Elante Mall 'ਚ  TOY Train ਤੋਂ ਡਿੱਗ ਕੇ ਹੋਈ ਬੱਚੇ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ

Monday, Jun 24, 2024 - 06:53 PM (IST)

Elante Mall 'ਚ  TOY Train ਤੋਂ ਡਿੱਗ ਕੇ ਹੋਈ ਬੱਚੇ ਦੀ ਮੌਤ ਦੇ ਮਾਮਲੇ 'ਚ ਪੁਲਸ ਦੀ ਵੱਡੀ ਕਾਰਵਾਈ

ਨਵਾਂਸ਼ਹਿਰ (ਮਨੋਰੰਜਨ )- ਚੰਡੀਗੜ੍ਹ ਦੇ ਅਲਾਂਟੇ ਮਾਲ ਵਿੱਚ ਇਕ 11 ਸਾਲਾ ਮਾਸੂਮ ਬੱਚੇ ਦੀ ਟੁਆਏ ਟਰੇਨ ਤੋਂ ਡਿੱਗ ਕੇ ਹੋਈ ਮੌਤ ਦੀ ਖ਼ਬਰ ਨੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਇਸ ਮਾਮਲੇ ਵਿਚ ਪੁਲਸ ਨੇ ਟੁਆਏ ਟਰੇਨ ਦੇ ਮਾਲਕ ਨੂੰ ਗ੍ਰਿਫ਼ਤਾਰ ਕਰਕੇ ਟਰੇਨ ਨੂੰ ਕਬਜੇ ਲੈ ਲਿਆ ਹੈ। ਪੁਲਸ ਨੇ ਮੁਲਜ਼ਮ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਹਾਦਸੇ ਦੀ ਐਕਸਕਲਿਊਸਿਵ ਸੀ. ਸੀ. ਟੀ. ਵੀ. ਵੀ ਸਾਹਮਣੇ ਆਈ ਹੈ। ਸਾਹਮਣੇ ਆਈਆਂ ਤਸਵੀਰਾਂ ਵਿਚ  ਸਾਫ਼ ਵਿਖਾਈ ਦੇ ਰਿਹਾ ਹੈ ਕਿ ਕਿਵੇਂ ਸੰਤੁਲਨ ਵਿਗੜਨ ਤੋਂ ਬਾਅਦ ਟਰੇਨ  ਦਾ ਡੱਬਾ ਡਿੱਗ ਜਾਂਦਾ ਹੈ ਅਤੇ ਡੱਬੇ ਹੇਠਾਂ 11 ਸਾਲਾ ਸ਼ਹਿਬਾਜ਼ ਦੇ ਆਉਣ ਨਾਲ ਉਸ ਦੀ ਮੌਤ ਹੋ ਜਾਂਦੀ ਹੈ। 

PunjabKesari

ਮਾਮਲੇ ਦੇ ਜਾਂਚ ਅਧਿਕਾਰੀ ਇੰਸਪੈਕਟਰ ਊਸ਼ਾ ਰਾਣੀ ਨੇ ਦੱਸਿਆ ਕਿ ਨਵਾਂਸ਼ਹਿਰ ਦਾ ਇਕ ਪਰਿਵਾਰ ਪਿਛਲੀ ਰਾਤ ਅਲਾਂਟੇ ਮਾਲ ਵਿੱਚ ਘੁੰਮਣ ਆਇਆ ਸੀ। ਇਸ ਵਿੱਚ ਊਨਾ ਦਾ 11 ਸਾਲ ਦਾ ਬੇਟਾ ਸ਼ਹਿਬਾਜ ਨੇ ਟੁਆਏ ਟਰੇਨ ਵਿੱਚ ਡ੍ਰਾਈਵ ਲੈਣ ਦੀ ਇੱਛਾ ਜਤਾਈ। ਇਸੇ ਦੌਰਾਨ ਸ਼ਹਿਬਾਜ ਜਦੋਂ ਟ੍ਰੇਅ ਟਰੇਨ ਵਿੱਚ ਡ੍ਰਾਈਵ ਲੈ ਰਿਹਾ ਸੀ ਤਾਂ ਅਚਾਨਕ ਮੋੜ ਕੱਟਦੇ ਸਮੇਂ ਉਸ ਦਾ ਡਿੱਬਾ ਪਲਟ ਗਿਆ। ਜਿਸ ਦੇ ਚੱਲਦੇ ਉਸ ਦੇ ਸਿਰ 'ਤੇ ਡੂੰਘੀ ਸੱਟ ਆਈ। ਉਸ ਨੂੰ ਤੁਰੰਤ ਨੇੜੇ ਦੇ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। 

