ਇਸ ਪਾਸਪੋਰਟ ਦੇ ਸਹਾਰੇ ਭੱਜੇ ਸੀ ਮਾਲਿਆ, ਜਾਣੋ ਇਸ ਪਾਸਪੋਰਟ ਦੀ ਤਾਕਤ

04/20/2017 3:29:30 PM

ਨਵੀਂ ਦਿੱਲੀ— ਬੈਂਕਾਂ ਦਾ ਕਰਜ਼ਾ ਨਾ ਮੋੜਨ ਤੋਂ ਬਾਅਦ ਵਿਦੇਸ਼ ਭੱਜਣ ਵਾਲੇ ਵਿਜੈ ਮਾਲਿਆ ਨੇ 2 ਮਾਰਚ ਨੂੰ ਡਿਪਲੋਮੈਟਿਕ ਪਾਸਪੋਰਟ ਦੇ ਸਹਾਰੇ ਦੇਸ਼ ਛੱਡਿਆ ਸੀ। ਉਨ੍ਹਾਂ ਨੂੰ ਸੰਸਦ ਮੈਂਬਰ ਹੋਣ ਦੇ ਮੱਦੇਨਜ਼ਰ ਡਿਪਲੋਮੈਟਿਕ ਪਾਸਪੋਰਟ ਜਾਰੀ ਕੀਤਾ ਗਿਆ ਸੀ। ਵਿਜੈ ਮਾਲਿਆ ਕਰਨਾਟਕ ਤੋਂ ਰਾਜ ਸਭਾ ਦੇ ਮੈਂਬਰ ਸਨ। ਉਹ ਡਿਪਲੋਮੈਟਿਕ ਪਾਸਪੋਰਟ ਵਰਤਦੇ ਸਨ। ਆਮ ਪਾਸਪੋਰਟ ਦੇ ਮੁਕਾਬਲੇ ਡਿਪਲੋਮੈਟਿਕ ਪਾਸਪੋਰਟ ਧਾਰਕ ਨੂੰ ਕਈ ਹੋਰ ਸਹੂਲਤਾਂ ਵੀ ਮਿਲਦੀਆਂ ਹਨ। ਆਓ ਜਾਣਦੇ ਹਾਂ ਪਾਸਪੋਰਟ ਅਤੇ ਇਸ ਦੇ ਫਾਇਦੇ ਬਾਰੇ...

ਕਿਸ ਤਰ੍ਹਾਂ ਦਾ ਹੁੰਦਾ ਹੈ ਡਿਪਲੋਮੈਟਿਕ ਪਾਸਪੋਰਟ

ਇਸ ਪਾਸਪੋਰਟ ਦਾ ਕਵਰ ਉਨ੍ਹਾਭੀ (ਮਹਿਰੂਨ) ਰੰਗ ਦਾ ਹੁੰਦਾ ਹੈ। ਇਹ ਪਾਸਪੋਰਟ ਭਾਰਤੀ ਡਿਪਲੋਮੈਟਸ, ਐੱਮ. ਪੀ. ਟਾਪ ਰੈਕਿੰਗ ਸਰਕਾਰੀ ਅਧਿਕਾਰੀ ਅਤੇ ਡਿਪਲੋਮੈਟਿਕ ਕੋਰੀਅਰ (ਡਿਪਲੋਮੈਟਸ ਦੇ ਸਾਮਾਨ) ਲਈ ਜਾਰੀ ਕੀਤਾ ਜਾਂਦਾ ਹੈ। ਇਹ ''ਟਾਈਪ ਡੀ'' ਪਾਸਪੋਰਟ ਕਹਾਉਂਦਾ ਹੈ। ਇੱਥੇ ''ਡੀ'' ਦਾ ਮਤਲਬ ਡਿਪਲੋਮੈਟਿਕ ਹੈ।

