ਚਮੜਾ, ਇਸਦੇ ਉਤਪਾਦਾਂ ਦੀ ਬਰਾਮਦ ਵਧ ਕੇ 64.172 ਕਰੋੜ ਡਾਲਰ ਹੋਈ : CLE

Sunday, Jun 20, 2021 - 07:51 PM (IST)

ਚਮੜਾ, ਇਸਦੇ ਉਤਪਾਦਾਂ ਦੀ ਬਰਾਮਦ ਵਧ ਕੇ 64.172 ਕਰੋੜ ਡਾਲਰ ਹੋਈ : CLE

ਨਵੀਂ ਦਿੱਲੀ(ਭਾਸ਼ਾ) : ਦੇਸ਼ ਦਾ ਚਮੜਾ, ਇਸ ਦੇ ਉਤਪਾਦਾਂ ਅਤੇ ਜੁੱਤੇ-ਚੱਪਲਾਂ ਦੀ ਬਰਾਮਦ ਅਪ੍ਰੈਲ-ਮਈ 2021 ਵਿਚ ਪਿਛਲੇ ਸਾਲ ਦੀ ਇਸੇ ਮਿਆਦ ਦੇ 14.679 ਕਰੋੜ ਡਾਲਰ ਤੋਂ ਵਧ ਕੇ 64.172 ਕਰੋੜ ਡਾਲਰ ਹੋ ਗਈ। ਲੈਦਰ ਐਕਸਪੋਰਟ ਕੌਂਸਲ (ਸੀ.ਐਲ.ਈ.) ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦੇਸ਼ ਦੇ ਚਮੜੇ ਅਤੇ ਚਮੜੇ ਉਤਪਾਦਾਂ ਦੇ ਉਦਯੋਗ ਦੀ ਚੋਟੀ ਦੇ ਵਪਾਰ ਨੂੰ ਉਤਸ਼ਾਹਤ ਕਰਨ ਵਾਲੀ ਸੰਸਥਾ ਸੀ.ਐਲ.ਈ ਨੇ ਵੀ ਕਿਹਾ ਕਿ ਆਉਣ ਵਾਲੇ ਮਹੀਨਿਆਂ ਵਿੱਚ ਇਹ ਗਤੀ ਜਾਰੀ ਰਹਿਣ ਦੀ ਉਮੀਦ ਹੈ।

ਇਹ ਵੀ ਪੜ੍ਹੋ : ਖ਼ੁਸ਼ਖ਼ਬਰੀ! 815 ਰੁਪਏ ਵਾਲਾ ਗੈਸ ਸਿਲੰਡਰ ਖ਼ਰੀਦੋ ਸਿਰਫ਼ 15 ਰੁਪਏ ਵਿਚ, ਜਾਣੋ ਕਿਵੇਂ

ਸੀਐਲਈ ਦੇ ਨਵੇਂ ਚੁਣੇ ਗਏ ਚੇਅਰਮੈਨ ਸੰਜੇ ਲੀਖਾ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਦੇ ਕਾਰਨ ਲੰਬੇ ਸਮੇਂ ਤੋਂ ਮਾਰਕੀਟ ਬੰਦ ਹੋਣ ਤੋਂ ਬਾਅਦ ਸੈਕਟਰ ਮੁੜ ਟਰੈਕ 'ਤੇ ਆ ਰਿਹਾ ਹੈ। ਕੋਵਿਡ ਤਾਲਾਬੰਦੀ ਕਾਰਨ ਵਿੱਤੀ ਸਾਲ 2020-21 ਵਿਚ ਨਿਰਯਾਤ ਵਿਚ 27.72 ਪ੍ਰਤੀਸ਼ਤ ਦੀ ਕਮੀ ਆਈ  ਸੀ। ਮੌਜੂਦਾ ਵਿੱਤੀ ਵਰ੍ਹੇ ਵਿਚ ਸ਼ਾਨਦਾਰ ਕਾਰਗੁਜ਼ਾਰੀ ਨਾਲ ਸੈਕਟਰ ਦੀ ਬਰਾਮਦ ਵਿਚ ਸੁਧਾਰ ਹੋ ਰਿਹਾ ਹੈ।

ਉਨ੍ਹਾਂ ਨੇ ਇਕ ਬਿਆਨ ਵਿਚ ਕਿਹਾ, 'ਤਾਜ਼ਾ ਅੰਕੜਿਆਂ ਅਨੁਸਾਰ ਚਮੜੇ, ਇਸ ਦੇ ਉਤਪਾਦਾਂ ਅਤੇ ਜੁੱਤੀਆਂ ਦੀ ਬਰਾਮਦ  ਅਪ੍ਰੈਲ-ਮਈ 2021 ਵਿਚ ਪਿਛਲੇ ਸਾਲ ਦੀ ਇਸੇ ਮਿਆਦ ਦੇ 14.679 ਕਰੋੜ ਡਾਲਰ ਤੋਂ ਵਧ ਕੇ 64.172 ਕਰੋੜ  ਡਾਲਰ ਹੋ ਗਈ।' ਇਹ ਸਾਡੇ ਲਈ ਬਹੁਤ ਚੰਗੀ ਸ਼ੁਰੂਆਤ ਹੈ ਜਿਸ ਨੂੰ ਅਸੀਂ ਜਾਰੀ ਰੱਖਣ ਦੀ ਉਮੀਦ ਕਰਦੇ ਹਾਂ ਕਿਉਂਕਿ ਭਾਰਤ ਨੂੰ ਇੱਕ ਸਰੋਤ ਅਤੇ ਨਿਵੇਸ਼ ਵਜੋਂ ਉਚਿਤ ਵਿਕਲਪ ਵਜੋਂ ਵੇਖਿਆ ਜਾਂਦਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News