ਮਾਰਚ ''ਚ ਜਗੁਆਰ ਲੈਂਡ ਰੋਵਰ ਦੀ ਵਿਕਰੀ ''ਚ ਆਈ ਗਿਰਾਵਟ

Tuesday, Apr 10, 2018 - 12:10 AM (IST)

ਜਲੰਧਰ—ਟਾਟਾ ਮੋਟਰਸ ਦੀ ਮਲਕੀਅਤ ਵਾਲੀ ਇਕਾਈ ਅਤੇ ਬ੍ਰਿਟੇਨ ਦੀ ਸਭ ਤੋਂ ਵੱਡੀ ਵਾਹਨ ਨਿਰਮਾਤਾ ਕੰਪਨੀ ਜਗੁਆਰ ਲੈਂਡ ਰੋਵਰ ਦੀ ਵਿਕਰੀ ਮਾਰਚ 'ਚ 7.8 ਫੀਸਦੀ ਘੱਟ ਕੇ 88,732 ਈਕਾਈ ਰਹਿ ਗਈ ਹੈ ਹਾਲਾਂਕਿ ਪੂਰੇ ਵਿੱਤ ਸਾਲ ਦੌਰਾਨ ਉਸ ਨੇ ਰਿਕਾਰਡ ਵਿਕਰੀ ਕੀਤੀ ਹੈ। ਟਾਟਾ ਮੋਟਰਸ ਨੇ ਦੱਸਿਆ ਕਿ ਇਸ 'ਚ ਜਗੁਆਰ ਦੀ ਵਿਕਰੀ 12.7 ਫੀਸਦੀ ਘੱਟ ਕੇ 24,300 ਇਕਾਈ ਅਤੇ ਲੈਂਡ ਰੋਵਰ ਦੀ 5.7 ਫੀਸਦੀ ਘੱਟ ਕੇ 59,432 ਇਕਾਈ ਰਹਿ ਗਈ।


ਇਸ ਦਾ ਮੁੱਖ ਕਾਰਨ ਬ੍ਰਿਟੇਨ ਸਮੇਤ ਪੂਰੇ ਯੂਰੋਪੀਅਨ ਬਾਜ਼ਾਰ 'ਚ ