ਲਿੰਡਾ ਯਾਕਾਰਿਨੋ ਬਣੀ ਟਵਿੱਟਰ ਦੀ ਨਵੀਂ CEO, ਐਲਨ ਮਸਕ ਨੇ ਕੀਤਾ ਐਲਾਨ

05/12/2023 11:53:45 PM

ਗੈਜੇਟ ਡੈਸਕ : ਦੁਨੀਆ ਦੇ ਦਿੱਗਜ ਅਰਬਪਤੀਆਂ 'ਚੋਂ ਇਕ ਐਲਨ ਮਸਕ (Elon Musk) ਨੇ ਟਵਿੱਟਰ ਦੇ ਨਵੇਂ ਸੀਈਓ ਦੇ ਨਾਂ ਦਾ ਐਲਾਨ ਕਰ ਦਿੱਤਾ ਹੈ। ਉਨ੍ਹਾਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਹੈ। ਹੁਣ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ਦੀ ਕਮਾਨ ਇਕ ਔਰਤ ਦੇ ਹੱਥਾਂ 'ਚ ਹੋਵੇਗੀ। ਐਲਨ ਮਸਕ ਨੇ ਐਲਾਨ ਕੀਤਾ ਹੈ ਕਿ ਲਿੰਡਾ ਯਾਕਾਰਿਨੋ (Linda Yaccarino) ਟਵਿੱਟਰ ਦੀ ਨਵੀਂ CEO ਹੋਵੇਗੀ। ਲਿੰਡਾ ਨੂੰ ਵਿਗਿਆਪਨ ਉਦਯੋਗ ਦਾ ਡੂੰਘਾ ਗਿਆਨ ਹੈ।

ਇਹ ਵੀ ਪੜ੍ਹੋ : Breaking : ਇਸਲਾਮਾਬਾਦ ਹਾਈ ਕੋਰਟ ਨੇੜੇ ਤਾਬੜਤੋੜ ਫਾਇਰਿੰਗ, ਇਮਰਾਨ ਖਾਨ ਨੂੰ ਕੋਰਟ ਰੂਮ 'ਚ ਭੇਜਿਆ ਵਾਪਸ

PunjabKesari

ਮਸਕ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, “ਮੈਂ ਟਵਿੱਟਰ ਦੇ ਨਵੇਂ ਸੀਈਓ ਵਜੋਂ ਲਿੰਡਾ ਯਾਕਾਰਿਨੋ ਦਾ ਸਵਾਗਤ ਕਰਨ ਲਈ ਉਤਸ਼ਾਹਿਤ ਹਾਂ। ਉਨ੍ਹਾਂ ਕਿਹਾ, "ਯਾਕਾਰਿਨੋ ਮੁੱਖ ਤੌਰ 'ਤੇ ਕਾਰੋਬਾਰੀ ਸੰਚਾਲਨ 'ਤੇ ਧਿਆਨ ਕੇਂਦਰਿਤ ਕਰੇਗੀ, ਜਦੋਂ ਕਿ ਮੈਂ ਉਤਪਾਦ ਡਿਜ਼ਾਈਨ ਅਤੇ ਨਵੀਂ ਟੈਕਨਾਲੋਜੀ 'ਤੇ ਧਿਆਨ ਦੇਵਾਂਗਾ।"

ਇਹ ਵੀ ਪੜ੍ਹੋ : CM ਮਾਨ ਦੇ ਗਲਫ਼ ਨਿਊਜ਼ 'ਚ ਚਰਚੇ, ਕੌਮਾਂਤਰੀ ਪੱਧਰ 'ਤੇ ਹੋ ਰਹੀ ਦਫ਼ਤਰਾਂ ਦਾ ਸਮਾਂ ਬਦਲਣ ਦੇ ਫ਼ੈਸਲੇ ਦੀ ਸ਼ਲਾਘਾ

PunjabKesari

ਟੈਸਲਾ ਦੇ ਮੁਖੀ ਨੇ ਇਕ ਟਵੀਟ ਵਿੱਚ ਕਿਹਾ ਕਿ ਉਹ ਟਵਿੱਟਰ ਦੇ ਕਾਰਜਕਾਰੀ ਚੇਅਰਮੈਨ ਅਤੇ ਮੁੱਖ ਟੈਕਨਾਲੋਜੀ ਅਧਿਕਾਰੀ ਵਜੋਂ ਆਪਣੀ ਭੂਮਿਕਾ ਨੂੰ ਜਾਰੀ ਰੱਖਣਗੇ। ਮਸਕ ਲਗਭਗ 6 ਮਹੀਨਿਆਂ ਤੋਂ ਕਹਿ ਰਹੇ ਸਨ ਕਿ ਉਹ ਟਵਿੱਟਰ ਲਈ ਇਕ ਨਵੇਂ ਸੀਈਓ ਦੀ ਤਲਾਸ਼ ਕਰ ਰਹੇ ਹਨ।

ਇਹ ਵੀ ਪੜ੍ਹੋ : ਨਵਜੋਤ ਸਿੱਧੂ ਦੀ ਸੁਰੱਖਿਆ ਦੇ ਮਾਮਲੇ 'ਚ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕੀਤੀ ਇਹ ਹਦਾਇਤ

PunjabKesari

ਕੌਣ ਹੈ ਲਿੰਡਾ ਯਾਕਾਰਿਨੋ (Linda Yaccarino)

ਲਿੰਡਾ ਯਾਕਾਰਿਨੋ ਇਸ ਸਮੇਂ NBC ਯੂਨੀਵਰਸਲ ਲਈ ਗਲੋਬਲ ਐਡਵਰਟਾਈਜ਼ਿੰਗ ਅਤੇ ਪਾਰਟਨਰਸ਼ਿਪ ਦੀ ਪ੍ਰਧਾਨ ਹੈ। ਯਾਕਾਰਿਨੋ ਮੀਡੀਆ ਉਦਯੋਗ ਵਿੱਚ ਇਕ ਜਾਣਿਆ-ਪਛਾਣਿਆ ਚਿਹਰਾ ਹੈ। ਉਹ ਪਿਛਲੇ 20 ਸਾਲਾਂ ਤੋਂ NBC Universal ਨਾਲ ਜੁੜੀ ਹੋਈ ਹੈ ਅਤੇ ਕਈ ਲੀਡਰਸ਼ਿਪ ਰੋਲ ਨਿਭਾ ਚੁੱਕੀ ਹੈ। ਉਹ ਵਰਤਮਾਨ 'ਚ NBC Universal ਦੀ ਗਲੋਬਲ ਐਡਵਰਟਾਈਜ਼ਿੰਗ ਅਤੇ ਪਾਰਟਨਰਸ਼ਿਪ ਬਿਜ਼ਨੈੱਸ ਦੀ ਜ਼ਿੰਮੇਵਾਰੀ ਸੰਭਾਲ ਰਹੀ ਹੈ। ਇਸ ਤੋਂ ਪਹਿਲਾਂ ਲਿੰਡਾ ਕਈ ਹੋਰ ਵੱਡੇ ਅਹੁਦਿਆਂ 'ਤੇ ਵੀ ਕੰਮ ਕਰ ਚੁੱਕੀ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News