ਸਰਕਾਰੀ ਕਾਲਜ ਦੇ ਬੰਦ ਪਏ ਰਿਹਾਇਸ਼ੀ ਕਵਾਟਰ ''ਚੋਂ ਮਿਲੀ ਨੌਜਵਾਨ ਦੀ ਲਾਸ਼, ਪੂਰੇ ਇਲਾਕੇ ''ਚ ਸਹਿਮ ਦਾ ਮਾਹੌਲ

Tuesday, May 06, 2025 - 10:50 AM (IST)

ਸਰਕਾਰੀ ਕਾਲਜ ਦੇ ਬੰਦ ਪਏ ਰਿਹਾਇਸ਼ੀ ਕਵਾਟਰ ''ਚੋਂ ਮਿਲੀ ਨੌਜਵਾਨ ਦੀ ਲਾਸ਼, ਪੂਰੇ ਇਲਾਕੇ ''ਚ ਸਹਿਮ ਦਾ ਮਾਹੌਲ

ਗੁਰਦਾਸਪੁਰ (ਗੁਰਪ੍ਰੀਤ)- ਸਰਕਾਰੀ ਕਾਲਜ ਦੇ ਬੰਦ ਪਏ ਰਿਹਾਇਸ਼ੀ ਕਵਾਟਰਾਂ 'ਚੋਂ 20 ਸਾਲਾ ਨੌਜਵਾਨ ਦੀ ਲਾਸ਼ ਮਿਲੀ ਹੈ। ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ । ਕਿਉਂਕਿ ਅਰਸੇ ਤੋਂ ਬੰਦ ਪਏ ਇਨ੍ਹਾਂ ਸਰਕਾਰੀ ਰਿਹਾਇਸ਼ੀ ਕੁਆਰਟਰਾਂ 'ਚ ਨਸ਼ੇੜੀਆਂ ਵੱਲੋਂ ਆ ਕੇ ਨਸ਼ਾ ਕਰਨ ਦੀ ਖ਼ਬਰ ਪਹਿਲਾਂ ਵੀ ਲਗਾਈ ਗਈ ਸੀ। ਇਲਾਕਾ ਨਿਵਾਸੀਆਂ ਦੱਸਿਆ ਕਿ ਇੱਥੇ ਨਸ਼ੇ ਦੇ ਆਦੀ ਨੌਜਵਾਨ ਆ ਕੇ ਨਸ਼ਾ ਕਰਦੇ ਹਨ ਅਤੇ ਅੰਦਰ ਕਾਫੀ ਸਰਿੰਜਾਂ ਅਤੇ ਨਸ਼ੇ ਦਾ ਹੋਰ ਸਾਮਾਨ ਵੀ ਪਿਆ ਹੈ ।

 ਇਹ ਵੀ ਪੜ੍ਹੋ- ਲੱਖਾਂ ਰੁਪਏ ਲਾ ਵਿਦੇਸ਼ ਭੇਜੀ ਨੂੰਹ ਦਾ ਹੈਰਾਨੀਜਨਕ ਕਾਰਾ, ਪ੍ਰੇਸ਼ਾਨੀ 'ਚ ਪਾਇਆ ਪੂਰਾ ਪਰਿਵਾਰ

ਉਸ ਤੋਂ ਬਾਅਦ ਪੁਲਸ ਮੁਲਾਜ਼ਮਾਂ ਵੱਲੋਂ ਇੱਥੇ ਲਗਾਤਾਰ ਚੱਕਰ ਮਾਰਨੇ ਸ਼ੁਰੂ ਕੀਤੇ ਗਏ ਸੀ ਅਤੇ ਸਰਕਾਰੀ ਕਾਲਜ ਦੇ ਪ੍ਰਬੰਧਨ ਵੱਲੋਂ ਵੀ ਇੱਥੇ ਸਫਾਈ ਕਰਵਾਈ ਗਈ ਸੀ ਪਰ ਬਾਵਜੂਦ ਇਸਦੇ ਅੱਜ ਇੱਥੇ ਨੌਜਵਾਨ ਦੀ ਲਾਸ਼ ਮਿਲੀ । ਲਾਸ਼ ਦੇ ਨੇੜੇ ਹੀ ਖੂਨ ਅਤੇ ਸਰਿੰਜ ਵੀ ਪਈ ਸੀ। ਮ੍ਰਿਤਕ ਨੌਜਵਾਨ ਦੀ ਪਹਿਚਾਨ 20 ਵਰਿਆਂ ਦੇ ਰੋਹਿਤ ਦੇ ਤੌਰ 'ਤੇ ਹੋਈ ਹੈ, ਜੋ ਪ੍ਰਵਾਸੀ ਰਾਜਸਥਾਨੀ ਪਰਿਵਾਰ ਨਾਲ ਸੰਬੰਧ ਰੱਖਦਾ ਹੈ ਤੇ ਪੁਰਾਣੇ ਕੱਪੜੇ ਵੇਚਣ ਦਾ ਕੰਮ ਕਰਦਾ ਸੀ।

