚਰ ਅਤੇ ਟਰੱਕਾਂ 'ਤੇ ਵੀ ਲਗਾਇਆ ਭਾਰੀ ਟੈਕਸ
ਇਹ ਅੰਕੜਾ 27 ਸਤੰਬਰ, 2024 ਨੂੰ ਦਰਜ ਸਭ ਤੋਂ ਉੱਚੇ ਪੱਧਰ ਤੋਂ ਅਜੇ ਸਿਰਫ 2.7 ਫ਼ੀਸਦੀ ਘੱਟ ਹੈ, ਜਦੋਂ ਕਿ ਸਤੰਬਰ ਦੀ ਸ਼ੁਰੂਆਤ ਤੋਂ ਲੱਗਭਗ 20 ਲੱਖ ਕਰੋਡ਼ ਰੁਪਏ ਦਾ ਵਾਧਾ ਹੋਇਆ ਹੈ।
ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਵੱਲੋਂ ਅਕਤੂਬਰ ’ਚ ਵਿਆਜ ਦਰਾਂ ’ਚ ਸੰਭਾਵੀ ਕਟੌਤੀ ਨਾਲ ਵੀ ਨਿਵੇਸ਼ਕਾਂ ਦਾ ਮਨੋਬਲ ਵਧਿਆ, ਕਿਉਂਕਿ ਘਰੇਲੂ ਮਹਿੰਗਾਈ ’ਚ ਗਿਰਾਵਟ ਦੇ ਸੰਕੇਤ ਦਿਸੇ।
ਇਹ ਵੀ ਪੜ੍ਹੋ : ਦੁਰਗਾ ਪੂਜਾ ਤੋਂ ਪਹਿਲਾਂ ਖੁਸ਼ਖਬਰੀ! ਹਰ ਇੱਕ ਕਰਮਚਾਰੀ ਨੂੰ ਮਿਲੇਗਾ 1.03 ਲੱਖ ਦਾ ਬੋਨਸ
ਹਾਲ ਦੀ ਤੇਜ਼ੀ ’ਚ ਸਰਕਾਰੀ ਕੰਪਨੀਆਂ ਨੇ ਅਹਿਮ ਭੂਮਿਕਾ ਨਿਭਾਈ, ਜਿਸ ਨਾਲ ਬੀ. ਐੱਸ. ਈ. ਪੀ. ਐੱਸ. ਯੂ. ਇੰਡੈਕਸ ਨੂੰ 7.5 ਫ਼ੀਸਦੀ ਅਤੇ ਬੀ. ਐੱਸ. ਈ. 500 ਇੰਡੈਕਸ ’ਤੇ 5 ਫ਼ੀਸਦੀ ਦਾ ਵਾਧਾ ਦਰਜ ਕਰਵਾਉਣ ’ਚ ਮਦਦ ਮਿਲੀ।
ਬੀ. ਐੱਸ. ਈ. ਆਟੋ 9 ਫ਼ੀਸਦੀ, ਬੀ. ਐੱਸ. ਈ. ਬੈਂਕੇਕਸ 6.8 ਫ਼ੀਸਦੀ, ਬੀ. ਐੱਸ. ਈ. ਮੈਟਲ 8.1 ਫ਼ੀਸਦੀ ਅਤੇ ਆਇਲ ਐਂਡ ਗੈਸ 4.5 ਫ਼ੀਸਦੀ ਵਧਿਆ। ਮਾਰਕੀਟ ਦੇ ਜਾਣਕਾਰਾਂ ਅਨੁਸਾਰ ਜੀ. ਐੱਸ. ਟੀ. ਸੁਧਾਰਾਂ ਕਾਰਨ ਮਾਲੀ ਸਾਲ 27 ’ਚ ਕਾਰਪੋਰੇਟ ਕਮਾਈ ’ਚ 15 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਣ ਦੀ ਸੰਭਾਵਨਾ ਹੈ, ਜਿਸ ਨਾਲ ਐੱਫ. ਪੀ. ਆਈ. ਦੇ ਰੁਖ਼ ’ਚ ਬਦਲਾਅ ਹੋ ਸਕਦਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8