ਨਵੇਂ ਸਾਲ 'ਤੇ ਹਵਾਬਾਜ਼ੀ ਕੰਪਨੀਆਂ ਦੇ ਸ਼ੇਅਰਾਂ 'ਚ ਤੇਜ਼ੀ, ਜੈੱਟ ਫਿਊਲ ਹੋਇਆ ਸਸਤਾ

01/01/2024 12:24:06 PM

ਬਿਜ਼ਨੈੱਸ ਡੈਸਕ : ਨਵੇਂ ਸਾਲ ਦੇ ਪਹਿਲੇ ਦਿਨ ਹਵਾਈ ਸਫ਼ਰ ਕਰਨ ਵਾਲੇ ਲੋਕਾਂ ਲਈ ਇਕ ਚੰਗੀ ਖ਼ਬਰ ਆਈ ਹੈ। ਹੁਣ ਹਵਾਈ ਯਾਤਰਾ ਲਈ ਤੁਹਾਡੀ ਜੇਬ 'ਤੇ ਪੈਣ ਵਾਲਾ ਬੋਝ ਘੱਟ ਕੀਤਾ ਜਾ ਸਕਦਾ ਹੈ। ਅਜਿਹਾ ਇਸ ਲਈ, ਕਿਉਂਕਿ ਏਵੀਏਸ਼ਨ ਟਰਬਾਈਨ ਫਿਊਲ (ਏ.ਟੀ.ਐੱਫ.) ਦੀਆਂ ਕੀਮਤਾਂ ਵਿੱਚ ਕਮੀ ਆਈ ਹੈ। ATF ਦੀ ਕੀਮਤ 1.06 ਲੱਖ ਰੁਪਏ ਪ੍ਰਤੀ ਕਿਲੋਲੀਟਰ ਤੋਂ ਘਟ ਕੇ 1.01 ਲੱਖ ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ।

ਇਹ ਵੀ ਪੜ੍ਹੋ - ਨਵੇਂ ਸਾਲ 'ਤੇ ਗੈਸ ਸਿਲੰਡਰ ਸਸਤਾ, ਕਾਰ ਖਰੀਦਣੀ ਹੋਈ ਮਹਿੰਗੀ, ਜਾਣੋ ਹੋਰ ਕੀ-ਕੀ ਬਦਲਿਆ...

ਹਵਾਬਾਜ਼ੀ ਕੰਪਨੀਆਂ ਦੇ ਸ਼ੇਅਰਾਂ ਵਿੱਚ ਵਾਧਾ
ਜੈੱਟ ਫਿਊਲ ਦੀ ਕੀਮਤ 'ਚ ਕਟੌਤੀ ਦਾ ਅਸਰ ਹਵਾਬਾਜ਼ੀ ਕੰਪਨੀਆਂ ਦੇ ਸ਼ੇਅਰਾਂ 'ਤੇ ਦਿਖਾਈ ਦੇ ਰਿਹਾ ਹੈ। ਸ਼ੁਰੂਆਤੀ ਕਾਰੋਬਾਰ 'ਚ ਸਪਾਈਸਜੈੱਟ ਦੇ ਸ਼ੇਅਰਾਂ ਵਿੱਚ 3 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਬੀਐੱਸਈ 'ਤੇ ਕੰਪਨੀ ਦੇ ਸ਼ੇਅਰ 62 ਰੁਪਏ ਤੱਕ ਪਹੁੰਚ ਗਏ ਹਨ। ਇੰਟਰਗਲੋਬ ਏਵੀਏਸ਼ਨ (ਇੰਡੀਗੋ) ਦੇ ਸ਼ੇਅਰਾਂ ਦੀ ਕੀਮਤ ਸ਼ੁਰੂਆਤੀ ਵਪਾਰ ਵਿੱਚ ਪਿਛਲੀ ਬੰਦ ਕੀਮਤ ਤੋਂ ਲਗਭਗ 3 ਫ਼ੀਸਦੀ ਵਧੀ ਅਤੇ 3,047.80 ਰੁਪਏ ਦੀ ਨਵੀਂ 52-ਹਫ਼ਤੇ ਦੀ ਉੱਚਾਈ ਨੂੰ ਬਣਾਇਆ। ਜੈੱਟ ਏਅਰਵੇਜ਼ ਇੰਡੀਆ ਦਾ ਸ਼ੇਅਰ 2 ਫ਼ੀਸਦੀ ਵਧ ਕੇ 59 ਰੁਪਏ 'ਤੇ ਪਹੁੰਚ ਗਿਆ।

