ਐਮਾਜ਼ੋਨ ਅਤੇ ਫਲਿਪਕਾਰਟ ਨਾਲ ਹੱਥ ਮਿਲਾਉਣ ਦੇ ਮੁੱਦੇ ’ਤੇ ਕੈਟ ਨੇ ਪ੍ਰਗਟਾਇਆ ਸਖਤ ਵਿਰੋਧ

12/10/2019 10:18:45 AM

ਨਵੀਂ ਦਿੱਲੀ — ਕਨਫੈੱਡਰੇਸ਼ਨ ਆਫ ਆਲ ਇੰਡੀਆ ਟਰੇਡਰਸ (ਕੈਟ) ਦੇ ਕੌਮੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਦੱਸਿਆ ਕਿ ਐੱਮ. ਐੱਸ. ਐੱਮ. ਈ. ਮੰਤਰਾਲਾ ਵਲੋਂ ਦੇਸ਼ ਦੇ ਐੱਮ. ਐੱਸ. ਐੱਮ. ਈ. ਸੈਕਟਰ ਨੂੰ ਆਨਲਾਈਨ ਵਪਾਰ ਨਾਲ ਜੋੜਨ ਲਈ ਐਮਾਜ਼ੋਨ ਅਤੇ ਫਲਿਪਕਾਰਟ ਨਾਲ ਹੱਥ ਮਿਲਾਉਣ ਦੀਆਂ ਖਬਰਾਂ ਦਰਮਿਆਨ ਕੈਟ ਨੇ ਮਹੀਨ, ਛੋਟੇ ਤੇ ਮੱਧ ਆਕਾਰੀ ਅਦਾਰਾ (ਐੱਮ. ਐੱਸ. ਐੱਮ. ਈ.) ਮੰਤਰੀ ਨਿਤਿਨ ਗਡਕਰੀ ਨੂੰ ਅੱਜ ਪੱਤਰ ਭੇਜ ਕੇ ਮੰਤਰਾਲਾ ਦੇ ਇਸ ਕਦਮ ’ਤੇ ਸਖਤ ਵਿਰੋਧ ਦਰਜ ਕਰਵਾਇਆ ਅਤੇ ਕਿਹਾ ਕਿ ਐਮਾਜ਼ੋਨ ਅਤੇ ਫਲਿਪਕਾਰਟ ਪਹਿਲਾਂ ਹੀ ਘਰੇਲੂ ਵਪਾਰ ਨੂੰ ਖਤਮ ਕਰ ਰਹੀਆਂ ਹਨ ਅਤੇ ਸਰਕਾਰ ਦੇਸ਼ ਦੇ ਵਪਾਰੀਆਂ ਦੇ ਵਪਾਰ ਨੂੰ ਤਹਿਸ-ਨਹਿਸ ਕਰਨ ਲਈ ਉਨ੍ਹਾਂ ਨਾਲ ਹੱਥ ਕਿਉਂ ਮਿਲਾ ਰਹੀ ਹੈ।

ਖੰਡੇਲਵਾਲ ਨੇ ਬੇਹੱਦ ਹੈਰਾਨੀ ਪ੍ਰਗਟਾਉਂਦਿਆਂ ਕਿਹਾ ਕਿ ਐੱਮ. ਐੱਸ. ਐੱਮ. ਈ. ਮੰਤਰਾਲਾ ਇਸ ਕਦਮ ਦੀ ਸ਼ੁਰੂਆਤ ਅਜਿਹੇ ਸਮੇਂ ’ਚ ਕਰ ਰਿਹਾ ਹੈ ਜਦੋਂ ਕੇਂਦਰੀ ਵਣਜ ਮੰਤਰੀ ਪਿਊਸ਼ ਗੋਇਲ ਈ-ਕਾਮਰਸ ਕੰਪਨੀਆਂ ਵਲੋਂ ਐੱਫ. ਡੀ. ਆਈ. ਪਾਲਿਸੀ ਦੀ ਉਲੰਘਣਾ ਅਤੇ ਉਨ੍ਹਾਂ ਵਲੋਂ ਲਾਗਤ ਤੋਂ ਵੀ ਘੱਟ ਮੁੱਲ ’ਤੇ ਮਾਲ ਵੇਚੇ ਜਾਣ ਅਤੇ ਭਾਰੀ ਡਿਸਕਾਊਂਟ ਦੇਣ ਖਿਲਾਫ ਬੇਹੱਦ ਮੂਖਰਤਾ ਈ-ਕਾਮਰਸ ’ਤੇ ਸਰਕਾਰ ਦੀ ਮੂਲ ਭਾਵਨਾ ਬਾਰੇ ਕਈ ਵਾਰ ਕਹਿ ਚੁੱਕੇ ਹਨ। ਇਹ ਬੇਹੱਦ ਹੈਰਾਨੀਜਨਕ ਹੈ ਕਿ ਐਮਾਜ਼ੋਨ ਅਤੇ ਫਲਿਪਕਾਰਟ ਜੋ ਸਰਕਾਰ ਦੀ ਐੱਫ. ਡੀ. ਆਈ. ਨੀਤੀ ਦੀ ਉਲੰਘਣਾ ਕਰਨ ’ਚ ਸਾਬਤ ਹੋਈਆਂ ਹਨ ਅਤੇ ਉਸ ਦੇ ਬਾਵਜੂਦ ਵੀ ਐੱਮ. ਐੱਸ. ਐੱਮ. ਈ. ਮੰਤਰਾਲਾ ਨੀਤੀ ਦੀ ਉਲੰਘਣਾ ਕਰਨ ਵਾਲਿਆਂ ਨਾਲ ਹੱਥ ਮਿਲਾਉਣ ਦੀ ਚਾਹਵਾਨ ਹੈ।


Related News