ਜੇ. ਪੀ. ਇਨਫ੍ਰਾ ਦੇ ਕਰਜ਼ਦਾਤਿਆਂ ਨੂੰ ਝੱਲਣਾ ਪੈ ਸਕਦੈ 3700 ਕਰੋਡ਼ ਰੁਪਏ ਦਾ ਨੁਕਸਾਨ

Friday, Dec 06, 2019 - 10:09 PM (IST)

ਜੇ. ਪੀ. ਇਨਫ੍ਰਾ ਦੇ ਕਰਜ਼ਦਾਤਿਆਂ ਨੂੰ ਝੱਲਣਾ ਪੈ ਸਕਦੈ 3700 ਕਰੋਡ਼ ਰੁਪਏ ਦਾ ਨੁਕਸਾਨ

ਨਵੀਂ ਦਿੱਲੀ (ਭਾਸ਼ਾ)-ਕਰਜ਼ਾ ਹੱਲ ਪ੍ਰਕਿਰਿਆ ’ਚੋਂ ਲੰਘ ਰਹੀ ਜੇ. ਪੀ. ਇਨਫ੍ਰਾਟੈੱਕ ਲਿਮਟਿਡ ਦੇ ਕਰਜ਼ਦਾਤਿਆਂ ਨੂੰ ਇਸ ਮਾਮਲੇ ’ਚ 3700 ਕਰੋਡ਼ ਰੁਪਏ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਇਸੇ ਤਰ੍ਹਾਂ ਕੰਪਨੀ ਦੇ ਪ੍ਰਾਜੈਕਟਾਂ ’ਚ ਘਰ ਲਈ ਪੈਸਾ ਲਾਉਣ ਵਾਲੇ 20,000 ਘਰ ਖਰੀਦਦਾਰਾਂ ਨੂੰ ਕਬਜ਼ੇ ’ਚ ਦੇਰੀ ਨੂੰ ਲੈ ਕੇ ਮਿਲਣ ਵਾਲੇ ਹਰਜਾਨੇ ਤੋਂ ਵਾਂਝਾ ਹੋਣਾ ਪੈ ਸਕਦਾ ਹੈ। ਜੇ. ਪੀ. ਇਨਫ੍ਰਾਟੈੱਕ ਨੂੰ ਖਰੀਦਣ ਲਈ ਸਰਕਾਰੀ ਕੰਪਨੀ ਐੱਨ. ਬੀ. ਸੀ. ਸੀ. ਅਤੇ ਸੁਰੱਖਿਆ ਰੀਅਲਟੀ ਵੱਲੋਂ ਪੇਸ਼ ਪ੍ਰਸਤਾਵਾਂ ’ਚ ਇਹ ਸ਼ਰਤਾਂ ਰੱਖੀਆਂ ਗਈਆਂ ਹਨ।

ਮਾਮਲੇ ਨਾਲ ਜੁਡ਼ੇ ਸੂਤਰਾਂ ਨੇ ਦੱਸਿਆ ਕਿ ਜੇ. ਪੀ. ਇਨਫ੍ਰਾ ਦੇ ਅੰਦਾਜ਼ਨ ਤਰਲਤਾ-ਮੁੱਲ ਦੇ ਲਗਭਗ 13,000 ਕਰੋਡ਼ ਰੁਪਏ ਹੋਣ ਤੋਂ ਬਾਅਦ ਵੀ ਉਸ ਨੂੰ ਖਰੀਦਣ ਦੀ ਦੌੜ ’ਚ ਸ਼ਾਮਲ ਦੋਵਾਂ ਕੰਪਨੀਆਂ-ਸੁਰੱਖਿਆ ਅਤੇ ਐੱਨ. ਬੀ. ਸੀ. ਸੀ. ਬਕਾਇਆ ਕਰਜ਼ੇ ਦੇ ਸਿਰਫ਼ 62 ਫ਼ੀਸਦੀ ਦੇ ਮੁੜ-ਭੁਗਤਾਨ ਦੀ ਪੇਸ਼ਕਸ਼ ਕਰ ਰਹੀਆਂ ਹਨ। ਜੇ. ਪੀ. ਇਨਫ੍ਰਾ ’ਤੇ ਵਿੱਤੀ ਕਰਜ਼ਦਾਤਿਆਂ ਦਾ ਹੀ 9783 ਕਰੋਡ਼ ਰੁਪਏ ਬਕਾਇਆ ਹੈ।


author

Karan Kumar

Content Editor

Related News