ਸ਼ਹੀਦੀ ਜਾਗ੍ਰਿਤੀ ਯਾਤਰਾ ਨੂੰ ਲੈ ਕੇ ਪੂਰਬੀ ਭਾਰਤ ਦੀ ਸੰਗਤ ''ਚ ਖ਼ਾਸ ਉਤਸ਼ਾਹ : ਪ੍ਰਧਾਨ ਸੋਹੀ
Saturday, Sep 20, 2025 - 08:20 AM (IST)

ਅੰਮ੍ਰਿਤਸਰ (ਸਰਬਜੀਤ) : ਤਖ਼ਤ ਸ਼੍ਰੀ ਹਰਿਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਅਤੇ ਬਿਹਾਰ ਸਰਕਾਰ ਦੇ ਸਹਿਯੋਗ ਨਾਲ ਜਾਗ੍ਰਿਤੀ ਯਾਤਰਾ ਕੱਢੀ ਜਾ ਰਹੀ ਹੈ, ਜੋ ਕਿ ਕੱਲ੍ਹ ਸਵੇਰੇ ਰਾਜਗੀਰ ਤੋਂ ਜੈਕਾਰਿਆਂ ਦੀ ਗੂੰਜ ਵਿਚ ਸ਼ੁਰੂ ਹੋਈ ਸੀ ਅਤੇ ਦੇਰ ਸ਼ਾਮ ਰਾਮਗੜ੍ਹ ਪਹੁੰਚ ਕੇ ਸਮਾਪਤ ਹੋਈ। ਯਾਤਰਾ ਵਿੱਚ ਗੁਰੂ ਸਾਹਿਬ ਦੇ ਪਾਵਨ ਸਰੂਪ, ਪੁਰਾਤਨ ਸ਼ਸਤਰ ਇੱਕ ਪਾਲਕੀ ਵਿੱਚ ਸਜਾਏ ਗਏ ਹਨ, ਜਿਨ੍ਹਾਂ ਦੇ ਸੰਗਤ ਵੱਲੋਂ ਦਰਸ਼ਨ ਕੀਤੇ ਜਾ ਰਹੇ ਹਨ। ਜਿੱਥੋਂ ਜਿੱਥੋਂ ਇਹ ਯਾਤਰਾ ਲੰਘ ਰਹੀ ਹੈ, ਸੰਗਤ ਵੱਲੋਂ ਵੱਡੇ ਉਤਸ਼ਾਹ ਨਾਲ ਸਵਾਗਤ ਕੀਤਾ ਜਾ ਰਿਹਾ ਹੈ। ਇਹ ਯਾਤਰਾ ਦੁਪਹਿਰ ਨੂੰ ਝੁਮਰੀ ਤਲਈਆ ਪਹੁੰਚੀ ਤਾਂ ਸੈਂਕੜਿਆਂ ਦੀ ਗਿਣਤੀ ਵਿੱਚ ਸੰਗਤ ਨੇ ਫੁੱਲਾਂ ਦੀ ਵਰਖਾ ਕਰਕੇ ਯਾਤਰਾ ਦਾ ਸਵਾਗਤ ਕੀਤਾ। ਤਖ਼ਤ ਪਟਨਾ ਸਾਹਿਬ ਕਮੇਟੀ ਦੇ ਮਹਾਸਚਿਵ ਇੰਦਰਜੀਤ ਸਿੰਘ, ਆਪਣੀ ਟੀਮ ਮੈਨੇਜਰ ਹਰਜੀਤ ਸਿੰਘ, ਨਾਰਾਇਣ ਸਿੰਘ ਆਦਿ ਦੇ ਨਾਲ ਖ਼ਾਸ ਤੌਰ 'ਤੇ ਯਾਤਰਾ ਦੇ ਚ ਸ਼ਾਮਲ ਹੋਏ।
ਇਹ ਵੀ ਪੜ੍ਹੋ : ਛੇਹਰਟਾ-ਸਹਰਸਾ ਵਿਚਕਾਰ ਭਲਕੇ ਤੋਂ ਚੱਲੇਗੀ ਨਵੀਂ ਅੰਮ੍ਰਿਤ ਭਾਰਤ ਹਫਤਾਵਾਰੀ ਟ੍ਰੇਨ
ਇਸ ਮੌਕੇ ਜਗਜੋਤ ਸਿੰਘ ਸੋਹੀ ਨੇ ਦੱਸਿਆ ਕਿ ਗੁਰਦੁਆਰਾ ਸ਼ੀਤਲਕੁੰਡ ਰਾਜਗੀਰ ਤੋਂ ਕੱਲ੍ਹ ਸਵੇਰੇ ਯਾਤਰਾ ਦੀ ਸ਼ੁਰੂਆਤ ਹੋਈ ਸੀ ਅਤੇ ਝੁਮਰੀ ਤਲਈਆ ਆਦਿ ਸਥਾਨਾਂ ਰਾਹੀਂ ਰਾਮਗੜ੍ਹ ਗੁਰੂਦੁਆਰਾ ਸਾਹਿਬ ਵਿਖੇ ਇਸ ਦਾ ਸਮਾਪਨ ਹੋਇਆ, ਜਿੱਥੇ ਖ਼ਾਸ ਦੀਵਾਨ ਦੇਰ ਰਾਤ ਤੱਕ ਸਜਾਇਆ ਗਿਆ। ਇਸ ਵਿੱਚ ਤਖ਼ਤ ਸਾਹਿਬ ਦੇ ਹਜੂਰੀ ਰਾਗੀ ਜੱਥੇ ਵੱਲੋਂ ਕੀਰਤਨ ਅਤੇ ਕਥਾਵਾਚਕ ਸਤਨਾਮ ਸਿੰਘ ਵੱਲੋਂ ਗੁਰੂ ਸਾਹਿਬ ਦੀ ਸ਼ਹੀਦੀ ਦੇ ਇਤਿਹਾਸ ਬਾਰੇ ਸੰਗਤ ਨੂੰ ਜਾਣੂ ਕਰਵਾਇਆ ਗਿਆ। ਇਸੇ ਤਰ੍ਹਾਂ ਅੱਜ ਸਵੇਰੇ ਦੀਵਾਨ ਦੀ ਸਮਾਪਤੀ ਤੋਂ ਬਾਅਦ ਯਾਤਰਾ ਰਾਮਗੜ੍ਹ ਤੋਂ ਆਪਣੇ ਅਗਲੇ ਪੜਾਅ ਧਨਬਾਦ ਵੱਲ ਰਵਾਨਾ ਹੋਈ। ਇਸ ਮੌਕੇ ਮਹਾਸਚਿਵ ਇੰਦਰਜੀਤ ਸਿੰਘ ਵੱਲੋਂ ਸੰਗਤ ਨਾਲ ਵਿਚਾਰਾਂ ਦੀ ਸਾਂਝ ਵੀ ਪਾਈ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8