ਕਿਆ ਮੋਟਰਸ ਨੇ ਜਨਵਰੀ ''ਚ 15,450 ਵਾਹਨ ਵੇਚੇ

Tuesday, Feb 04, 2020 - 10:41 AM (IST)

ਕਿਆ ਮੋਟਰਸ ਨੇ ਜਨਵਰੀ ''ਚ 15,450 ਵਾਹਨ ਵੇਚੇ

ਨਵੀਂ ਦਿੱਲੀ—ਕਿਆ ਮੋਟਰਸ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਉਸ ਦੀ ਥੋਕ ਵਿਕਰੀ ਜਨਵਰੀ 'ਚ 15,450 ਇਕਾਈਆਂ ਰਹੀਆਂ। ਕਿਆ ਮੋਟਰਸ ਇੰਡੀਆ ਨੇ ਇਕ ਬਿਆਨ 'ਚ ਕਿਹਾ ਕਿ ਕੰਪਨੀ ਨੇ ਪਿਛਲੇ ਮਹੀਨੇ ਸੇਲਟੋਸ ਦੀਆਂ 15,000 ਇਕਾਈਆਂ ਅਤੇ ਕਾਰਨੀਵਲ ਦੀਆਂ 450 ਇਕਾਈਆਂ ਡੀਲਰਾਂ ਦੇ ਕੋਲ ਭੇਜੀਆਂ। ਬਿਆਨ ਮੁਤਾਬਕ 15,450 ਇਕਾਈਆਂ ਦੇ ਨਾਲ ਕੰਪਨੀਆਂ ਦੇਸ਼ ਦੇ ਯਾਤਰੀ ਵਾਹਨ ਬੈਂਚ 'ਚ ਚੌਥੇ ਸਥਾਨ 'ਤੇ ਬਣੀ ਰਹੀ।
ਸੇਲਟੋਸ ਨੂੰ ਅਗਸਤ 2019 'ਚ ਪੇਸ਼ ਕੀਤਾ ਗਿਆ ਹੈ। ਇਸ ਦੇ ਬਾਅਦ ਪਿਛਲੇ ਮਹੀਨੇ ਵਿਕਰੀ ਹੋਰ ਰਹੀ। ਕੰਪਨੀ ਨੇ ਪਿਛਲੇ ਪੰਜ ਮਹੀਨਿਆਂ 'ਚ 60,494 ਸੇਲਟੋਸ ਵੇਚੀ। ਕਿਆ ਮੋਟਰਸ ਇੰਡੀਆ ਆਪਣਾ ਦੂਜਾ ਵਾਹਨ ਕਾਰਨੀਵਲ ਪੰਜ ਫਰਵਰੀ ਨੂੰ ਵਾਹਨ ਪ੍ਰਦਰਸ਼ਨੀ 'ਚ ਪੇਸ਼ ਕਰੇਗੀ। ਕੰਪਨੀ ਮੁਤਾਬਕ ਉਸ ਨੂੰ ਬੁਕਿੰਗ ਦੇ ਪਹਿਲੇ ਦਿਨ 21 ਜਨਵਰੀ 2020 ਨੂੰ 1,410 ਗੱਡੀਆਂ ਦੀ ਬੁਕਿੰਗ ਮਿਲ ਚੁੱਕੀ ਹੈ। ਕਿਆ ਮੋਟਰਸ ਦੋ ਸਾਲ 'ਤੇ ਹੋਣ ਵਾਲੀ ਪ੍ਰਦਰਸ਼ਨੀ 'ਚ ਕਾਮਪੈਕਟ ਐੱਸ.ਯੂ.ਵੀ. ਦਾ ਨਮੂਨਾ ਪੇਸ਼ ਕਰੇਗੀ। ਕੰਪਨੀ ਦੀ ਇਸ ਨੂੰ ਇਸ ਸਾਲ ਦੀ ਦੂਜੀ ਛਿਮਾਹੀ 'ਚ ਪੇਸ਼ ਕਰਨ ਦੀ ਯੋਜਨਾ ਹੈ।


Related News