LIC ਦੇ ਸ਼ੇਅਰਾਂ ਦੀ ਫਲਾਪ ਲਿਸਟਿੰਗ ਨੇ ਕੀਤਾ ਨਿਰਾਸ਼, ਪਹਿਲੇ ਹੀ ਦਿਨ ਨਿਵੇਸ਼ਕਾਂ ਨੂੰ ਨੁਕਸਾਨ

05/18/2022 9:35:18 AM

ਨੈਸ਼ਨਲ ਡੈਸਕ : ਦੇਸ਼ ਦੀ ਸਭ ਤੋਂ ਵੱਡੀ ਬੀਮਾ ਕੰਪਨੀ ਜੀਵਨ ਬੀਮਾ ਕੰਪਨੀ (LIC) ਦੀ ਮੰਗਲਵਾਰ ਨੂੰ ਸ਼ੇਅਰ ਬਜ਼ਾਰਾਂ 'ਚ ਕਮਜ਼ੋਰ ਸ਼ੁਰੂਆਤ ਹੋਈ। ਸ਼ੇਅਰ ਬਜ਼ਾਰਾਂ 'ਚ ਕੰਪਨੀ ਦਾ ਸ਼ੇਅਰ ਆਪਣੇ ਨਿਰਗਮ ਮੁੱਲ (Issue Price) 'ਤੇ 8 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਨਾਲ ਸੂਚੀਬੱਧ ਹੋਇਆ। ਕਾਰੋਬਾਰ ਦੇ ਅਖ਼ੀਰ ਤੱਕ ਕੰਪਨੀ ਦਾ ਸ਼ੇਅਰ ਇਸ਼ੂ ਪ੍ਰਾਈਜ਼ ਤੋਂ ਹੇਠਾਂ ਰਿਹਾ। ਬੀ. ਐੱਸ. ਈ. 'ਤੇ ਕੰਪਨੀ ਦਾ ਸ਼ੇਅਰ 949 ਰੁਪਏ ਦੇ ਇਸ਼ੂ ਪ੍ਰਾਈਜ਼ ਦੇ ਮੁਕਾਬਲੇ 872 ਰੁਪਏ ਪ੍ਰਤੀ ਸ਼ੇਅਰ ਦੇ ਭਾਵ ਨਾਲ ਸੂਚੀਬੱਧ ਰਿਹਾ।

ਇਹ ਵੀ ਪੜ੍ਹੋ : ਮੋਹਾਲੀ ਪੁਲਸ ਵੱਲੋਂ ਲਾਏ ਬੈਰੀਕੇਡ ਤੋੜ ਕੇ ਚੰਡੀਗੜ੍ਹ ਵੱਲ ਵਧੇ ਕਿਸਾਨ, ਸਰਕਾਰ ਨੂੰ ਦਿੱਤੀ ਚਿਤਾਵਨੀ (ਤਸਵੀਰਾਂ)

ਉੱਥੇ ਹੀ ਐੱਨ. ਐੱਸ. ਈ. 'ਤੇ LIC ਦੇ ਸ਼ੇਅਰ 867.20 ਰੁਪਏ 'ਤੇ ਸੂਚੀਬੱਧ ਹੋਏ। ਇਹ ਨਿਰਗਮ ਮੁੱਲ ਤੋਂ 77 ਰੁਪਏ ਘੱਟ ਹੈ। ਜਿਸ ਕੀਮਤ 'ਤੇ LIC ਦੇ ਪਾਲਿਸੀ ਧਾਰਕਾਂ ਅਤੇ ਖ਼ੁਦਰਾ ਨਿਵੇਸ਼ਕਾਂ ਨੂੰ ਸ਼ੇਅਰ ਅਲਾਟ ਕੀਤੇ ਗਏ ਸਨ, ਸ਼ੇਅਰ ਉਸ ਤੋਂ ਵੀ ਘੱਟ ਕੀਮਤ 'ਤੇ ਸੂਚੀਬੱਧ ਹੋਏ।

ਇਹ ਵੀ ਪੜ੍ਹੋ : ਸ਼ਹੀਦ-ਏ-ਆਜ਼ਮ ਭਗਤ ਸਿੰਘ ਨਾਲ ਭਾਜਪਾ ਦੀ ਨਫ਼ਰਤ ਸਾਹਮਣੇ ਆਈ : ਭਗਵੰਤ ਮਾਨ
ਪਹਿਲੇ ਹੀ ਦਿਨ ਨਿਵੇਸ਼ਕਾਂ ਨੂੰ ਨੁਕਸਾਨ
ਐੱਲ. ਆਈ. ਸੀ. ਦੇ ਪਾਲਿਸੀ ਧਾਰਕਾਂ ਅਤੇ ਖ਼ੁਦਰਾ ਨਿਵੇਸ਼ਕਾਂ ਨੂੰ ਲਗਭਗ 889 ਰੁਪਏ ਅਤੇ 904 ਰੁਪਏ ਪ੍ਰਤੀ ਸ਼ੇਅਰ ਦੇ ਭਾਅ 'ਤੇ ਸ਼ੇਅਰ ਮਿਲੇ ਸਨ। ਸ਼ੇਅਰ ਪੂਰੇ ਦਿਨ ਦੇ ਕਾਰੋਬਾਰ 'ਚ ਨਿਰਗਮ ਮੁੱਲ ਤੋਂ ਹੇਠਾ ਬਣਿਆ ਰਿਹਾ ਅਤੇ ਐੱਨ. ਐੱਸ. ਈ. 'ਤ 873 ਰੁਪਏ ਅਤੇ ਬੀ. ਐੱਸ. ਈ. 'ਤੇ 875.45 ਰੁਪਏ ਪ੍ਰਤੀ ਸ਼ੇਅਰ ਦੇ ਭਾਅ ਨਾਲ ਬੰਦ ਹੋਇਆ। ਦਿਨ ਦੇ ਕਾਰੋਬਾਰ 'ਚ ਸ਼ੇਅਰ ਨੇ 869 ਰੁਪਏ ਦੇ ਹੇਠਲੇ ਪੱਧਰ ਨੂੰ ਛੂਹਿਆ। ਪਹਿਲੇ ਦਿਨ ਐੱਨ. ਐੱਸ. ਈ. 'ਤੇ 4.87 ਕਰੋੜ ਅਤੇ ਬੀ. ਐੱਸ. ਈ. 'ਤੇ 27.52 ਲੱਖ ਸ਼ੇਅਰਾਂ ਦਾ ਕਾਰੋਬਾਰ ਹੋਇਆ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News