ਦੁਨੀਆ ਭਰ ਦੇ ਲਗਜ਼ਰੀ ਬ੍ਰਾਂਡ ਅਜ਼ਮਾਉਣਾ ਚਾਹੁੰਦੇ ਹਨ ਭਾਰਤ ''ਚ ਆਪਣੀ ਕਿਸਮਤ, ਮੋਟੇ ਨਿਵੇਸ਼ ਦੀ ਹੈ ਤਿਆਰੀ
Monday, Jan 23, 2023 - 06:02 PM (IST)
ਨਵੀਂ ਦਿੱਲੀ - ਭਾਰਤੀ ਬਾਜ਼ਾਰ ਵਿਚ ਲਗਜ਼ਰੀ ਚੀਜ਼ਾਂ ਖ਼ਰੀਦਣ ਦੀ ਸਮਰੱਥਾ ਨੂੰ ਦੇਖਦੇ ਹੋਏ ਦੁਨੀਆ ਭਰ ਦੇ ਲਗਜ਼ਰੀ ਬ੍ਰਾਂਡ ਭਾਰਤ ਵਿਚ ਕਾਰੋਬਾਰ ਸਥਾਪਤ ਕਰਨ ਦਾ ਸੁਫ਼ਨਾ ਦੇਖ ਰਹੇ ਹਨ। ਕੁਝ ਗਲੋਬਲ ਬ੍ਰਾਂਡ ਇਸ ਸਾਲ ਭਾਰਤ ਵਿਚ ਐਂਟਰੀ ਕਰਨ ਵਾਲੇ ਹਨ ਅਤੇ ਕੁਝ ਇਸ ਯੋਜਨਾ 'ਤੇ ਕੰਮ ਕਰ ਰਹੇ ਹਨ। ਇਨ੍ਹਾਂ ਕੰਪਨੀਆਂ ਦੀ ਸੂਚੀ ਵਿਚ ਸਭ ਤੋਂ ਪਹਿਲਾਂ ਨਾਂ ਆਉਂਦਾ ਹੈ ਕੈਨੇਡਾ ਦੀ ਕੌਫ਼ੀ ਚੇਨ ਟਿਮ ਹਾਰਟਨਸ ਦਾ। ਕੰਪਨੀ ਦਾ ਭਾਰਤ ਵਿਚ 3 ਸਾਲ ਵਿਚ 300 ਕਰੋੜ ਦਾ ਨਿਵੇਸ਼ ਕਰਨ ਦਾ ਇਰਾਦਾ ਹੈ। ਇਸ ਨਿਵੇਸ਼ ਦੇ ਤਹਿਤ ਕੰਪਨੀ ਦੇਸ਼ ਵਿਚ 120 ਸਟੋਰ ਖੋਲਣ ਦੀ ਯੋਜਨਾ 'ਤੇ ਕੰਮ ਕਰ ਰਹੀ ਹੈ।
ਇਹ ਵੀ ਪੜ੍ਹੋ : ਦੁਨੀਆ ਦੇ ਟਾਪ 10 ਅਮੀਰਾਂ ਦੀ ਸੂਚੀ 'ਚੋਂ ਬਾਹਰ ਹੋਏ ਮੁਕੇਸ਼ ਅੰਬਾਨੀ, ਜਾਣੋ ਕੌਣ ਹੈ ਨੰਬਰ-1
ਇਸ ਤੋਂ ਬਾਅਦ ਨਾਂ ਆਉਂ ਦਾ ਹੈ ਇਟਲੀ ਦੇ ਫੈਸ਼ਨ ਬ੍ਰਾਂਡ ਵੈਲੇਂਟਿਨੋ ਅਤੇ ਪੈਰਿਸ ਦਾ ਡਿਪਾਰਟਮੇਂਟਲ ਸਟੋਰ ਲਫਾਯੇਤ ਦਾ। ਰਿਲਾਇੰਸ ਨੇ ਬ੍ਰਿਟੇਨ ਦੀ ਫਰੈੱਸ਼ ਫੂਡ ਅਤੇ ਆਰਗੈਨਿਕ ਕੌਫੀ ਚੇਨ ਪ੍ਰੇਂਟ ਅ ਮੇਂਜਰ ਨਾਲ ਸਾਂਝੇਦਾਰੀ ਕੀਤੀ ਹੈ। ਵਿਕਟੋਰੀਆਜ਼ ਸੀਕ੍ਰੇਟ, ਬਲਨੇਸਿਆਗਾ , ਵੈਲੇਂਟਿਨੋ ਵੀ ਭਾਰਤ ਵਿਚ ਆਪਣੀ ਕਿਸਮਤ ਅਜ਼ਮਾਉਣ ਲਈ ਆ ਚੁੱਕੇ ਹਨ। ਸਾਲ 2014 ਵਿਚ ਅਰਵਿੰਦ ਫੈਸ਼ਨ ਭਾਰਤ ਵਿਚ ਆਪਣਾ ਸਫ਼ਰ ਅਧੂਰਾ ਛੱਡ ਕੇ 2020 ਵਿਚ ਵਾਪਸ ਚਲਾ ਗਿਆ ਸੀ। ਹੁਣ ਰਿਲਾਇੰਸ ਨਾਲ ਵਾਪਸੀ ਕਰ ਰਿਹਾ ਹੈ।
ਗਲੋਬਲ ਲਗਜ਼ਰੀ ਬ੍ਰਾਂਡ ਦਾ ਭਾਰਤ ਵੱਲ ਰੁਝਾਨ ਦਾ ਕਾਰਨ
ਦੇਸ਼ ਦੀ 140 ਕਰੋੜ ਦੀ ਆਬਾਦੀ ਦਾ ਸਿਰਫ਼ ਇਕ ਫ਼ੀਸਦੀ ਹਿੱਸਾ ਭਾਵ 1.4 ਕਰੋੜ ਲੋਕ ਲਗਜ਼ਰੀ ਬ੍ਰਾਂਡ ਦਾ ਇਸਤੇਮਾਲ ਕਰਨ ਦੀ ਸਮਰੱਥਾ ਰਖਦੇ ਹਨ।
ਖੋਜ ਕੰਪਨੀਆਂ ਮੁਤਾਬਕ ਜ਼ਿਆਦਾਤਰ ਭਾਰਤੀ ਲੋਕ ਬ੍ਰਾਂਡ ਨੂੰ ਅਹਿਮੀਅਤ ਦਿੰਦੇ ਹਨ।
ਸਟੇਟਸ ਸਿੰਬਲ ਲਈ ਕੁਝ ਜ਼ਿਆਦਾ ਪੈਸਾ ਖ਼ਰਚ ਕੇ ਵਧੀਆ ਉਤਪਾਦ ਖ਼ਰੀਦਣ ਦੀ ਚਾਹਤ ਰੱਖਦੇ ਹਨ।
ਇਹ ਵੀ ਪੜ੍ਹੋ : ਸ਼੍ਰੀਲੰਕਾਈ ਕ੍ਰਿਕਟਰ ਅਰਜੁਨ ਰਣਤੁੰਗਾ ਨੇ ਭਾਰਤੀ ਕੰਪਨੀ ਨਾਲ ਕੀਤੀ ਸਾਂਝੇਦਾਰੀ, ਸਮਝੌਤੇ 'ਤੇ ਕੀਤੇ ਦਸਤਖ਼ਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।