ਵੱਡੀਆਂ ਕੰਪਨੀਆਂ ਸਿੱਧੇ ਬਾਗਾਂ ਵਿਚੋਂ ਖ਼ਰੀਦਣਗੀਆਂ ਸੇਬ, APMC ਨੇ ਦਿੱਤੀ ਪ੍ਰਵਾਨਗੀ

Monday, Jul 19, 2021 - 05:13 PM (IST)

ਵੱਡੀਆਂ ਕੰਪਨੀਆਂ ਸਿੱਧੇ ਬਾਗਾਂ ਵਿਚੋਂ ਖ਼ਰੀਦਣਗੀਆਂ ਸੇਬ, APMC ਨੇ ਦਿੱਤੀ ਪ੍ਰਵਾਨਗੀ

ਸ਼ਿਮਲਾ - ਇਸ ਵਾਰ ਦੇ ਸੇਬ ਸੀਜ਼ਨ ਵਿਚ ਐਮਾਜ਼ੋਨ, ਰਿਲਾਇੰਸ , ਬਿਗ ਬਾਸਕਿਟ, ਮਦਰ ਡੇਅਰੀ ਵਰਗੀਆਂ ਵੱਡੀਆਂ ਕੰਪਨੀਆਂ ਸਿੱਧਾ ਬਾਗਾਂ ਤੋਂ ਹੀ ਸੇਬ ਖਰੀਣਗੀਆਂ। । ਖ਼ੇਤੀਬਾੜੀ ਉਤਪਾਦ ਬਾਜ਼ਾਰ ਕਮੇਟੀ(ਏਪੀਐੱਮਸੀ) ਨੇ ਇਸ ਲਈ ਪ੍ਰਵਾਨਗੀ ਦੇ ਦਿੱਤੀ ਹੈ। ਇਹ ਕੰਪਨੀਆਂ ਹੁਣ ਜਲਦੀ ਹੀ ਕੁਲੈਕਸ਼ਨ ਸੈਂਟਰ ਖੋਲ੍ਹਣਗੀਆਂ। APMC ਕਮੇਟੀ ਦੇ ਪ੍ਰਧਾਨ ਨਰੇਸ਼ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਕੰਪਨੀਆਂ ਵਲੋਂ ਸੇਬ ਖ਼ਰੀਦਣ ਕਾਰਨ ਮੁਕਾਬਲੇਬਾਜ਼ੀ ਵਧੇਗੀ, ਸੇਬ ਦੀਆਂ ਕੀਮਤਾਂ ਵਿਚ ਵਾਧਾ ਹੋਵੇਗਾ ਅਤੇ ਸੂਬੇ ਵਿਚ ਬਾਗ ਮਾਲਕਾਂ ਨੂੰ ਲਾਭ ਹੋਵੇਗਾ।

ਇਹ ਵੀ ਪੜ੍ਹੋ : ਟਰੈਕਟਰ ਖ਼ਰੀਦਣ 'ਤੇ ਮਿਲੇਗੀ 50 ਫ਼ੀਸਦੀ ਸਬਸਿਡੀ, ਜਾਣੋ ਕਿਹੜੇ ਕਿਸਾਨਾਂ ਨੂੰ ਮਿਲੇਗਾ ਇਸ ਯੋਜਨਾ ਦਾ ਲ਼ਾਭ

ਇਸ ਸਾਲ ਇਹ ਕੰਪਨੀਆਂ ਟ੍ਰਾਇਲ ਬੇਸਿਸ ਉੱਤੇ ਸੇਬਾਂ ਦੀ ਖ਼ਰੀਦਦਾਰੀ ਕਰਨਗੀਆਂ। ਜੇਕਰ ਇਨ੍ਹਾਂ ਕੰਪਨੀਆਂ ਦੇ ਟ੍ਰਾਇਲ ਸਫ਼ਲ ਹੁੰਦੇ ਹਨ ਤਾਂ ਫਿਰ ਹਰ ਸਾਲ ਇਹ ਕੰਪਨੀਆਂ ਸਿੱਧੇ ਬਾਗ ਮਾਲਕਾਂ ਤੋਂ ਹੀ ਸੇਬਾਂ ਦੀ ਖ਼ਰੀਦਦਾਰੀ ਕਰਨ ਲੱਗ ਜਾਣਗੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਇਹ ਵੀ ਦੱਸਿਆ ਕਿ  APMC ਮੰਡੀਆਂ ਨੂੰ ਆਨਲਾਈਨ ਕਰਨ ਜਾ  ਰਹੀ ਹੈ। ਇਹ ਕੰਮ ਆਪਣੇ ਆਖ਼ਰੀ ਪੜਾਅ ਵਿਚ ਹੈ। ਇਸ ਲਈ ਆਈ.ਟੀ. ਵਿਭਾਗ ਦੇ ਨਾਲ ਟਾਈਅੱਪ ਕੀਤਾ ਗਿਆ ਹੈ। ਅਗਲੇ ਸਾਲ ਤੱਕ ਸਾਰੀਆਂ ਮੰਡੀਆਂ ਆਨਲਾਈਨ ਹੋ ਜਾਣਗੀਆਂ। ਇਸ ਦਾ ਲਾਭ ਇਹ ਹੋਵੇਗਾ ਕਿ ਸੇਬ ਦੇ ਮੌਜੂਦਾ ਭਾਅ ਆਨਲਾਈਨ ਪਤਾ ਲਗਾਏ ਜਾ ਸਕਣਗੇ। 

