ਐੱਮ.ਆਰ.ਐੱਫ. ਦਾ ਮੁਨਾਫਾ ਅਤੇ ਆਮਦਨ ਵਧੀ

05/03/2018 3:14:53 PM

ਨਵੀਂ ਦਿੱਲੀ—ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਐੱਮ.ਆਰ.ਐੱਫ. ਦਾ ਮੁਨਾਫਾ 19.8 ਫੀਸਦੀ ਵਧ ਕੇ 345 ਕਰੋੜ ਰੁਪਏ ਹੋ ਗਿਆ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਐੱਮ.ਆਰ.ਐੱਫ. ਦਾ ਮੁਨਾਫਾ 288 ਕਰੋੜ ਰੁਪਏ ਰਿਹਾ ਸੀ। 
ਵਿੱਤੀ ਸਾਲ 2018 ਦੀ ਚੌਥੀ ਤਿਮਾਹੀ 'ਚ ਐੱਮ.ਆਰ.ਐੱਫ. ਦੀ ਆਮਦਨ 15.8 ਫੀਸਦੀ ਵਧ ਕੇ 3,865 ਕਰੋੜ ਰੁਪਏ ਰਹੀ ਹੈ। ਵਿੱਤੀ ਸਾਲ 2017 ਦੀ ਚੌਥੀ ਤਿਮਾਹੀ 'ਚ ਐੱਮ.ਆਰ.ਐੱਫ. ਦੀ ਆਮਦਨ 3,712 ਕਰੋੜ ਰੁਪਏ ਰਹੀ ਸੀ।
ਸਾਲ ਦਰ ਸਾਲ ਆਧਾਰ 'ਤੇ ਚੌਥੀ ਤਿਮਾਹੀ 'ਚ ਐੱਮ.ਆਰ.ਐੱਫ. ਦਾ ਐਬਿਟਡਾ 522.7 ਕਰੋੜ ਰੁਪਏ ਤੋਂ ਵਧ ਕੇ 685.6 ਕਰੋੜ ਰੁਪਏ ਰਿਹਾ ਹੈ। ਸਾਲਾਨਾ ਆਧਾਰ 'ਤੇ ਚੌਥੀ ਤਿਮਾਹੀ 'ਚ ਐੱਮ.ਆਰ.ਐੱਫ. ਦਾ ਐਬਿਟਡਾ ਮਾਰਜਨ 15.7 ਫੀਸਦੀ ਤੋਂ ਵਧ ਕੇ 17.7 ਫੀਸਦੀ ਰਿਹਾ ਹੈ।


Related News