RBI ਦੇ ਫੈਸਲੇ ਖਿਲਾਫ ਕੋਟਕ ਬੈਂਕ ਨੇ ਬੰਬਈ ਹਾਈਕੋਰਟ ''ਚ ਅਰਜ਼ੀ ਦਿੱਤੀ

12/10/2018 3:32:16 PM

ਨਵੀਂ ਦਿੱਲੀ — ਉਦੇ ਕੋਟਕ ਅਤੇ ਰਿਜ਼ਰਵ ਬੈਂਕ ਦਾ ਝਗੜਾ ਬੰਬਈ ਹਾਈ ਕੋਰਟ ਤੱਕ ਪਹੁੰਚ ਗਿਆ ਹੈ। ਕੋਟਕ ਬੈਂਕ ਨੇ ਰਿਜ਼ਰਵ ਬੈਂਕ ਦੇ ਫੈਸਲੇ ਖਿਲਾਫ ਬੰਬਈ ਹਾਈ ਕੋਰਟ ਵਿਚ ਅਰਜ਼ੀ ਦਿੱਤੀ ਹੈ। ਰਿਜ਼ਰਵ ਬੈਂਕ ਨੇ ਕੋਟਕ ਬੈਂਕ ਦੀ ਪ੍ਰਮੋਟਰ ਹਿੱਸੇਦਾਰੀ ਘਟਾਉਣ ਦੀ ਸ਼ਰਤ ਨੂੰ ਪੂਰਾ ਨਾ ਕਰਨ ਦਾ ਹਵਾਲਾ ਦਿੱਤਾ ਸੀ।

ਕੋਟਕ ਬੈਂਕ ਨੇ ਅਗਸਤ ਵਿਚ ਪਰਪਚੁਅਲ ਨਾਨ-ਕਨਵਰਟਿਬਲ ਪਰੈਫਰੈਂਸ ਸ਼ੇਅਰ(ਪੀ.ਐੱਨ.ਸੀ.ਪੀ.ਐੱਸ.) ਦਾ ਐਲਾਨ ਕੀਤਾ ਸੀ। ਕੋਟਕ ਬੈਂਕ ਪੀ.ਐੱਨ.ਸੀ.ਪੀ.ਐੱਸ. ਦੇ ਤਹਿਤ ਪ੍ਰੋਮੋਟਰ ਹਿੱਸਾ ਘਟਾਉਣਾ ਚਾਹੁੰਦਾ ਹੈ ਜਿਸ ਤੋਂ ਰਿਜ਼ਰਵ ਬੈਂਕ ਸਹਿਮਤ ਨਹੀਂ ਹੈ। ਹੁਣ ਕੋਟਕ ਬੈਂਕ ਨੇ ਪੀ.ਐੱਨ.ਸੀ.ਪੀ.ਐੱਸ. ਦੀ ਵੈਧਤਾ ਨੂੰ ਲੈ ਕੇ ਪਟੀਸ਼ਨ ਬੰਬਈ ਹਾਈ ਕੋਰਟ ਵਿਚ ਲਗਾ ਦਿੱਤੀ ਹੈ।


Related News