ਇਹ ਵੀ ਪੜ੍ਹੋ : ‘ਅਮਰੀਕਾ ’ਚ ਵਧ ਰਿਹੈ ਫੇਕ ਪ੍ਰੋਡਕਟ ਦਾ ਕਾਰੋਬਾਰ : 464 ਕਰੋੜ ਰੁਪਏ ਦੇ ਲੱਖਾਂ ਫੇਕ ਵਾਇਰਲੈੱਸ ਹੈੱਡਫੋਨ ਕੀਤੇ ਜ਼ਬਤ

ਇਕ ਵਾਰ ਤੋਂ ਜ਼ਿਆਦਾ ਵਾਰ ਇਸਤੇਮਾਲ ਹੋਣ ਵਾਲੀ ਕਪਾਹ ਦੀ ਕੀਮਤ 250 ਰੁਪਏ

ਕਪਾਹ(ਕਾਟਨ) ਕੰਪਨੀਆਂ ਹਰ ਸਾਲ ਇਹ ਕਹਿ ਕੇ ਕੀਮਤਾਂ ਵਿਚ ਵਾਧਾ ਕਰ ਰਹੀਆਂ ਹਨ ਕੱਚੇ ਮਾਲ ਦੀਆਂ ਕੀਮਤਾਂ ਵਿਚ ਵੀ ਵਾਧਾ ਹੋ ਰਿਹਾ ਹੈ । ਅਜਿਹੀ ਸਥਿਤੀ ਵਿਚ ਬਾਗ ਦੇ ਮਾਲਕਾਂ ਨੂੰ ਵਧੀਆਂ ਹੋਈਆਂ ਕੀਮਤਾਂ ਤੋਂ ਛੁਟਕਾਰਾ ਦਵਾਉਣ ਲਈ ਪਹਿਲੀ ਅਗਸਤ ਤੋਂ ਸ਼ਿਮਲਾ ਦੇ ਪਰਾਲਾ ਅਤੇ ਮੇਂਦਲੀ ਵਿਚ ਟ੍ਰਾਇਲ ਦੇ ਆਧਾਰ 'ਤੇ ਕ੍ਰੇਟ ਵਿਚ ਸੇਬ ਖ਼ਰੀਦਣਾ ਸ਼ੁਰੂ ਕਰਨਗੇ। ਇਕ ਤੋਂ ਜ਼ਿਆਦਾ ਵਾਰ ਇਸਤੇਮਾਲ ਹੋਣ ਕ੍ਰੇਟ ਦੀ ਕੀਮਤ 250 ਰੁਪਏ ਹੋਵੇਗੀ, ਜਦੋਂਕਿ ਇਕ ਵਾਰ ਇਸਤੇਮਾਲ ਹੋਣ ਵਾਲੇ ਕ੍ਰੇਟ ਦੀ ਕੀਮਤ 80 ਤੋਂ 90 ਰੁਪਏ ਹੋ ਸਕਦੀ ਹੈ। 

ਇਹ ਵੀ ਪੜ੍ਹੋ : ITR ਦਾਖ਼ਲ ਕਰਨ ਵਾਲਿਆਂ ਲਈ ਰਾਹਤ ਦੀ ਖ਼ਬਰ, ਹੁਣ ਡਾਕਖਾਨੇ 'ਚ ਵੀ ਮਿਲੇਗੀ ਇਹ ਸਹੂਲਤ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


 


author

Harinder Kaur

Content Editor

Related News