ਬਲੈਕਆਊਟ ਸਮੇਂ ਸਰਕਾਰੀ ਅਤੇ ਮੋਬਾਈਲ ਟਾਵਰਾਂ ਦੀਆਂ ਲਾਈਟਾਂ ਜਗਦੀਆਂ ਰਹੀਆਂ
Wednesday, May 07, 2025 - 10:48 PM (IST)

ਗੜ੍ਹਸ਼ੰਕਰ (ਬ੍ਰਹਮਪੁਰੀ) : ਹਿੰਦ-ਪਾਕਿ ਦੀ ਜੰਗ ਦੀ ਸੰਭਾਵਨਾ ਨੂੰ ਮੱਦੇਨਜਰ ਰੱਖਦੇ ਹੋਏ ਅੱਜ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਬਲੈਕਆਊਟ ਕੀਤਾ ਗਿਆ ਸੀ ਜਿਸ ਅਧੀਨ ਅੱਜ ਗੜ੍ਹਸ਼ੰਕਰ ਸ਼ਹਿਰ ਵਿਚ ਵੀ 8 ਵਜੇ ਤੋਂ ਬਲੈਕਆਊਟ ਲਈ ਸਾਇਰਨ ਵਜਾਇਆ ਗਿਆ ਅਤੇ ਨਾਲ ਹੀ ਬਿਜਲੀ ਵਿਭਾਗ ਨੇ ਬਿਜਲੀ ਸਪਲਾਈ ਬੰਦ ਦਿੱਤੀ, ਭਾਵੇਂ ਕਿ ਆਮ ਜਨਤਾ ਨੇ ਇੱਕਾ-ਦੁੱਕਾ ਨੂੰ ਛੱਡ ਕੇ ਸਰਕਾਰੀ ਹੁਕਮਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ ਪਰ ਸਥਾਨਕ ਸਰਕਾਰਾਂ ਦੇ ਨਗਰ ਕੌਂਸਲ ਵਿਭਾਗ ਦੀਆਂ ਸਟ੍ਰੀਟ ਲਾਈਟਾਂ ਆਮ ਚੱਲਦੀਆਂ ਰਹੀਆਂ, ਓਵੇਂ ਭਾਵੇਂ ਰੋਜ਼ਾਨਾ ਕਦੇ ਨਾ ਚੱਲਣ।
ਇਹ ਵੀ ਪੜ੍ਹੋ : ਉੱਤਰੀ ਭਾਰਤ ਦੇ ਕਈ Airport ਬੰਦ, ਏਅਰਲਾਈਨਾਂ ਨੇ ਜਾਰੀ ਕੀਤੀ ਐਡਵਾਈਜ਼ਰੀ
ਇਸੇ ਤਰ੍ਹਾਂ ਹੀ ਸੰਤੋਖ ਨਗਰ ਵਿਚ ਵੀ ਇੱਕ ਘਰ ਦੀਆਂ ਬਾਹਰੀ ਲਾਈਟਾਂ ਜਗਦੀਆਂ ਰਹੀਆਂ, ਨਾਲ ਹੀ ਸ਼ਹਿਰ ਦੇ ਸਾਰੇ ਮੋਬਾਈਲ ਟਾਵਰਾਂ ਦੀਆਂ ਬਹੁਤ ਉਚਾਈਆਂ ਦੇ ਹੋਣ ਦੇ ਬਾਵਜੂਦ ਵੀ ਲਾਈਟ ਦਾ ਇੱਕ-ਇੱਕ ਬੱਲਬ ਜਗਦਾ ਰਿਹਾ। ਭਾਵੇਂ ਕਿ ਉਕਤ ਇੱਕ ਪਰਖ ਕਰਨ ਦੀ ਮੁਹਿੰਮ ਸੀ ਪਰ ਭਵਿੱਖ ਵਿਚ ਖਤਰੇ ਸਮੇਂ ਉਕਤ ਲਾਈਟਾਂ ਦਾ ਚੱਲਦੇ ਰਹਿਣਾ ਖਦਸ਼ਾ ਪ੍ਰਗਟ ਕਰਦਾ ਹੈ। ਉਕਤ ਬਾਰੇ ਸਬੰਧਿਤ ਸਰਕਾਰੀ ਅਧਿਕਾਰੀ ਨਾਲ ਗੱਲ ਕਰਨੀ ਚਾਹੀ ਤਾਂ ਨਹੀਂ ਹੋ ਸਕੀ। ਬਲੈਕਆਊਟ ਸਮੇਂ ਚਾਰੇ ਪਾਸੇ ਸੁੰਨ ਪੱਸਰੀ ਹੋਈ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8