JP ਮਾਰਗਨ ਅਗਲੇ ਸਾਲ ਤੋਂ ਉੱਭਰਦੇ ਬਾਜ਼ਾਰ ਸੂਚਕ ਅੰਕ ’ਚ ਸਰਕਾਰੀ ਸਕਿਓਰਿਟੀਜ਼ ਨੂੰ ਕਰੇਗੀ ਸ਼ਾਮਲ
Saturday, Sep 23, 2023 - 11:03 AM (IST)

ਨਵੀਂ ਦਿੱਲੀ (ਭਾਸ਼ਾ) – ਗਲੋਬਲ ਵਿੱਤੀ ਕੰਪਨੀ ਜੇ. ਪੀ. ਮਾਰਗਨ ਦੇ ਐਲਾਨ ਤੋਂ ਬਾਅਦ ਸ਼ੁੱਕਰਵਾਰ ਨੂੰ ਜਨਤਕ ਖੇਤਰ ਦੇ ਬੈਂਕਾਂ ਨੂੰ ਮਜ਼ਬੂਤੀ ਮਿਲੀ ਹੈ। ਜੇ. ਪੀ. ਮਾਰਗਨ ਨੇ ਕਿਹਾ ਕਿ ਉਹ ਅਗਲੇ ਸਾਲ ਤੋਂ ਭਾਰਤੀ ਸਰਕਾਰੀ ਬਾਂਡ (ਆਈ. ਜੀ.ਬੀ.) ਜਾਂ ਸਰਕਾਰੀ ਸਕਿਓਰਿਟੀਜ਼ (ਜੀ-ਸੇਕ) ਨੂੰ ਉੱਭਰਦੇ ਬਾਜ਼ਾਰ ਸੂਚਕ ਅੰਕ ਵਿੱਚ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ। ਆਈ. ਜੀ. ਬੀ. ਨੂੰ 28 ਜੂਨ 2024 ਤੋਂ 31 ਮਾਰਚ 2025 ਤੱਕ 10 ਮਹੀਨਿਆਂ ਦੀ ਮਿਆਦ ਵਿੱਚ ਕ੍ਰਮਬੱਧ ਤਰੀਕੇ ਨਾਲ ਸ਼ਾਮਲ ਕੀਤਾ ਜਾਏਗਾ, ਜੋ ਇਸ ਦੇ ਸੂਚਕ ਅੰਕ ਭਾਰ ’ਤੇ ਇਕ ਫ਼ੀਸਦੀ ਵਾਧੇ ਦਾ ਸੰਕੇਤ ਦਿੰਦਾ ਹੈ।
ਇਹ ਵੀ ਪੜ੍ਹੋ : RBI ਦਾ ਵੱਡਾ ਫ਼ੈਸਲਾ, ਕਰਜ਼ਾ ਨਾ ਮੋੜਨ ਵਾਲਿਆਂ ਦੀਆਂ ਹੁਣ ਵਧਣਗੀਆਂ ਮੁਸ਼ਕਿਲਾਂ
ਜੇ. ਪੀ. ਮਾਰਗਨ ਨੇ ਕਿਹਾ ਕਿ ਜੀ. ਬੀ. ਆਈ. ਈ. ਐੱਮ. ਗਲੋਬਲ ਡਾਇਵਰਸੀਫਾਈਡ ਵਿੱਚ ਭਾਰਤ ਦੀ ਹਿੱਸੇਦਾਰੀ 10 ਫ਼ੀਸਦੀ ਦੇ ਵੱਧ ਤੋਂ ਵੱਧ ਭਾਰ ਤੱਕ ਪੁੱਜਣ ਅਤੇ ਜੀ. ਬੀ. ਆਈ.-ਈ. ਐੱਮ. ਗਲੋਬਲ ਇੰਡੈਕਸ ਵਿੱਚ ਕਰੀਬ 8.7 ਫ਼ੀਸਦੀ ਤੱਕ ਪੁੱਜਣ ਦੀ ਉਮੀਦ ਹੈ। ਸਾਲ 2020-21 ਦੇ ਆਪਣੇ ਬਜਟ ਭਾਸ਼ਣ ਵਿੱਚ ਵਿੱਤ ਮੰਤਰੀ ਸੀਤਾਰਾਮਨ ਨੇ ਕਿਹਾ ਸੀ ਕਿ ਸਰਕਾਰੀ ਸਕਿਓਰਿਟੀਜ਼ ਦੀਆਂ ਕੁੱਝ ਨਿਰਧਾਰਤ ਸ਼੍ਰੇਣੀਆਂ ਪੂਰੀ ਤਰ੍ਹਾਂ ਗੈਰ-ਨਿਵਾਸੀ ਨਿਵੇਸ਼ਕਾਂ ਲਈ ਖੋਲ੍ਹੀਆਂ ਜਾਣਗੀਆਂ।
ਇਹ ਵੀ ਪੜ੍ਹੋ : ਹੋਟਲ 'ਚ ਪਾਸਪੋਰਟ ਭੁੱਲ ਰਵਾਨਾ ਹੋਏ ਰੋਹਿਤ ਸ਼ਰਮਾ, ਪਤਾ ਲੱਗਣ 'ਤੇ ਸਾਥੀਆਂ ਨੇ ਉਡਾਇਆ ਮਜ਼ਾਕ, ਵੀਡੀਓ ਵਾਇਰਲ
ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਵਿਕਾਸ ਕਾਰਨ PSBs ਵਿੱਚ ਅਚਾਨਕ ਉਛਾਲ ਆਇਆ ਹੈ। ਇਸਦਾ ਅਸਲ ਲਾਭ 2024 ਵਿੱਚ ਹੀ ਮਿਲੇਗਾ, ਜਦੋਂ ਭਾਰਤ ਨੂੰ ਇਸ ਬਾਂਡ ਸੂਚਕਾਂਕ ਵਿੱਚ ਸ਼ਾਮਲ ਕੀਤਾ ਜਾਵੇਗਾ। ਇਸ ਤੋਂ ਇਲਾਵਾ ਘਰੇਲੂ ਨਿਵੇਸ਼ਕਾਂ ਲਈ ਵੀ ਮੁੱਹਈਆ ਹੋਣਗੀਆਂ। ਨਿਰਧਾਰਤ ਸਕਿਓਰਿਟੀਜ਼ ਜਿਨ੍ਹਾਂ ਨੂੰ ਸੂਚਕ ਅੰਕਾਂ ’ਤੇ ਸੂਚੀਬੱਧ ਕੀਤਾ ਜਾਏਗਾ, ਉਨ੍ਹਾਂ ਲਈ ਕੋਈ ਸਮਾਂ ਹੱਦ ਤੈਅ ਕਰਨ ਦੀ ਲੋੜ ਨਹੀਂ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਨਾਲ ਲੰਬੇ ਸਮੇਂ 'ਚ ਕੰਪਨੀਆਂ ਦੇ ਮੁਨਾਫੇ 'ਚ ਵਾਧਾ ਹੋਵੇਗਾ।
ਇਹ ਵੀ ਪੜ੍ਹੋ : ਭਾਰਤ-ਕੈਨੇਡਾ ਵਿਵਾਦ ਦੀ ਲਪੇਟ 'ਚ ਆਏ McCain ਤੇ Tim Hortons, ਵਧ ਸਕਦੀਆਂ ਨੇ ਮੁਸ਼ਕਲਾਂ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8