ਮੱਧ ਪ੍ਰਦੇਸ਼ ਦੇ ਹੀਰੇ ਦੀ ਲੱਗੀ ਮਹਿੰਗੀ ਬੋਲੀ
Thursday, Oct 10, 2019 - 10:12 AM (IST)

ਨਵੀਂ ਦਿੱਲੀ—ਮੱਧ ਪ੍ਰਦੇਸ਼ ਦੀ ਪੰਨਾ ਖਦਾਨਾਂ ਤੋਂ ਨਿਕਲੇ ਕੱਚੇ ਹੀਰੇ ਦੀ ਸੂਰਤ ਇੰਟਰਨੈਸ਼ਨਲ ਡਾਇਟ੍ਰੇਡ ਸੈਂਟਰ (ਐੱਸ.ਆਈ.ਡੀ.ਸੀ.) 'ਚ ਪਹਿਲੀ ਵਾਰ ਆਯੋਜਿਤ ਈ-ਨੀਲਾਮੀ ਤੋਂ ਪਹਿਲਾਂ 7.38 ਕਰੋੜ ਰੁਪਏ ਦੀ ਟੈਂਡਰ ਹਾਸਿਲ ਹੋਈ ਹੈ। ਸਾਲ 1998 ਦੇ ਬਾਅਦ ਪਹਿਲੀ ਵਾਰ ਭਾਰਤ 'ਚ ਕੱਚੇ ਹੀਰੇ ਨੂੰ 24 ਤੋਂ 27 ਸਤੰਬਰ ਦੇ ਵਿਚਕਾਰ ਸੂਰਤ 'ਚ ਆਯੋਜਿਤ ਨੀਲਾਮੀ 'ਚ ਸਰਕਾਰ ਸੰਚਾਲਿਤ ਰਾਸ਼ਟਰੀ ਖਣਿਜ ਵਿਕਾਸ ਨਿਗਮ (ਐੱਨ.ਐੱਮ.ਡੀ.ਸੀ.) ਵਲੋਂ ਰਤਨ ਅਤੇ ਗਹਿਣਾ ਨਿਰਯਾਤ ਜੀ.ਜੇ.ਈ.ਪੀ.ਸੀ. ਦੀ ਹਿੱਸੇਦਾਰੀ 'ਚ ਪ੍ਰਦਰਸ਼ਿਤ ਕੀਤਾ ਗਿਆ। ਕੁਝ ਦਿਨ ਪਹਿਲਾਂ ਖਤਮ ਹੋਈ ਈ-ਨੀਲਾਮੀ ਅਤੇ ਨਵਨਿਰਮਿਤ ਐੱਸ.ਆਈ.ਡੀ.ਸੀ. 'ਚ ਪਹਿਲੀ ਵਾਰ ਪ੍ਰਦਰਸ਼ਨ ਦੇ ਨਾਲ ਇਸ ਨੀਲਾਮੀ ਨੇ 7.28 ਕਰੋੜ ਰੁਪਏ ਮੁੱਲ ਦੀਆਂ ਬੋਲੀਆਂ ਦੇ ਨਾਲ 5,950.23 ਕੈਰੇਟ ਦੇ ਲਈ ਟੈਂਡਰ ਹਾਸਲ ਕੀਤੀ। ਬਾਜ਼ਾਰ ਸੂਤਰਾਂ ਮੁਤਾਬਕ 25 ਕਰੋੜ ਮੁੱਲ ਦੇ ਲਗਭਗ 24,000 ਕੈਰੇਟ ਦੇ ਕੱਚੇ ਹੀਰੇ ਈ-ਨੀਲਾਮੀ ਤੋਂ ਪਹਿਲਾਂ ਖਰੀਦਾਰਾਂ ਲਈ 24 ਤੋਂ 27 ਸਤੰਬਰ ਦੇ ਵਿਚਕਾਰ ਸੂਰਤ 'ਚ ਪ੍ਰਦਰਸ਼ਨ ਲਈ ਰੱਖੇ ਗਏ।
ਹਾਲਾਂਕਿ ਤਰਾਸ਼ੇ ਜਾਣ ਲਈ ਭਾਰਤ ਆਯਾਤਿਤ ਕੱਚੇ ਹੀਰੇ ਦੇ ਕਾਰੋਬਾਰ ਦੀ ਮਾਤਰਾ ਦੀ ਤੁਲਨਾ 'ਚ ਇਹ ਕਾਫੀ ਘੱਟ ਹੈ ਪਰ ਉਦਯੋਗ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਈ-ਨੀਲਾਮੀ ਭਾਰਤ 'ਚ ਕੱਚੇ ਹੀਰੇ ਲਈ ਚੰਗਾ ਸੰਕੇਤ ਹੋਵੇਗੀ। ਉਦਹਾਰਣ ਦੇ ਲਈ ਭਾਰਤ ਨੇ ਵਿੱਤੀ ਸਾਲ 2018-19 'ਚ 15.72 ਅਰਬ ਡਾਲਰ ਮੁੱਲ ਦੇ ਕੱਚੇ ਹੀਰੇ ਦਾ ਆਯਾਤ ਕੀਤਾ। ਜੀ.ਜੇ.ਈ.ਪੀ.ਸੀ. ਦੇ ਖੇਤਰੀ ਚੇਅਰਮੈਨ ਦਿਨੇਸ਼ ਨਵਾਦੀਆ ਮੁਤਾਬਕ ਸੂਰਤ 'ਚ ਸਾਲਾਨਾ ਆਧਾਰ 'ਤੇ ਲਗਾਤਾਰ ਪ੍ਰਦਰਸ਼ਨ ਨਾਲ ਭਾਰਤ 'ਚ ਕੱਚੇ ਹੀਰੇ ਦੀ ਨੀਲਾਮੀ 'ਚ ਹਿੱਸਾ ਲੈਣ ਲਈ ਜ਼ਿਆਦਾ ਖਰੀਦਾਰ ਆਉਣਗੇ।