ਪੰਜਾਬ ਵਿਚ ਸੋਮਵਾਰ ਨੂੰ ਛੁੱਟੀ ਦਾ ਐਲਾਨ, ਸਕੂਲ, ਕਾਲਜ ਤੇ ਦਫ਼ਤਰ ਰਹਿਣਗੇ ਬੰਦ
Thursday, Sep 11, 2025 - 10:44 AM (IST)

ਚੰਡੀਗੜ੍ਹ : ਸਤੰਬਰ ਮਹੀਨੇ ਇਕ ਹੋਰ ਸਰਕਾਰੀ ਛੁੱਟੀ ਆ ਰਹੀ ਹੈ। ਇਸ ਦਿਨ ਸੂਬੇ ਵਿਚ ਜਨਤਕ ਛੁੱਟੀ ਐਲਾਨੀ ਗਈ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਛੁੱਟੀਆਂ ਦੇ ਕੈਲੰਡਰ ਮੁਤਾਬਕ 22 ਸਤੰਬਰ ਸੋਮਵਾਰ ਨੂੰ ਮਹਾਰਾਜਾ ਅਗਰਸੇਨ ਜਯੰਤੀ ਮੌਕੇ ਪੂਰੇ ਸੂਬੇ ਵਿਚ ਛੁੱਟੀ ਰਹੇਗੀ। ਇਸ ਦੇ ਚੱਲਦੇ ਸੂਬੇ ਵਿਚ ਸਕੂਲ-ਕਾਲਜ ਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ।
ਇਹ ਵੀ ਪੜ੍ਹੋ : ਔਰਤਾਂ ਦੇ ਹੱਕ 'ਚ ਪੰਜਾਬ ਸਰਕਾਰ ਦਾ ਵੱਡਾ ਫ਼ੈਸਲਾ, ਛੇ ਮਹੀਨੇ ਦੀ ਜਣੇਪਾ ਛੁੱਟੀ ਨੂੰ ਮਨਜ਼ੂਰੀ
ਇਸ ਤੋਂ ਪਹਿਲਾਂ ਸ਼ੁੱਕਰਵਾਰ 12 ਸਤੰਬਰ ਨੂੰ ਰਾਖਵੀਂ ਛੁੱਟੀ ਐਲਾਨੀ ਗਈ ਹੈ। ਇਹ ਦਿਨ ਸਾਰਾਗੜ੍ਹੀ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਹਾਲਾਂਕਿ ਇਹ ਛੁੱਟੀ ਸਿਰਫ ਮੁਲਾਜ਼ਮਾਂ ਨੂੰ ਰਹਿਣ ਵਾਲੀ ਹੈ ਕਿਉਂਕਿ ਇਹ ਛੁੱਟੀ ਪੰਜਾਬ ਸਰਕਾਰ ਵੱਲੋਂ ਜਾਰੀ ਕੈਲੰਡਰ ਨੋਟੀਫਿਕੇਸ਼ਨ ਨੰਬਰ 06/01/2024-2ਪੀ.ਪੀ.3/677 ਤਹਿਤ ਰਾਖਵੀਂ ਰਹਿਣ ਵਾਲੀ ਹੈ।
ਇਹ ਵੀ ਪੜ੍ਹੋ : ਡੇਰਾ ਬਿਆਸ ਦੀ ਸੰਗਤ ਲਈ ਅਹਿਮ ਖ਼ਬਰ, ਬਾਬਾ ਗੁਰਿੰਦਰ ਸਿੰਘ ਵੱਲੋਂ ਆਇਆ ਜ਼ਰੂਰੀ ਸੁਨੇਹਾ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e