SBI Life ਨੇ ਪੰਜਾਬ ’ਚ ਹੜ੍ਹ ਪੀੜਤ ਪਾਲਿਸੀਧਾਰਕਾਂ ਲਈ ਦਾਅਵਾ ਪ੍ਰਕਿਰਿਆ ਨੂੰ ਬਣਾਇਆ ਸਰਲ

Friday, Sep 12, 2025 - 04:35 PM (IST)

SBI Life ਨੇ ਪੰਜਾਬ ’ਚ ਹੜ੍ਹ ਪੀੜਤ ਪਾਲਿਸੀਧਾਰਕਾਂ ਲਈ ਦਾਅਵਾ ਪ੍ਰਕਿਰਿਆ ਨੂੰ ਬਣਾਇਆ ਸਰਲ

ਨਵੀਂ ਦਿੱਲੀ - ਐੱਸ. ਬੀ. ਆਈ. ਲਾਈਫ ਨੇ ਪੰਜਾਬ ’ਚ ਹਾਲ ਹੀ ’ਚ ਆਏ ਹੜ੍ਹ ਦੇ ਮੱਦੇਨਜ਼ਰ ਇਸ ਨਾਲ ਪੀੜਤ ਪਾਲਿਸੀਧਾਰਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਸਹਾਇਤਾ ਲਈ ਵਿਸ਼ੇਸ਼ ਰਾਹਤ ਉਪਰਾਲਿਆਂ ਦਾ ਐਲਾਨ ਕੀਤਾ ਹੈ। ਐੱਸ. ਬੀ. ਆਈ. ਲਾਈਫ ਨੇ ਇਸ ਔਖੇ ਦੌਰ ’ਚ ਸਮੇਂ ’ਤੇ ਵਿੱਤੀ ਸਹਾਇਤਾ ਯਕੀਨੀ ਕਰਨ ਲਈ ਦਾਅਵਾ ਪ੍ਰਕਿਰਿਆ ਨੂੰ ਸਰਲ ਬਣਾਇਆ ਹੈ ਅਤੇ ਡਾਕਿਊਮੈਂਟੇਸ਼ਨ ਜ਼ਰੂਰਤਾਂ ’ਚ ਢਿੱਲ ਦਿੱਤੀ ਹੈ।

ਇਹ ਵੀ ਪੜ੍ਹੋ :     ਸਸਤਾ ਹੋਣ ਜਾ ਰਿਹਾ ਦੁੱਧ? 22 ਸਤੰਬਰ ਤੋਂ ਘੱਟਣਗੇ ਭਾਅ ਜਾਂ ਨਹੀਂ, ਅਮੂਲ ਨੇ ਦੱਸਿਆ ਸੱਚ
ਇਹ ਵੀ ਪੜ੍ਹੋ :    Gold-Silver ਦੀਆਂ ਕੀਮਤਾਂ ਨੇ ਰਚਿਆ ਇਤਿਹਾਸ, ਅੰਕੜਾ ਪਹਿਲੀ ਵਾਰ ਹੋਇਆ ਹੱਦੋਂ ਪਾਰ

ਐੱਸ. ਬੀ. ਆਈ. ਲਾਈਫ ਅਜਿਹੀ ਤਰਾਸਦੀ ਦੇ ਸਮੇਂ ਪਰਿਵਾਰਾਂ ਦੇ ਸਾਹਮਣੇ ਆਉਣ ਵਾਲੇ ਭਾਵਨਾਤਮਕ ਸੰਕਟ ਨੂੰ ਸਮਝਦੇ ਹੋਏ ਦਾਅਵੇਦਾਰਾਂ ਵੱਲੋਂ ਡੈੱਥ ਸਰਟੀਫਿਕੇਟ ਜਮ੍ਹਾ ਕਰਨ ’ਤੇ ਜ਼ੋਰ ਨਹੀਂ ਦੇਵੇਗੀ। ਐੱਸ. ਬੀ. ਆਈ. ਲਾਈਫ ਆਧਿਕਾਰਕ ਸਰਕਾਰੀ ਰਿਕਾਰਡ, ਨਗਰਪਾਲਿਕਾ ਰਜਿਸਟਰਾਂ, ਈ-ਗਵਰਨੈਂਸ ਪੋਰਟਲ ਜਾਂ ਹੋਰ ਅਧਿਕਾਰਤ ਸਰਕਾਰੀ ਡਾਟਾਬੇਸ ’ਚ ਦਰਜ ਮੌਤ ਦੇ ਸਰਟੀਫਿਕੇਟ ਨੂੰ ਵੈਲਿਡ ਪਰੂਫ ਦੇ ਤੌਰ ’ਤੇ ਸਵੀਕਾਰ ਕਰੇਗੀ।

ਇਹ ਵੀ ਪੜ੍ਹੋ :     PNB ਦੇ ਖ਼ਾਤਾਧਾਰਕਾਂ ਨੂੰ ਭਾਰੀ ਝਟਕਾ, ਹੁਣ ਇਸ ਸਰਵਿਸ ਲਈ ਦੇਣਾ ਪਵੇਗਾ ਵਧੇਰੇ ਚਾਰਜ
ਇਹ ਵੀ ਪੜ੍ਹੋ :     ਦੀਵਾਲੀ ਜਾਂ ਧਨਤੇਰਸ 'ਤੇ ਸੋਨਾ-ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ? ਜਾਣੋ ਕਿੰਨੀ ਹੋਵੇਗੀ ਕੀਮਤ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News