ਇਹ ਵੀ ਪੜ੍ਹੋ - ਗਾਹਕਾਂ ਲਈ ਖ਼ਾਸ ਖ਼ਬਰ: ਨਵੇਂ ਸਾਲ ਤੋਂ ਪਹਿਲਾਂ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਅੱਜ ਦੇ ਰੇਟ

ਜੈੱਟ ਈਂਧਨ ਦੀ ਕੀਮਤ ਵਿੱਚ ਕਮੀ ਉਹਨਾਂ ਏਅਰਲਾਈਨਾਂ ਨੂੰ ਲਾਭ ਪਹੁੰਚਾਉਂਦੀ ਹੈ, ਜਿਨ੍ਹਾਂ ਦੀ ਸੰਚਾਲਨ ਲਾਗਤ ਵਿੱਚ ਈਂਧਨ ਦਾ ਹਿੱਸਾ ਲਗਭਗ 40 ਫ਼ੀਸਦੀ ਹੈ। ATF ਦੀ ਕੀਮਤ ਅੰਤਰਰਾਸ਼ਟਰੀ ਬੈਂਚਮਾਰਕ ਦੀ ਔਸਤ ਦਰ ਅਤੇ ਵਿਦੇਸ਼ੀ ਮੁਦਰਾ ਦਰਾਂ ਦੇ ਆਧਾਰ 'ਤੇ ਹਰ ਮਹੀਨੇ ਦੀ 1 ਤਾਰੀਖ਼ ਨੂੰ ਸੋਧੀ ਜਾਂਦੀ ਹੈ।

ਇਹ ਵੀ ਪੜ੍ਹੋ - ਮੈਕਸੀਕੋ 'ਚ ਵੱਡੀ ਵਾਰਦਾਤ: ਪਾਰਟੀ 'ਚ ਬੰਦੂਕਧਾਰੀਆਂ ਨੇ ਚਲਾਈਆਂ ਗੋਲੀਆਂ, 6 ਲੋਕਾਂ ਦੀ ਮੌਤ

ਦਸੰਬਰ 'ਚ ਸਸਤਾ ਹੋਇਆ ਸੀ ATF 
ਦਸੰਬਰ 'ਚ ATF ਦੀ ਕੀਮਤ 'ਚ ਵੀ 4.6 ਫ਼ੀਸਦੀ ਦੀ ਕਟੌਤੀ ਕੀਤੀ ਗਈ ਸੀ। ਦਿੱਲੀ ਵਿੱਚ ਏਵੀਏਸ਼ਨ ਟਰਬਾਈਨ ਫਿਊਲ (ਏਟੀਐਫ) ਦੀ ਕੀਮਤ 1,06,155.67 ਰੁਪਏ ਪ੍ਰਤੀ ਕਿਲੋਲੀਟਰ ਹੋ ਗਈ ਹੈ। ਜੋ ਪਹਿਲਾਂ 1,11,344.92 ਰੁਪਏ ਪ੍ਰਤੀ ਕਿਲੋਲੀਟਰ ਸੀ। ਅੰਤਰਰਾਸ਼ਟਰੀ ਕੱਚੇ ਤੇਲ ਦੇ ਬਾਜ਼ਾਰ ਵਿੱਚ ਕੀਮਤਾਂ ਵਿੱਚ ਗਿਰਾਵਟ ਆਈ ਹੈ। ਕੀਮਤਾਂ 'ਚ ਗਿਰਾਵਟ ਦਾ ਭਾਰਤ 'ਤੇ ਜ਼ਿਆਦਾ ਅਸਰ ਪੈਂਦਾ ਹੈ, ਕਿਉਂਕਿ ਸਾਰੇ ਰਾਜ ATF 'ਤੇ ਵੈਲਿਊ ਐਡਿਡ ਟੈਕਸ (VAT) ਲਗਾਉਂਦੇ ਹਨ। ਰਾਜ ਸਰਕਾਰ ਜੈੱਟ ਫਿਊਲ 'ਤੇ ਵੈਟ ਇਕੱਠਾ ਕਰਦੀ ਹੈ, ਇਸ ਲਈ ਕੇਂਦਰ ਸਰਕਾਰ ATF 'ਤੇ ਟੈਕਸ ਘਟਾਉਣ ਲਈ ਕੁਝ ਨਹੀਂ ਕਰ ਸਕਦੀ।

ਇਹ ਵੀ ਪੜ੍ਹੋ - ਅਮਰੀਕਾ ਤੋਂ ਆਈ ਮੰਦਭਾਗੀ ਖ਼ਬਰ : ਆਲੀਸ਼ਾਨ ਘਰ 'ਚੋਂ ਭਾਰਤੀ ਜੋੜੇ ਤੇ ਧੀ ਦੀ ਮਿਲੀ ਲਾਸ਼

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News