ਜੈੱਟ ਏਅਰਵੇਜ਼ ਲਈ ਜਾਗੀ ਉਮੀਦ, ਬ੍ਰਿਟਿਸ਼ ਉੱਦਮੀ ਨੇ ਦਿਖਾਈ ਰੂਚੀ

04/24/2019 3:15:21 PM

ਨਵੀਂ ਦਿੱਲੀ—ਨਕਦੀ ਸੰਕਟ ਨਾਲ ਜੂਝ ਰਹੀ ਜੈੱਟ ਏਅਰਵੇਜ਼ ਦੀਆਂ ਉਡਾਣ ਸੇਵਾਵਾਂ ਅਸਥਾਈ ਤੌਰ 'ਤੇ ਬੰਦ ਹੋ ਚੁੱਕੀਆਂ ਹੈ। ਐੱਸ.ਬੀ.ਆਈ. ਦੀ ਅਗਵਾਈ 'ਚ ਬੈਂਕ ਦੇ ਕੰਟਰੋਲ 'ਚ ਆ ਚੁੱਕੀ ਜੈੱਟ ਏਅਰਵੇਜ਼ ਹੁਣ ਨੀਲਾਮੀ ਪ੍ਰਕਿਰਿਆ ਤੋਂ ਲੰਘੇਗੀ ਪਰ ਇਸ ਤੋਂ ਪਹਿਲਾਂ ਜੀਵਨਦਾਨ ਦੇਣ ਲਈ ਵਿਦੇਸ਼ੀ ਧਰਤੀ ਤੋਂ ਜੈੱਟ ਏਅਰਵੇਜ਼ ਨੂੰ ਆਫਰ ਮਿਲਿਆ ਹੈ। ਦਰਅਸਲ ਬ੍ਰਿਟੇਨ ਦੇ ਨੌਜਵਾਨ ਕਾਰੋਬਾਰੀ ਜੇਸਨ ਅੰਸਵਰਥ ਨੇ ਜੈੱਟ ਏਅਰਵੇਜ਼ ਨੂੰ ਕੰਟਰੋਲ 'ਚ ਲੈਣ ਦੀ ਇੱਛਾ ਪ੍ਰਗਟ ਕੀਤੀ ਹੈ। ਦੁਨੀਆ ਦੀਆਂ ਵੱਖ-ਵੱਖ ਏਅਰਲਾਈਨ 'ਚ ਕੰਮ ਕਰ ਚੁੱਕੇ ਜੇਸਨ ਨੇ ਸਾਲ 2015 'ਚ ਐਟਮਾਸਫੇਅਰ ਇੰਟਰਕਾਨਟੀਨੇਂਟਰ ਏਅਰਲਾਈਨਸ ਨਾਮਕ ਸਟਾਰਟਅਪ ਦੀ ਸਥਾਪਨਾ ਕੀਤੀ ਸੀ। ਇਸ ਦੇ ਤਹਿਤ ਉਹ ਲੰਡਨ ਸਟੈਨਸਟੇਡ ਏਅਰਪੋਰਟ ਤੋਂ ਸੇਵਾਵਾਂ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। 

PunjabKesari
ਸ਼ਾਪਿੰਗ ਸੈਂਟਰ 'ਚ ਕਰਦੇ ਸਨ ਕੰਮ
ਜੇਸਨ ਅੰਸਵਰਥ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ ਵਾਲਮਾਰਟ ਸ਼ਾਪਿੰਗ ਸੈਂਟਰ ਦੇ ਤੌਰ ਤੇ ਕੀਤੀ ਸੀ। ਵਾਲਮਾਰਟ 'ਚ ਉਨ੍ਹਾਂ ਨੇ ਅਗਸਤ 2006 ਤੋਂ ਨਵੰਬਰ 2007 ਤੱਕ ਨੌਕਰੀ ਕੀਤੀ। ਇਸ ਦੇ ਬਾਅਦ ਜੇਸਨ ਨੇ ਐਵੀਏਸ਼ਨ ਸੈਕਟਰ 'ਚ ਐਂਟਰੀ ਕੀਤੀ ਸੀ। ਇਥੇ ਉਨ੍ਹਾਂ ਨੇ Ryanair ਸਮੇਤ ਕਈ ਏਅਰਲਾਈਨਸ ਦੇ ਤੌਰ 'ਤੇ ਬਤੌਰ ਕਰੂ ਕੰਮ ਕੀਤਾ ਪਰ ਇਕ ਏਅਰਲਾਈਨ ਚਲਾਉਣ ਦੇ ਮਾਮਲੇ 'ਚ ਉਹ ਅਨੁਭਵਹੀਨ ਹੈ। ਹਾਲਾਂਕਿ ਜੇਸਨ ਦੀ ਕੰਪਨੀ ਬੈਂਕਾਕ, ਦੁਬਈ ਅਤੇ ਭਾਰਤ ਲਈ ਉਡਾਣਾਂ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। 