ਇਹ ਵੀ ਪੜ੍ਹੋ- ਕਾਰ ਤੇ ਬੁਲੇਟ ਮੋਟਰਸਾਈਕਲ ਦੀ ਜ਼ਬਰਦਸਤ ਟੱਕਰ, LAW ਦੀ ਪੜ੍ਹਾਈ ਕਰ ਰਹੇ ਵਿਦਿਆਰਥੀ ਦੀ ਦਰਦਨਾਕ ਮੌਤ

PunjabKesari

ਇੰਸਪੈਕਟਰ ਊਸ਼ਾ ਰਾਣੀ ਨੇ ਦੱਸਿਆ ਕਿ ਪਰਿਵਾਰ ਦੇ ਬਿਆਨਾਂ 'ਤੇ ਪੁਲਸ ਨੇ ਟ੍ਰੇਅ ਟਰੇਨ ਦੇ ਚਾਲਕ ਸੌਰਭ ਸਿੰਘ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਟ੍ਰੇਅ ਟਰੇਨ ਨੂੰ ਵੀ ਆਪਣੇ ਕਬਜੇ ਵਿੱਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇੰਸਪੈਕਟਰ ਊਸ਼ਾ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਇਹ ਹਾਦਸਾ ਲਾਪਰਵਾਹੀ ਕਾਰਨ ਹੋਇਆ ਲੱਗਦਾ ਹੈ। ਪੁਲਸ ਇਸ ਚੀਜ਼ ਦੀ ਜਾਂਚ ਕਰ ਰਹੀ ਹੈ ਕਿ ਚੂਕ ਕਿੱਥੇ ਹੋਈ। ਉਨ੍ਹਾਂ ਕਿਹਾ ਕਿ ਪੁਲਸ ਇਹ ਵੀ ਜਾਂਚ ਕਰ ਰਹੀ ਹੈ ਕਿ ਮਾਲ ਵਿੱਚ ਗਾਈਡਲਾਈਨ ਨੂੰ ਫਾਲੋ ਕੀਤਾ ਗਿਆ ਜਾਂ ਨਹੀਂ। ਇਸ ਸਬੰਧ ਵਿੱਚ ਮੈਨਜਮੇਟ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਮਾਸੂਮ ਦੀ ਮੌਤ ਦੇ ਇਸ ਹਾਦਸੇ ਨਾਲ ਇਲਾਕਾਵਾਸੀ ਕਾਫ਼ੀ ਦੁਖੀ ਹਨ ਅਤੇ ਅਜਿਹੀ ਲਾਪਰਵਾਹੀ ਨੂੰ ਅੱਗੇ ਤੋਂ ਰੋਕਣ ਦੇ ਲਈ ਕਦਮ ਚੁੱਕਣ ਦੀ ਮੰਗ ਕੀਤੀ ਗਈ।

ਇਹ ਵੀ ਪੜ੍ਹੋ- ਖੇਤਾਂ 'ਚ ਕੰਮ ਕਰਦੇ ਸਮੇਂ ਕਿਸਾਨ ਨਾਲ ਵਾਪਰੀ ਅਣਹੋਣੀ, ਇੰਝ ਆਵੇਗੀ ਮੌਤ ਕਦੇ ਸੋਚਿਆ ਨਾ ਸੀ
 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

shivani attri

Content Editor

Related News