Axix Bank ਦੇ ਕੁਝ ਕ੍ਰੈਡਿਟ ਕਾਰਡਧਾਰਕਾਂ ਨੂੰ ਝਟਕਾ, ਅਣ-ਅਧਿਕਾਰਤ ਲੈਣ-ਦੇਣ ਕਾਰਨ ਹੋਏ ‘ਧੋਖਾਦੇਹੀ’ ਦਾ ਸ਼ਿਕਾਰ
Friday, Mar 29, 2024 - 11:46 AM (IST)
ਮੁੰਬਈ (ਭਾਸ਼ਾ) - ਐਕਸਿਸ ਬੈਂਕ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਬੈਂਕ ਦੇ ਕਈ ਕ੍ਰੈਡਿਕ ਕਾਰਡਧਾਰਕ ਵਿਦੇਸ਼ਾਂ ’ਚ ਧੋਖਾਦੇਹੀ ਵਾਲੇ ਲੈਣ-ਦੇਣ ਤੋਂ ਪ੍ਰਭਾਵਿਤ ਹੋਏ ਹਨ। ਹਾਲਾਂਕਿ, ਬੈਂਕ ਨੇ ਸਾਫ ਕੀਤਾ ਕਿ ਅੰਕੜਿਆਂ ’ਚ ਕੋਈ ਸੰਨ੍ਹ ਨਹੀਂ ਲੱਗੀ ਹੈ। ਨਿੱਜੀ ਖੇਤਰ ਦੇ ਦੇਸ਼ ਦੇ ਤੀਜੇ ਸਭ ਤੋਂ ਵੱਡੇ ਬੈਂਕ ਦੇ ਕਾਰਡ ਅਤੇ ਭੁਗਤਾਨ ਮੁਖੀ ਸੰਜੀਵ ਮੋਘੇ ਨੇ ਕਿਹਾ ਕਿ ਮੰਗਲਵਾਰ ਸ਼ਾਮ ਨੂੰ ਗਾਹਕਾਂ ਨੇ ਅਣ-ਅਧਿਕਾਰਤ ਲੈਣ-ਦੇਣ ਦਾ ਵੇਰਵਾ ਦੇਖਿਆ। ਉਨ੍ਹਾਂ ਨੂੰ ਕੁਝ ਈ-ਕਾਮਰਸ ਸਾਈਟ ’ਤੇ ਘੱਟ ਮੁੱਲ ਦੀ ਖਰੀਦਦਾਰੀ ਨੂੰ ਲੈ ਕੇ ਲੈਣ-ਦੇਣ ਨਾਲ ਜੁੜੀ ਸੂਚਨਾ ਮਿਲੀ। ਉਨ੍ਹਾਂ ਕਿਹਾ ਕਿ ਅੰਕੜਿਆਂ ’ਚ ਕੋਈ ਸੰਨ੍ਹ ਨਹੀਂ ਲੱਗੀ ਹੈ। ਅਜਿਹੇ ਲੈਣ-ਦੇਣ ਦਾ ਪੱਧਰ ਬਹੁਤ ਸੀਮਿਤ ਹੈ ਅਤੇ ਗਾਹਕਾਂ ਨਾਲ ਜੁੜਿਆ ਅੰਕੜਾ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਇਹ ਵੀ ਪੜ੍ਹੋ : ਮੰਡੀ ਹਲਕੇ ਤੋਂ ਚੋਣ ਲੜੇਗੀ ਮਸ਼ਹੂਰ ਅਦਾਕਾਰਾ ਕੰਗਨਾ ਰਣੌਤ, ਜਾਣੋ ਕਿੰਨੀ ਜਾਇਦਾਦ ਦੀ ਹੈ ਮਾਲਕਣ
ਸ ਤਰ੍ਹਾਂ ਦੇ ਅਣ-ਅਧਿਕਾਰਤ ਲੈਣ-ਦੇਣ ਬਾਰੇ ਸੋਸ਼ਲ ਮੀਡੀਆ ’ਤੇ ਵਧਦੀ ਚਰਚਾ ਦਰਮਿਆਨ ਮੋਘੇ ਨੇ ਕਿਹਾ ਕਿ ਬੈਂਕ ਦੀ ਅੰਦਰੂਨੀ ਵਿਵਸਥਾ ਨੇ ਕੁਝ ਲੈਣ-ਦੇਣ ਰੋਕ ਦਿੱਤੇ ਹਨ। ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਨਾਲ ਕਈ ਗਾਹਕ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਬੈਂਕ ਦੇ ਕ੍ਰੈਡਿਟ ਕਾਰਡ ਗਾਹਕਾਂ ਨੇ ਰੋਜ਼ਾਨਾ ਲਗਭਗ 500 ਕਰੋੜ ਰੁਪਏ ਖਰਚ ਕੀਤੇ ਹਨ। ਇਸ ਦੇ ਨਾਲ ਤੁਲਨਾ ਕਰਨ ’ਤੇ ਅਜਿਹੇ ਲੈਣ-ਦੇਣ ਦੀ ਹੱਦ ‘ਬਹੁਤ ਛੋਟੀ’ ਰਹੀ ਹੈ। ਇਸ ਬਾਰੇ ਹੋਰ ਜਾਣਕਾਰੀ ਬਾਰੇ ਕਹੇ ਜਾਣ ’ਤੇ ਮੋਘੇ ਨੇ ਕਿਹਾ ਕਿ ਇਹ ਕੁਲ ਖਰਚ ਦਾ ਇਕ ਛੋਟਾ ਜਿਹਾ ਹਿੱਸਾ ਹੈ। ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਕਿ ਅਜਿਹੀ ਘਟਨਾ ਇਕ ਦਿਨ ਲਈ ਹੋਈ ਅਤੇ ਹੁਣ ਅਜਿਹਾ ਕੁਝ ਨਹੀਂ ਹੈ।
ਇਹ ਵੀ ਪੜ੍ਹੋ : Bank Holiday : ਕੱਲ੍ਹ ਸ਼ੁੱਕਰਵਾਰ ਨੂੰ ਬੰਦ ਰਹਿਣਗੇ ਬੈਂਕ, ਸ਼ਨੀਵਾਰ-ਐਤਵਾਰ ਹੋਵੇਗਾ ਕੰਮਕਾਜ, ਜਾਣੋ ਵਜ੍ਹਾ
ਇਹ ਵੀ ਪੜ੍ਹੋ : Elon Musk ਨੇ ਕੀਤਾ ਵੱਡਾ ਐਲਾਨ, ਹੁਣ ਇਨ੍ਹਾਂ X ਯੂਜ਼ਰਸ ਨੂੰ ਮੁਫਤ 'ਚ ਮਿਲੇਗਾ Blue Tick
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8