PunjabKesari
ਪਹਿਲਾਂ ਵੀ ਦਿਖਾਈ ਹੈ ਦਿਲਚਸਪੀ
ਅਜਿਹਾ ਨਹੀਂ ਹੈ ਕਿ ਜੇਸਨ ਅੰਸਵਰਥ ਨੇ ਪਹਿਲੀ ਵਾਰ ਜੈੱਟ ਏਅਰਵੇਜ਼ 'ਚ ਦਿਲਚਸਪੀ ਦਿਖਾਈ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਜੈੱਟ ਏਅਰਵੇਜ਼ 'ਚ ਨਿਵੇਸ਼ ਕਰਨ ਦੀ ਇੱਛਾ ਪ੍ਰਗਟ ਕੀਤੀ ਸੀ ਪਰ ਬੈਂਕਾਂ ਨੇ ਇਸ ਬਾਰੇ 'ਚ ਉਨ੍ਹਾਂ ਨੂੰ ਕੋਈ ਜਵਾਬ ਨਹੀਂ ਦਿੱਤਾ। ਹਾਲਾਂਕਿ ਹੁਣ ਜੇਸਨ ਦਾਅਵਾ ਕਰ ਰਹੇ ਹਨ ਕਿ ਇਸ ਮਾਮਲੇ ਨੂੰ ਲੈ ਕੇ ਜੈੱਟ ਏਅਰਵੇਜ਼ ਦੇ ਇਕ ਸੀਨੀਅਰ ਅਧਿਕਾਰੀ ਦੇ ਸੰਪਰਕ 'ਚ ਹੈ। ਜੇਸਨ ਮੁਤਾਬਕ ਉਨ੍ਹਾਂ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ ਤੋਂ ਵੀ ਜੈੱਟ 'ਚ ਆਪਣੀ ਰੂਚੀ ਨੂੰ ਲੈ ਕੇ ਸਮਰਥਨ ਅਤੇ ਸਹਾਇਤਾ ਦੀ ਮੰਗ ਕੀਤੀ ਹੈ। 
ਜੇਸਨ ਦੀ ਇਹ ਪੇਸ਼ਕਸ਼ ਕਰਜ਼ 'ਚ ਡੁੱਬੀ ਜੈੱਟ ਏਅਰਵੇਜ਼ ਦੇ ਕਰਮਚਾਰੀਆਂ ਅਤੇ ਸ਼ੇਅਰ ਹੋਲਡਸ ਲਈ ਚੰਗੀ ਖਬਰ ਹੈ। ਦੱਸ ਦੇਈਏ ਕਿ ਬੈਂਕਾਂ ਦੇ ਐਮਰਜੈਂਸੀ ਫੰਡ ਦੇਣ ਤੋਂ ਮਨ੍ਹਾ ਦੇ ਬਾਅਦ ਜੈੱਟ ਏਅਰਵੇਜ਼ ਨੇ 17 ਅਪ੍ਰੈਲ ਨੂੰ ਆਪਣੀ ਹਵਾਬਾਜ਼ੀ ਸੇਵਾਵਾਂ ਅਸਥਾਈ ਤੌਰ 'ਤੇ ਬੰਦ ਕਰ ਦਿੱਤੀਆਂ ਸਨ।


Aarti dhillon

Content Editor

Related News