JLR ਦੀ ਵਿਕਰੀ ਅਕਤੂਬਰ ''ਚ 6 ਫੀਸਦੀ ਡਿੱਗ ਕੇ 41,866 ਇਕਾਈ ਰਹੀ

11/12/2019 2:29:35 PM

ਨਵੀਂ ਦਿੱਲੀ—ਟਾਟਾ ਮੋਟਰਸ ਦੀ ਇਕਾਈ ਜਗੁਆਰ ਲੈਂਡ ਰੋਵਰ (ਜੇ.ਐੱਲ.ਆਰ) ਨੇ ਮੰਗਲਵਾਰ ਨੂੰ ਦੱਸਿਆ ਕਿ ਇਕ ਸਾਲ ਪਹਿਲਾਂ ਦੇ ਮੁਕਾਬਲੇ ਅਕਤੂਬਰ ਮਹੀਨੇ 'ਚ ਉਸ ਦੀ ਕੁੱਲ ਵਿਕਰੀ 5.5 ਫੀਸਦੀ ਘੱਟ ਕੇ 41,866 ਇਕਾਈ ਰਹੀ। ਟਾਟਾ ਮੋਟਰਸ ਦੀ ਇਥੇ ਜਾਰੀ ਵਿਗਿਆਪਨ 'ਚ ਕਿਹਾ ਗਿਆ ਹੈ ਕਿ ਅਕਤੂਬਰ ਮਹੀਨੇ ਦੇ ਦੌਰਾਨ ਉਸ ਦੇ ਜਗੁਆਰ ਬ੍ਰਾਂਡ ਦੀ ਵਿਕਰੀ 22.9 ਫੀਸਦੀ ਘੱਟ ਕੇ 10,606 ਇਕਾਈ ਰਹਿ ਗਈ। ਦੂਜੇ ਪਾਸੇ ਲੈਂਡ ਰੋਵਰ ਦੀ ਵਿਕਰੀ ਇਸ ਦੌਰਾਨ 2.4 ਫੀਸਦੀ ਵਧ ਕੇ 31,260 ਇਕਾਈ ਰਹੀ। ਜੇ.ਐੱਲ.ਆਰ. ਦੇ ਪ੍ਰਮੱਖ ਵਪਾਰਕ ਅਧਿਕਾਰੀ ਫਲੇਕਿਸ ਬ੍ਰਾਊਟੀਗਾਮ ਨੇ ਕਿਹਾ ਕਿ ਪੂਰੀ ਦੁਨੀਆ 'ਚ ਆਟੋਮੋਬਾਇਲ ਖੇਤਰ ਦਾ ਕਾਰੋਬਾਰ ਚੁਣੌਤੀਪੂਰਨ ਬਣਿਆ ਹੋਇਆ ਹੈ। ਇਸ ਪਿੱਠ ਭੂਮੀ ਨੂੰ ਦੇਖਦੇ ਹੋਏ ਸਾਡੀ ਚੀਨ ਬਾਜ਼ਾਰ ਦੀ ਰਣਨੀਤੀ ਉਤਸ਼ਾਹਪੂਰਨ ਰਹੀ ਹੈ। ਸਥਾਨਕ ਵਿਕਰੇਤਾਵਾਂ ਦੇ ਨਾਲ ਕੰਮ ਕਰਨ ਦਾ ਹਾਂ-ਪੱਖੀ ਨਤੀਜਾ ਰਿਹਾ ਹੈ ਅਤੇ ਇਹ ਕਾਰਨ ਹੈ ਕਿ ਲਗਾਤਾਰ ਚੌਥੇ ਮਹੀਨੇ ਚੀਨ ਦੀ ਸਾਡੀ ਵਿਕਰੀ 'ਚ ਸੁਧਾਰ ਆਇਆ ਹੈ। ਚੀਨ ਦੇ ਬਾਜ਼ਾਰਾਂ 'ਚ ਜੇ.ਐੱਲ.ਆਰ. ਦੀ ਵਿਕਰੀ 16.2 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਖੇਤਰ 'ਚ ਦਹਾਈ ਅੰਕ 'ਚ ਵਾਧੇ ਦਾ ਇਹ ਲਗਾਤਾਰ ਚੌਥਾ ਮਹੀਨੇ ਰਿਹਾ ਹੈ। ਹਾਲਾਂਕਿ ਇਸ ਦੌਰਾਨ ਬ੍ਰਿਟੇਨ ਦੀ ਵਿਕਰੀ 'ਚ 18.7 ਫੀਸਦੀ ਗਿਰਾਵਟ ਰਹੀ। ਉੱਤਰੀ ਅਮਰੀਕਾ 'ਚ ਵਿਕਰੀ ਯਥਾਵਤ ਰਹੀ ਜਦੋਂਕਿ ਯੂਰਪ 'ਚ 7.9 ਫੀਸਦੀ ਹੇਠਾਂ ਰਹੀ।


Aarti dhillon

Content Editor

Related News