ਜਿੰਦਲ ਨੇ ਸੋਲਰ ਪਾਵਰ ਪਲਾਂਟ ਲਗਾਉਣ ਲਈ 400 ਕਰੋੜ ਰੁਪਏ ਦਾ ਨਿਵੇਸ਼ ਕੀਤਾ MOU

Saturday, Feb 18, 2023 - 03:31 PM (IST)

ਜਿੰਦਲ ਨੇ ਸੋਲਰ ਪਾਵਰ ਪਲਾਂਟ ਲਗਾਉਣ ਲਈ 400 ਕਰੋੜ ਰੁਪਏ ਦਾ ਨਿਵੇਸ਼ ਕੀਤਾ MOU

ਨਵੀਂ ਦਿੱਲੀ- ਜਿੰਦਲ ਪਾਵਰ ਲਿਮਟਿਡ ਨੇ ਛੱਤੀਸ਼ਗੜ੍ਹ ਦੇ ਰਾਏਗੜ੍ਹ 'ਚ ਸੋਲਰ ਪਾਵਰ ਪਲਾਂਟ ਲਗਾਉਣ ਲਈ ਛੱਤੀਸਗੜ੍ਹ ਸਰਕਾਰ ਦੇ ਨਾਲ ਸਮਝੌਤਾ (ਐੱਮ.ਓ.ਯੂ) ਕੀਤਾ ਹੈ। ਕੰਪਨੀ ਇਸ 'ਚ 400 ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕਰੇਗੀ। ਛੱਤੀਸਗੜ੍ਹ ਸਰਕਾਰ ਦੇ ਨਾਲ ਹੋਏ ਐੱਮ.ਓ.ਯੂ 'ਤੇ ਸੂਬਾ ਸ਼ਾਸਨ ਵਲੋਂ ਸਕੱਤਰ ਵਣਜ ਅਤੇ ਉਦਯੋਗ ਭੁਵਨੇਸ਼ ਯਾਦਵ ਅਤੇ ਜਿੰਦਲ ਪਾਵਰ ਲਿਮਟਿਡ ਵਲੋਂ ਪ੍ਰਦੀਪ ਟੰਡਨ ਨੇ ਕੱਲ ਹਸਤਾਖ਼ਰ ਕੀਤੇ।

ਇਹ ਵੀ ਪੜ੍ਹੋ-ਦੇਸ਼ 'ਚ ਮੋਬਾਇਲ ਫੋਨ ਗਾਹਕਾਂ ਦੀ ਗਿਣਤੀ ਵਧ ਕੇ 117 ਕਰੋੜ ਦੇ ਪਾਰ, Jio ਨੇ ਮਾਰੀ ਬਾਜੀ
ਜਿੰਦਲ ਦੇ ਸੀਨੀਅਰ ਅਧਿਕਾਰੀ ਟੰਡਨ ਨੇ ਦੱਸਿਆ ਕਿ 84.5 ਮੈਗਾਵਾਟ ਦੇ ਇਸ ਸੋਲਰ ਪਾਵਰ ਪਲਾਂਟ ਤੋਂ  11,14,57,000 ਕੇ.ਡਬਲਿਊ.ਐੱਚ ਯੂਨਿਟ ਪ੍ਰਤੀ ਸਾਲ ਉਤਪਾਦਨ ਦਾ ਟੀਚਾ ਰੱਖਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਦੇਸ਼ 'ਚ ਬਿਜਲੀ ਦੇ ਉਤਪਾਦਨ 'ਚ ਵਾਧੇ ਦੇ ਨਾਲ ਹੀ ਮੰਗ ਵੀ ਲਗਾਤਾਰ ਵਧ ਰਹੀ ਹੈ, ਇਸ ਦੇ ਨਾਲ ਹੀ ਵਾਤਾਵਰਣ ਦੇ ਸਾਹਮਣੇ ਚੁਣੌਤੀਆਂ ਵੀ ਵਧ ਰਹੀਆਂ ਹਨ।

ਇਹ ਵੀ ਪੜ੍ਹੋ-ਗੋਦਰੇਜ਼ ਪ੍ਰਾਪਰਟੀਜ਼ ਨੇ ਖਰੀਦਿਆ ਸ਼ੋਅ ਮੈਨ ਰਾਜ ਕਪੂਰ ਦਾ ਬੰਗਲਾ, ਜਾਣੋ ਕੀ ਹੈ ਅੱਗੇ ਦਾ ਪਲਾਨ

ਸੌਰ ਊਰਜਾ ਤੋਂ ਬਿਜਲੀ ਉਤਪਾਦਨ ਕਰਕੇ ਅਸੀਂ ਊਰਜਾ ਦੀ ਮੰਗ ਅਤੇ ਸਪਲਾਈ ਦੇ ਵਿਚਾਲੇ ਵਿਵਸਥਾ ਸਥਾਪਿਤ ਕਰ ਸਕਦੇ ਹਨ, ਇਸ ਦੇ ਨਾਲ ਹੀ ਵਾਤਾਵਰਣ ਨੂੰ ਵੀ ਸੁਰੱਖਿਅਤ ਰੱਖ ਸਕਦੇ ਹਾਂ। 

ਇਹ ਵੀ ਪੜ੍ਹੋ-FCI ਨੇ ਈ-ਨਿਲਾਮੀ ਰਾਹੀਂ 3.85 ਲੱਖ ਟਨ ਕਣਕ ਵੇਚੀ

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।


author

Aarti dhillon

Content Editor

Related News