 ਇਹ ਵੀ ਪੜ੍ਹੋ- ਪੰਜਾਬ 'ਚ ਆਵੇਗਾ ਤੇਜ਼ ਮੀਂਹ-ਤੂਫ਼ਾਨ, ਜਾਣੋ ਆਉਣ ਵਾਲੇ ਦਿਨਾਂ ਦੀ ਤਾਜ਼ਾ update

ਜਾਣਕਾਰੀ ਦਿੰਦੇ ਹੋਏ ਮ੍ਰਿਤਕ ਰੋਹਿਤ ਕੁਮਾਰ ਦੇ ਭਰਾ ਦੀਪਕ ਕੁਮਾਰ ਅਤੇ ਇੱਕ ਹੋਰ ਰਿਸ਼ਤੇਦਾਰ ਨੇ ਦੱਸਿਆ ਕਿ ਮ੍ਰਿਤਕ ਰੋਹਿਤ ਬੀਤੇ ਦਿਨ ਗੁਜਰਾਤ ਤੋਂ ਆਇਆ ਸੀ ਅਤੇ ਰਾਤ ਨੂੰ ਖਾਣਾ ਖਾ ਕੇ ਸੈਰ ਕਰਨ ਲਈ ਗਿਆ ਸੀ ਪਰ ਘਰ ਵਾਪਸ ਨਹੀਂ ਆਇਆ । ਸਵੇਰੇ ਉਨ੍ਹਾਂ ਨੂੰ ਪਤਾ ਲੱਗਿਆ ਕਿ ਉਸ ਦੀ ਲਾਸ਼ ਸਰਕਾਰੀ ਕਾਲਜ ਦੇ ਪੁਰਾਣੇ ਕੁਆਰਟਰਾਂ ਵਿੱਚ ਪਈ ਹੈ। ਉਨ੍ਹਾਂ ਦੱਸਿਆ ਕਿ ਸਾਨੂੰ ਇਹ ਨਹੀਂ ਪਤਾ ਕਿ ਰੋਹਿਤ ਕਦੋਂ ਤੋਂ ਨਸ਼ਾ ਕਰਦਾ ਸੀ ਪਰ ਉਸ ਨੂੰ ਜਦੋਂ ਵੀ ਕੁਝ ਲੜਕੇ ਫੋਨ ਕਰਦੇ ਸੀ ਤਾਂ ਉਹ ਘਰੋਂ ਨਿਕਲ ਜਾਂਦਾ ਸੀ । ਰੋਹਿਤ ਦੇ ਫੋਨ ਤੋਂ ਉਨ੍ਹਾਂ ਲੜਕਿਆਂ ਦੀ ਪਹਿਚਾਨ ਹੋ ਜਾਵੇਗੀ ਅਤੇ ਪੋਸਟਮਾਰਟਮ ਤੋਂ ਬਾਅਦ ਇਹ ਗੱਲ ਵੀ ਸਾਹਮਣੇ ਆ ਜਾਵੇਗੀ ਕਿ ਉਸਨੂੰ ਨਸ਼ਾ ਦਿੱਤਾ ਗਿਆ ਹੈ ਜਾਂ ਉਸ ਨਾਲ ਮਾਰ ਕੁਟਾਈ ਵੀ ਕੀਤੀ ਗਈ ਹੈ ।

 ਇਹ ਵੀ ਪੜ੍ਹੋ- ਪੰਜਾਬ 'ਚ ਫੜੇ ਗਏ ਦੋ ਪਾਕਿਸਤਾਨੀ ਜਾਸੂਸ, ਫੌਜ ਖੇਤਰਾਂ ਤੇ ਹਵਾਈ ਠਿਕਾਣਿਆਂ ਦੀ ਜਾਣਕਾਰੀ ਕਰਦੇ ਸਨ ਲੀਕ

ਉੱਥੇ ਹੀ ਇਲਾਕਾ ਨਿਵਾਸੀ ਬਿੱਟੂ ਸ਼ਰਮਾ ਨੇ ਦੱਸਿਆ ਕਿ ਇਨ੍ਹਾਂ ਕੁਆਟਰਾਂ ਵਿੱਚ ਪਹਿਲਾਂ ਵੀ ਨਸ਼ੇੜੀਆਂ ਦੇ ਲਗਾਤਾਰ ਆਉਣ ਦੀਆਂ ਸ਼ਿਕਾਇਤਾਂ ਕੀਤੀਆਂ ਗਈਆਂ ਹਨ, ਜਿਸ ਤੋਂ ਬਾਅਦ ਪੁਲਸ ਮੁਲਾਜ਼ਮ ਲਗਾਤਾਰ ਇੱਥੇ ਚੱਕਰ ਮਾਰਦੇ ਰਹਿੰਦੇ ਹਨ ਪਰ ਦੇਰ ਰਾਤ ਹਨੇਰੇ ਦਾ ਫਾਇਦਾ ਚੁੱਕ ਕੇ ਨਸ਼ੇੜੀ ਇੱਥੇ ਆ ਕੇ ਨਸ਼ਾ ਕਰਦੇ ਹਨ, ਜਿਸ ਦਾ ਨਤੀਜਾ ਹੈ ਕਿ ਅੱਜ ਇਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News