ਕ੍ਰੈਡਿਟ ਕਾਰਡ ਲਈ ਹੁਣ ਲੰਮਾ ਇੰਤਜ਼ਾਰ ਖਤਮ, ਸਰਕਾਰ ਨੇ ਦਿੱਤੀ ਵੱਡੀ ਸੌਗਾਤ

02/11/2020 3:24:27 PM

ਨਵੀਂ ਦਿੱਲੀ— 'ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ' ਯੋਜਨਾ ਦੇ ਲਾਭਪਾਤਰ ਕਿਸਾਨਾਂ ਲਈ ਗੁੱਡ ਨਿਊਜ਼ ਹੈ। ਹੁਣ ਤੁਸੀਂ ਬਿਨਾਂ ਕਿਸੇ ਦਿੱਕਤ ਦੇ 'ਕਿਸਾਨ ਕ੍ਰੈਡਿਟ ਕਾਰਡ (ਕੇ. ਸੀ. ਸੀ.)' ਬਣਵਾ ਸਕਦੇ ਹੋ। ਸਰਕਾਰ ਨੇ ਇਸ ਲਈ ਵਿਸ਼ੇਸ਼ ਮੁਹਿੰਮ ਸ਼ੁਰੂ ਕਰ ਦਿੱਤੀ ਹੈ, ਜੋ 15 ਦਿਨਾਂ ਤੱਕ ਚੱਲੇਗੀ। ਕੇਂਦਰ ਵੱਲੋਂ ਇਸ ਸੰਬੰਧ 'ਚ ਵਿਸਥਾਰ ਨਿਰਦੇਸ਼ ਸਾਰੇ ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ, ਬੈਂਕਾਂ ਦੇ ਐੱਮ. ਡੀ. ਅਤੇ ਨਾਬਾਰਡ ਨੂੰ ਜਾਰੀ ਕੀਤੇ ਗਏ ਹਨ। ਪਸ਼ੂ ਤੇ ਮੱਛੀ ਪਾਲਕ ਵੀ ਇਹ ਕਾਰਡ ਬਣਵਾ ਸਕਦੇ ਹਨ।

ਕਿਸਾਨ ਕ੍ਰੈਡਿਟ ਕਾਰਡ 'ਤੇ ਸਰਕਾਰ ਵੱਲੋਂ ਮਿਲਦੀ ਸਹਾਇਤਾ ਕਾਰਨ ਸਸਤੀ ਦਰਾਂ 'ਤੇ ਲੋਨ ਮਿਲਦਾ ਹੈ। ਕਿਸਾਨ ਕ੍ਰੈਡਿਟ ਕਾਰਡ ਲਈ ਕੇ. ਸੀ. ਸੀ. ਫਾਰਮ ਪੀ. ਐੱਮ. ਕਿਸਾਨ ਪੋਰਟਲ ਤੋਂ ਵੀ ਡਾਊਨਲੋਡ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦੇ ਲਾਭਪਾਤਰਾਂ ਨੂੰ ਸਮਾਜਿਕ ਸੁਰੱਖਿਆ ਪ੍ਰਦਾਨ ਕਰਨ ਦੇ ਮੱਦੇਨਜ਼ਰ ਉਨ੍ਹਾਂ ਦੀ ਸਹਿਮਤੀ ਨਾਲ ਉਨ੍ਹਾਂ ਨੂੰ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY) ਅਤੇ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ (PMJJBY) ਵੀ ਦਿੱਤੀ ਜਾ ਰਹੀ ਹੈ। ਇਨ੍ਹਾਂ ਦੋਵਾਂ 'ਤੇ 2-2 ਲੱਖ ਰੁਪਏ ਦਾ ਬੀਮਾ ਹੁੰਦਾ ਹੈ। PMSBY ਲਈ 12 ਰੁਪਏ, ਜਦੋਂ ਕਿ PMJJBY ਲਈ 330 ਰੁਪਏ ਦੀ ਰਾਸ਼ੀ ਸਾਲਾਨਾ ਪੀ. ਐੱਮ. ਕਿਸਾਨ ਖਾਤੇ 'ਚੋਂ ਕੱਟ ਹੋਵੇਗੀ।

ਕਿੰਨਾ ਸਸਤਾ ਮਿਲਦਾ ਹੈ ਲੋਨ-
ਕਿਸਾਨਾਂ ਨੂੰ 7 ਫੀਸਦੀ ਵਿਆਜ 'ਤੇ 3 ਲੱਖ ਰੁਪਏ ਤਕ ਦਾ ਸ਼ਾਰਟ ਟਰਮ ਖੇਤੀਬਾੜੀ ਲੋਨ ਮਿਲਦਾ ਹੈ ਤੇ ਜੋ ਕਿਸਾਨ ਸਮੇਂ 'ਚ ਕਿਸ਼ਤਾਂ ਚੁਕਾ ਦਿੰਦੇ ਹਨ ਉਨ੍ਹਾਂ ਨੂੰ 3 ਫੀਸਦੀ ਦੀ ਵਾਧੂ ਛੋਟ ਮਿਲਦੀ ਹੈ। ਇਸ ਤਰ੍ਹਾਂ ਸਮੇਂ 'ਤੇ ਕਰਜ਼ਾ ਚੁਕਾਉਣ ਵਾਲੇ ਕਿਸਾਨਾਂ ਨੂੰ ਸਿਰਫ 4 ਫੀਸਦੀ ਦਰ ਨਾਲ ਹੀ ਇੰਟਰਸਟ ਭਰਨਾ ਪੈਂਦਾ ਹੈ। ਦੱਸਣਯੋਗ ਹੈ ਕਿ ਚੰਗੇ ਕ੍ਰੈਡਿਟ ਸਕੋਰਾਂ ਵਾਲੇ ਕਿਸਾਨਾਂ ਨੂੰ ਹੀ ਵਿਆਜ ਦਰਾਂ 'ਤੇ ਵਾਧੂ ਸਬਸਿਡੀ ਜਾਂ ਛੋਟ ਮਿਲਦੀ ਹੈ। ਕ੍ਰੈਡਿਟ ਸਕੋਰ ਜਿੰਨਾ ਚੰਗਾ ਰਹਿੰਦਾ ਹੈ ਬੈਂਕ ਵੱਲੋਂ ਲਿਮਟ ਵੀ ਵਧਾ ਦਿੱਤੀ ਜਾਂਦੀ ਹੈ।

 

ਇਹ ਵੀ ਪੜ੍ਹੋ ਬਿਜ਼ਨੈੱਸ ਨਿਊਜ਼ ►PAN ਨੂੰ ਲੈ ਕੇ ਕੀਤੀ ਹੈ ਇਹ ਗਲਤੀ, ਤਾਂ ਠੁੱਕ ਜਾਏਗਾ 10 ਹਜ਼ਾਰ ਜੁਰਮਾਨਾ5 ਹਜ਼ਾਰ ਤੋਂ ਸਸਤੇ ਸਮਾਰਟ ਫੋਨ ਹੋ ਸਕਦੇ ਹਨ ਬੰਦ ► ਵਿਦੇਸ਼ ਪੜ੍ਹਨਾ ਹੁਣ ਹੋਣ ਵਾਲਾ ਹੈ ਮਹਿੰਗਾ, ਸਰਕਾਰ ਨੇ ਲਗਾ ਦਿੱਤਾ ਇੰਨਾ ਟੈਕਸ ► FD ਗਾਹਕਾਂ ਨੂੰ ਲੱਗਾ ਜ਼ੋਰ ਦਾ ਝਟਕਾ


Related News