''ਡੀ'' ਪਾਸਪੋਰਟ ਦੇ ਫਾਇਦੇ

ਇਸ ਪਾਸਪੋਰਟ ਧਾਰਕ ਅਤੇ ਉਸ ਦੇ ਸਾਮਾਨ ਦੀ ਜਾਂਚ ਨਹੀਂ ਹੁੰਦੀ। ਇਹ ਪਾਸਪੋਰਟ ਰੱਖਣ ਵਾਲੇ ਨੂੰ ਇਮੀਗ੍ਰੇਸ਼ਨ ਮਨਜ਼ੂਰੀ ਲਈ ਲਾਈਨ ''ਚ ਖੜ੍ਹੇ ਨਹੀਂ ਹੋਣਾ ਪੈਂਦਾ। ਉਨ੍ਹਾਂ ਦੇ ਸਾਮਾਨ ਲਈ ਵੀ ਡਿਪਲੋਮੈਟਿਕ ਪਾਸਪੋਰਟ ਜਾਰੀ ਹੁੰਦਾ ਹੈ, ਯਾਨੀ ਕਿ ਉਨ੍ਹਾਂ ਦੇ ਸਾਮਾਨ ਦੀ ਵੀ ਚੈਕਿੰਗ ਨਹੀਂ ਕੀਤੀ ਜਾਂਦੀ। ਹਾਲਾਂਕਿ ਇਹ ਨਿੱਜੀ ਯਾਤਰਾ ਲਈ ਨਹੀਂ ਵਰਤਿਆ ਜਾ ਸਕਦਾ। ਇਹ ਪਾਸਪੋਰਟ ਹਰ ਕਿਸੇ ਲਈ ਜਾਰੀ ਨਹੀਂ ਹੁੰਦਾ। ਇਹ ਵਿਦੇਸ਼ ਵਿਭਾਗ ਦੇ ਅਧਿਕਾਰੀਆਂ ਤੋਂ ਇਲਾਵਾ ਸਾਂਸਦਾਂ ਅਤੇ ਚੋਣਵੇਂ ਲੋਕਾਂ ਲਈ ਹੀ ਜਾਰੀ ਕੀਤਾ ਜਾਂਦਾ ਹੈ। ਨਿਯਮਾਂ ਮੁਤਾਬਕ, ਵਿਸ਼ੇਸ਼ ਅਧਿਕਾਰ ਰੱਖਣ ਵਾਲੇ ਸਰਕਾਰ ਦੇ ਟਾਪ ਅਧਿਕਾਰੀਆਂ ਲਈ ਹੀ ਇਹ ਪਾਸਪੋਰਟ ਜਾਰੀ ਕੀਤਾ ਜਾਂਦਾ ਹੈ। ਖਾਸ ਕਰਕੇ ਉਨ੍ਹਾਂ ਲੋਕਾਂ ਲਈ ਜੋ ਕੌਮਾਂਤਰੀ ਮੰਚ ਅਤੇ ਵਿਦੇਸ਼ਾਂ ''ਚ ਦੇਸ਼ ਦੀ ਅਗਵਾਈ ਕਰਦੇ ਹਨ। 

ਭਾਰਤ ''ਚ ਤਿੰਨ ਤਰ੍ਹਾਂ ਦੇ ਪਾਸਪੋਰਟ ਹੁੰਦੇ ਹਨ ਜਾਰੀ

ਭਾਰਤ ਸਰਕਾਰ ਤਿੰਨ ਤਰ੍ਹਾਂ ਦੇ ਪਾਸਪੋਰਟ ਜਾਰੀ ਕਰਦੀ ਹੈ। ਰੈਗੂਲਰ ਪਾਸਪੋਰਟ, ਸਰਕਾਰੀ ਪਾਸਪੋਰਟ ਅਤੇ ਡਿਪਲੋਮੈਟਿਕ ਪਾਸਪੋਰਟ। ਸਰਕਾਰੀ ਪਾਸਪੋਰਟ ਭਾਰਤ ਸਰਕਾਰ ਦੇ ਅਧਿਕਾਰੀਆਂ ਨੂੰ ਜਾਰੀ ਕੀਤਾ ਜਾਂਦਾ ਹੈ। ਇਹ ਜ਼ਿਆਦਾਤਰ ਆਈ. ਏ. ਐੱਸ. ਅਧਿਕਾਰੀਆਂ ਨੂੰ ਜਾਰੀ ਕੀਤਾ ਜਾਂਦਾ ਹੈ। ਰੈਗੂਲਰ ਪਾਸਪੋਰਟ ਆਮ ਨਾਗਰਿਕਾਂ ਲਈ ਜਾਰੀ ਕੀਤਾ ਜਾਂਦਾ ਹੈ।


Related News