ਵੱਡੀ ਖ਼ਬਰ: ਫ਼ੌਜ ਨੇ ਪੰਜਾਬ 'ਚੋਂ ਫੜਿਆ 'ਪਾਕਿਸਤਾਨੀ ਜਾਸੂਸ', ਬਾਜ਼ਾਰ 'ਚ ਬੈਠਾ ਗੰਢਦਾ ਸੀ ਜੁੱਤੀਆਂ

Tuesday, Apr 29, 2025 - 09:19 AM (IST)

ਵੱਡੀ ਖ਼ਬਰ: ਫ਼ੌਜ ਨੇ ਪੰਜਾਬ 'ਚੋਂ ਫੜਿਆ 'ਪਾਕਿਸਤਾਨੀ ਜਾਸੂਸ', ਬਾਜ਼ਾਰ 'ਚ ਬੈਠਾ ਗੰਢਦਾ ਸੀ ਜੁੱਤੀਆਂ

ਬਠਿੰਡਾ (ਵੈੱਬ ਡੈਸਕ): ਜੰਮੂ-ਕਸ਼ਮੀਰ ਦੇ ਪਹਿਲਗਾਮ ਵਿਚ ਹੋਏ ਅੱਤਵਾਦੀ ਹਮਲੇ ਮਗਰੋਂ ਜਿੱਥੇ ਭਾਰਤ ਤੇ ਪਾਕਿਸਤਾਨ ਵਿਚਾਲੇ ਸਥਿਤੀ ਤਣਾਅਪੂਰਨ ਬਣੀ ਹੋਈ ਹੈ, ਇਸ ਵਿਚਾਲੇ ਭਾਰਤੀ ਫ਼ੌਜ ਨੇ ਬਠਿੰਡਾ ਵਿਚੋਂ ਇਕ ਪਾਕਿਸਤਾਨੀ ਜਾਸੂਸ ਨੂੰ ਗ੍ਰਿਫ਼ਤਾਰ ਕੀਤਾ ਹੈ। ਉਸ ਨੂੰ ਬਠਿੰਡਾ ਛਾਉਣੀ ਦੀ ਖ਼ੁਫ਼ੀਆ ਜਾਣਕਾਰੀ ਪਾਕਿਸਤਾਨ ਭੇਜਣ ਦੇ ਦੋਸ਼ ਲਈ ਫੜਿਆ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਵੱਡੇ ਰੇਲ ਹਾਦਸੇ ਦੀ ਸਾਜ਼ਿਸ਼! ਸ੍ਰੀ ਹੇਮਕੁੰਟ ਐਕਸਪ੍ਰੈੱਸ ਦੇ ਯਾਤਰੀਆਂ ਨਾਲ ਹੋ ਜਾਣੀ ਸੀ ਅਣਹੋਣੀ

ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸੁਨੀਲ ਕੁਮਾਰ ਵਜੋਂ ਹੋਈ ਹੈ, ਜੋ ਪਿਛਲੇ 10 ਸਾਲਾਂ ਤੋਂ ਬਠਿੰਡਾ ਵਿਚ ਰਹਿ ਕੇ ਮੋਚੀ ਦਾ ਕੰਮ ਕਰ ਰਿਹਾ ਸੀ। ਉਸ ਨੂੰ ਪਾਕਿਸਤਾਨ ਦੀ ਖ਼ੁਫ਼ੀਆ ਏਜੰਸੀ ਨੇ ਹਨੀ ਟਰੈਪ ਵਿਚ ਫਸਾ ਕੇ ਫ਼ੌਜ ਦੀ ਛਾਉਣੀ ਦੀ ਜਾਣਕਾਰੀ ਹਾਸਲ ਕੀਤੀ। ਭਾਰਤੀ ਫ਼ੌਜ ਦੇ ਖ਼ੁਫ਼ੀਆ ਵਿੰਗ ਵੱਲੋਂ ਉਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। 

ਇਹ ਖ਼ਬਰ ਵੀ ਪੜ੍ਹੋ - 'ਆਪ' ਆਗੂ ਦੀ ਧੀ ਦੀ ਕੈਨੇਡਾ 'ਚ ਸ਼ੱਕੀ ਹਾਲਾਤ 'ਚ ਮੌਤ, Study Visa 'ਤੇ ਗਈ ਸੀ ਕੈਨੇਡਾ

ਫ਼ੌਜ ਦੇ ਖ਼ੁਫੀਆ ਵਿੰਗ ਨੇ ਪੁੱਛਗਿੱਛ ਮਗਰੋਂ ਮੁਲਜ਼ਮ ਨੂੰ ਥਾਣਾ ਕੈਂਟ ਦੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ ਹੈ। 26 ਸਾਲਾ ਸੁਨੀਲ ਕੁਮਾਰ ਤੋਂ ਸ਼ੱਕ ਦੇ ਅਧਾਰ 'ਤੇ ਪੁੱਛਗਿੱਛ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਫ਼ੌਜ ਵੱਲੋਂ ਜਦੋਂ ਉਸ ਦੇ ਮੋਬਾਈਲ ਦੀ ਜਾਂਚ ਕੀਤੀ ਗਈ ਤਾਂ 2023 ਦੀ WhatsApp ਚੈਟ ਮਿਲੀ। ਉਸ 'ਤੇ ਦੋਸ਼ ਲੱਗੇ ਹਨ ਕਿ ਉਹ ਪਾਕਿਸਤਾਨ ਦੀ ਕਿਸੇ ਕੁੜੀ ਗੱਲਬਾਤ ਕਰਦਾ ਸੀ ਤੇ ਉਸ ਨਾਲ ਫ਼ੌਜ ਦੀ ਖ਼ੁਫ਼ੀਆ ਜਾਣਕਾਰੀ ਸਾਂਝੀ ਕਰ ਰਿਹਾ ਸੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News