ਵਾਰੇਨ ਬਫੇਟ ਵਲੋਂ ਹਿੱਸੇਦਾਰੀ ਖਰੀਦਣ ਦੀ ਖਬਰ ਨਾਲ ਉਛਲੇ ਕੋਟਕ ਮਹਿੰਦਰਾ ਬੈਂਕ ਦੇ ਸ਼ੇਅਰ

12/08/2018 3:28:56 PM

ਮੁੰਬਈ — ਬਰਕਸ਼ਾਇਰ ਹੈਥਵੇ ਦੇ ਚੇਅਰਮੈਨ ਵਾਰੇਨ ਬਫੇਟ ਕੋਟਕ ਮਹਿੰਦਰਾ ਬੈਂਕ 'ਚ 10 ਫੀਸਦੀ ਸ਼ੇਅਰ ਖਰੀਦਣ 'ਤੇ ਵਿਚਾਰ ਕਰ ਰਹੇ ਹਨ। ਇਹ ਖਬਰ ਆਉਂਦੇ ਹੀ ਕੋਟਰ ਮਹਿੰਦਰਾ ਬੈਂਕ ਦੇ ਸ਼ੇਅਰਾਂ 'ਚ 13 ਫੀਸਦੀ ਦਾ ਉਛਾਲ ਆ ਗਿਆ। ਇੰਨਾ ਬੈਂਕ ਦੇ ਸ਼ੇਅਰਾਂ ਵਿਚ ਉਛਾਲ 31 ਮਈ ਤੋਂ ਬਾਅਦ ਪਹਿਲੀ ਵਾਰ ਆਇਆ ਹੈ। 
ਦਰਅਸਲ ਇਹ ਖਬਰ ਫੈਲਣ ਨਾਲ ਕਿ ਬਰਕਸ਼ਾਇਰ ਹੈਥਵੇ ਕੋਟਕ ਮਹਿੰਦਰਾ ਬੈਂਕ 'ਚ 10 ਫੀਸਦੀ ਸ਼ੇਅਰ ਖਰੀਦਣ ਦੀ ਸੰਭਾਵਨਾ ਦੇਖ ਰਹੇ ਹਨ। ਇਸ ਤੋਂ ਬਾਅਦ ਨਿਵੇਸ਼ਕਾਂ 'ਚ ਬੈਂਕ ਦੇ ਸ਼ੇਅਰਾਂ ਦੀ ਖਰੀਦਦਾਰੀ ਵਧ ਗਈ।

11:29 ਵਜੇ ਸੇਂਸੇਕਸ 'ਤੇ ਕੋਟਕ ਦਾ ਸ਼ੇਅਰ ਦਿਨ ਦੇ ਸ਼ੇਅਰ ਦੇ ਉੱਚ ਪੱਧਰ 'ਤੇ ਪਹੁੰਚ ਕੇ 1338.55 ਰੁਪਏ ਚਲਾ ਗਿਆ। ਅਜਿਹੇ 'ਚ ਨਿਫਟੀ 'ਚ ਇਸ ਦੀ ਕੀਮਤ 1,140 ਰੁਪਏ ਦੇ ਪੱਧਰ 'ਤੇ ਪਹੁੰਚ ਗਈ। ਕਿਹਾ ਜਾ ਰਿਹਾ ਹੈ ਕਿ ਬਫੇਟ ਦੀ ਕੰਪਨੀ ਕੋਟਕ ਮਹਿੰਦਰਾ ਬੈਂਕ 'ਚ ਪ੍ਰਮੋਟਰਾਂ ਦੇ ਸ਼ੇਅਰ ਖਰੀਦ ਕੇ ਜਾਂ ਪ੍ਰੇਫਰੇਂਸ਼ਲ ਅਲਾਟਮੈਂਟ ਦੇ ਜ਼ਰੀਏ 4 ਤੋਂ 6 ਅਰਬ ਡਾਲਰ ਦਾ ਨਿਵੇਸ਼ ਕਰੇਗੀ।


Related News