ਜੇਪੀ ਇੰਫਰਾ ਨੂੰ ਖਰੀਦਣ ''ਚ ਪੰਜ ਕੰਪਨੀਆਂ ਨੇ ਦਿਖਾਈ ਦਿਲਚਸਪੀ
Wednesday, Nov 21, 2018 - 11:37 AM (IST)

ਨਵੀਂ ਦਿੱਲੀ—ਕਰਜ਼ 'ਚ ਫਸੀ ਜੇਪੀ ਇੰਫਰਾਟੈੱਕ ਲਿਮਟਿਡ (ਜੇ.ਆਈ.ਐੱਲ.) ਦੀ ਪ੍ਰਾਪਤੀ ਕਰਨ 'ਚ ਪੰਜ ਕੰਪਨੀਆਂ ਐੱਨ.ਬੀ.ਸੀ.ਸੀ., ਕੋਟਕ ਇੰਵੈਸਟਮੈਂਟ, ਐੱਲ ਐਂਡ ਟੀ ਇੰਫਰਾਸਟਰਕਚਰ, ਸਿੰਗਾਪੁਰ ਦੀ ਕਿਊਬ ਹਾਈਵੇਅ ਅਤੇ ਸੁਰੱਖਿਆ ਗਰੁੱਪ ਨੇ ਦਿਲਚਸਪੀ ਦਿਖਾਈ ਹੈ। ਨੋਇਡਾ ਅਤੇ ਗ੍ਰੇਟਰ ਨੋਇਡਾ ਸਮੇਤ ਪੂਰੇ ਦਿੱਲੀ ਐੱਨ.ਸੀ.ਆਰ. 'ਚ ਕਈ ਹਾਊਸਿੰਗ ਪ੍ਰਾਜੈਕਟ ਵਿਕਸਿਤ ਕਰ ਰਹੀ ਜੇਪੀ ਇੰਫਰਾ 'ਤੇ ਨੈਸ਼ਨਲ ਕੰਪਨੀ ਲਾਅ ਟ੍ਰਿਬਿਊਨਲ (ਐੱਨ.ਸੀ.ਐੱਲ.ਟੀ.) 'ਚ ਦਿਵਾਲੀਆ ਕਾਰਵਾਈ ਚੱਲ ਰਹੀ ਹੈ।
ਜੇਪੀ ਗਰੁੱਪ ਦੀ ਫਲੈਗਸਿਪ ਕੰਪਨੀ ਜੇ.ਆਈ.ਐੱਲ. 32000 ਫਲੈਟ ਬਣਾ ਰਹੀ ਹੈ। ਇਸ 'ਚੋਂ ਉਹ ਸਿਰਫ 9500 ਫਲੈਟਾਂ ਦਾ ਪਜੈਸ਼ਨ ਦੇ ਪਾਈ ਹੈ। ਜੇਪੀ ਇੰਫਰਾ ਦੇ ਅੰਤਰਿਮ ਰੈਜੋਲੂਸ਼ਨ ਪ੍ਰੋਫੈਸ਼ਨਲ (ਆਈ.ਆਰ.ਪੀ.) ਅਨੁਜ ਜੈਨ ਨੇ ਐੱਨ.ਸੀ.ਐੱਲ.ਟੀ. ਦੇ ਨਿਰਦੇਸ਼ 'ਤੇ ਕੰਪਨੀ ਦੇ ਪੁਨਰਦੁਆਰ ਦੇ ਲਈ ਅਕਤੂਬਰ 'ਚ ਫਿਰ ਤੋਂ ਅਰਜ਼ੀ ਨੂੰ ਸੱਦਾ ਕੀਤਾ ਸੀ। ਇਸ ਤੋਂ ਪਹਿਲਾਂ ਸੁਰੱਖਿਆ ਗਰੁੱਪ ਵਲੋਂ ਦਾਖਿਲ ਕੀਤੇ ਗਏ ਪ੍ਰਸਤਾਵ ਨੂੰ ਕੰਪਨੀ ਦੇ ਕਰਜ਼ਦਾਰਾਂ ਨੇ ਅਸਵੀਕਾਰ ਕਰ ਦਿੱਤਾ ਸੀ। ਇਸ ਦੇ ਬਾਅਦ ਜੈਨ ਨੇ ਕੰਪਨੀਆਂ ਤੋਂ ਦੁਬਾਰਾ ਅਭਿਰੂਚੀ ਪੱਤਰ ਦੇ ਸੱਦੇ ਕੀਤੇ। ਪੰਜ ਕੰਪਨੀਆਂ ਨੇ ਈ.ਓ.ਆਈ.ਦਾਖਲ ਕੀਤੇ ਹਨ।
ਇਨ੍ਹਾਂ ਪੰਜ ਕੰਪਨੀਆਂ 'ਚੋਂ ਐੱਲ.ਐਂਡ.ਟੀ. ਇੰਫਰਾਸਟਰਕਚਰ ਡਿਵੈਲਪਮੈਂਟ ਪ੍ਰਾਜੈਕਟਸ ਨੇ ਸਿਰਫ 165 ਕਿਲੋਮੀਟਰ ਲੰਬੇ ਯਮੁਨਾ ਐਕਸਪ੍ਰੈਸਵੇ 'ਚ ਦਿਲਚਸਪੀ ਦਿਖਾਈ ਹੈ। ਉਸ ਨੇ ਇਸ 'ਚ ਲੱਗੀ ਜੇ.ਆਈ.ਐੱਲ. ਦੇ ਭੂ-ਖੰਡਾਂ ਨੂੰ ਵਿਕਸਿਤ ਕਰਨ 'ਚ ਰੂਚੀ ਨਹੀਂ ਦਿਖਾਈ ਹੈ। ਸਰਕਾਰੀ ਖੇਤਰ ਦੀ ਕੰਪਨੀ ਐੱਨ.ਬੀ.ਸੀ.ਸੀ. ਨੇ ਬੀ.ਐੱਸ.ਈ. 'ਚ ਮੰਗਲਵਾਰ ਨੂੰ ਜਾਣਕਾਰੀ ਦਿੱਤੀ ਕਿ ਉਸ ਨੇ ਜੇ.ਆਈ.ਐੱਲ. ਦੇ ਲਈ ਈ.ਓ.ਆਈ. ਦਾਖਲ ਕੀਤਾ ਹੈ। ਆਈ.ਆਰ.ਪੀ. ਨੇ ਉਸ ਨੂੰ ਸੰਭਾਵਿਤ ਅਰਜ਼ੀ ਦੇ ਰੂਪ 'ਚ ਚੁਣ ਲਿਆ ਹੈ।