ਜੈਫ ਬੇਜੋਸ ਮੁੜ ਬਣੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ, ਮੁਕੇਸ਼ ਅੰਬਾਨੀ ਟਾਪ-10 ’ਚੋਂ ਬਾਹਰ

Thursday, Feb 18, 2021 - 12:45 PM (IST)

ਨਵੀਂ ਦਿੱਲੀ : ਟੇਸਲਾ ਦੇ ਸ਼ੇਅਰਾਂ ਵਿਚ ਗਿਰਾਵਟ ਤੋਂ ਬਾਅਦ ਮਸਕ ਦੇ ਸਿਰ ਤੋਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਤਾਜ਼ ਖੋਹਿਆ ਗਿਆ ਅਤੇ ਇਕ ਵਾਰ ਮੁੜ ਐਮਾਜ਼ੋਨ ਦੇ ਸੰਸਥਾਪਕ ਜੈਫ ਬੇਜੋਸ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਟੇਸਲਾ ਦੇ ਸ਼ੇਅਰਾਂ ਵਿਚ ਮੰਗਲਵਾਰ ਨੂੰ 2.4 ਫ਼ੀਸਦੀ ਦੀ ਗਿਰਾਵਟ ਦਰਜ ਕੀਤੀ ਗਈ, ਜਿਸ ਤੋਂ ਬਾਅਦ ਮਸਕ ਨੂੰ 4.6 ਅਰਬ ਡਾਲਰ ਦਾ ਨੁਕਸਾਨ ਹੋਇਆ ਅਤੇ ਉਹ ਬਲੂਮਬਰਗ ਬਿਲੀਨੇਅਰਸ ਇੰਡੈਕਸ ਵਿਚ ਦੂਜੇ ਸਥਾਨ ’ਤੇ ਖ਼ਿਸਕ ਗਏ। ਉਥੇ ਹੀ ਬੇਜੋਸ 191.2 ਅਰਬ ਡਾਲਰ ਦੀ ਜਾਇਦਾਦ ਨਾਲ ਮੁੜ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ, ਜੋ ਮਸਕ ਤੋਂ 95.5 ਕਰੋੜ ਜ਼ਿਆਦਾ ਹੈ।

ਆਫ ਦਿ ਰਿਕਾਰਡ: ਨਿੱਜੀ ਕੰਪਨੀਆਂ ਨੂੰ ਗੋਦਾਮ ਬਣਾਉਣ ਲਈ ਮਿਲੇ 93 ਠੇਕੇ, ਅਡਾਨੀ ਕੋਲ 9 ਪਰ ਅੰਬਾਨੀ ਦਾ ਇਕ ਵੀ ਨਹੀਂ 

PunjabKesari

ਬੇਜੋਸ ਬੀਤੇ ਮਹੀਨੇ ਇਹ ਸਥਾਨ ਗਵਾਉਣ ਤੋਂ ਪਹਿਲਾਂ 3 ਸਾਲ ਤੱਕ ਇਸ ’ਤੇ ਕਾਬਿਜ ਰਹੇ ਸਨ ਪਰ ਮਸਕ ਨੇ ਉਨ੍ਹਾਂ ਨੂੰ ਥੋੜ੍ਹੇ ਸਮੇਂ ਲਈ ਪਿੱਛੇ ਛੱਡ ਦਿੱਤਾ ਸੀ। ਇਸ ਸਾਲ ਦੀ ਗੱਲ ਕਰੀਏ ਤਾਂ ਟੇਸਲਾ ਦੇ ਮਾਲਕ ਏਲਨ ਮਸਕ ਦੀ ਸੰਪਤੀ ਵਿਚ 2050 ਕਰੋੜ ਡਾਲਰ ਦਾ ਵਾਧਾ ਹੋਇਆ ਹੈ, ਜਦੋਂਕਿ ਜੈਫ ਬੇਜੋਸ ਦੀ ਜਾਇਦਾਦ ਮਹਿਜ 88.40 ਕਰੋੜ ਰੁਪਏ ਵਧੀ ਹੈ ਪਰ ਪਿਛਲੇ 24 ਘੰਟਿਆਂ ਵਿਚ ਮਸਕ ਦੀ ਸੰਪਤੀ ਵਿਚ 458 ਕਰੋੜ ਡਾਲਰ ਦੀ ਗਿਰਾਵਟ ਆਈ ਹੈ। 26 ਜਨਵਰੀ ਤੋਂ ਬਾਅਦ ਟੇਸਲਾ ਦੇ ਸ਼ੇਅਰਾਂ ਵਿਚ 10 ਫ਼ੀਸਦੀ ਤੋਂ ਜ਼ਿਆਦਾ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ: ਰਿਹਾਨਾ ਵਲੋਂ ਟੌਪਲੈੱਸ ਤਸਵੀਰ ਸਾਂਝੀ ਕਰਨ ਦੇ ਮਾਮਲੇ 'ਚ ਟਵਿਟਰ ਖ਼ਿਲਾਫ਼ ਪੁਲਸ ਕੋਲ ਸ਼ਿਕਾਇਤ ਦਰਜ

ਉਥੇ ਹੀ ਰਿਲਾਇੰਸ ਇੰਡਸਟ੍ਰੀਜ਼ ਦੇ ਮਾਲਕ ਮੁਕੇਸ਼ ਅੰਬਾਨੀ 10 ਸਭ ਤੋਂ ਅਮੀਰ ਅਰਬਪਤੀਆਂ ਦੀ ਸੂਚੀ ਵਿਚੋਂ ਬਾਹਰ ਹੋ ਗਏ ਹਨ। ਅੰਬਾਨੀ ਦੀ ਕੁੱਲ ਸੰਪਤੀ 7970 ਕਰੋੜ ਡਾਲਰ ਹੈ ਅਤੇ ਉਹ ਸੂਚੀ ਵਿਚ 11ਵੇਂ ਸਥਾਨ ’ਤੇ ਹਨ। ਇਸ ਸਾਲ ਦੀ ਗੱਲ ਕਰੀਏ ਤਾਂ ਅੰਬਾਨੀ ਦੀ ਦੌਲਤ ਵਿਚ 303 ਕਰੋੜ ਡਾਲਰ ਦਾ ਵਾਧਾ ਹੋਇਆ ਹੈ।

ਇਹ ਵੀ ਪੜ੍ਹੋ:‘ਬਿਗ ਬੌਸ’ ’ਚੋਂ ਬਾਹਰ ਨਿਕਲਦੇ ਹੀ ਪਤੀ ਤੋਂ ਤਲਾਕ ਲਵੇਗੀ ਰਾਖੀ ਸਾਵੰਤ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News