ਕਰਨਾਟਕ ਬੈਂਕ ਦਾ ਸ਼ੁੱਧ ਲਾਭ ਤੀਜੀ ਤਿਮਾਹੀ ''ਚ 12 ਫੀਸਦੀ ਘੱਟ ਕੇ 123 ਕਰੋੜ ਰਿਹਾ

01/17/2020 11:17:03 AM

ਨਵੀਂ ਦਿੱਲੀ—ਨਿੱਜੀ ਖੇਤਰ ਦੇ ਕਰਨਾਟਕ ਬੈਂਕ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਤੀਜੀ ਤਿਮਾਹੀ ਅਕਤੂਬਰ-ਦਸੰਬਰ ਦੇ ਦੌਰਾਨ 12 ਫੀਸਦੀ ਘੱਟ ਕੇ 123.14 ਕਰੋੜ ਰੁਪਏ ਰਿਹਾ। ਫਸਿਆ ਕਰਜ਼ ਵਧਣ ਨਾਲ ਬੈਂਕ ਦਾ ਲਾਭ ਘੱਟ ਹੋਇਆ ਹੈ। ਕਰਨਾਟਕ ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਦਿੱਤੀ ਸੂਚਨਾ 'ਚ ਕਿਹਾ ਕਿ ਇਸ ਨਾਲ ਪਿਛਲੇ ਵਿੱਤੀ ਸਾਲ 2018-19 'ਚ ਇਸ ਤਿਮਾਹੀ 'ਚ ਉਸ ਨੂੰ 140.41 ਕਰੋੜ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਹਾਲਾਂਕਿ ਬੈਂਕ ਦੀ ਕੁੱਲ ਆਮਦਨ 2,023.68 ਕਰੋੜ ਰੁਪਏ ਰਹੀ ਜੋ ਇਕ ਸਾਲ ਪਹਿਲਾਂ ਇਸ ਤਿਮਾਹੀ 'ਚ 1,815.79 ਕਰੋੜ ਰੁਪਏ ਸੀ। ਬੈਂਕ ਦੀ ਗੈਰ-ਲਾਗੂ ਸੰਪਤੀ (ਐੱਨ.ਪੀ.ਏ.) ਭਾਵ ਫਸਿਆ ਕਰਜ਼ ਪਿਛਲੀ ਤਿਮਾਹੀ 'ਚ ਵਧ ਕੇ 4.99 ਫੀਸਦੀ ਤੱਕ ਪਹੁੰਚ ਗਿਆ ਜੋ ਇਕ ਸਾਲ ਪਹਿਲਾਂ 2018-19 ਦੀ ਇਸ ਤਿਮਾਹੀ 'ਚ 4.45 ਫੀਸਦੀ ਸੀ। ਬੈਂਕ ਦਾ ਸ਼ੁੱਧ ਐੱਨ.ਪੀ.ਏ. ਵੀ ਇਸ ਦੌਰਾਨ 3 ਫੀਸਦੀ ਤੋਂ ਵਧ ਕੇ 3.75 ਫੀਸਦੀ ਹੋ ਗਿਆ।


Aarti dhillon

Content Editor

Related News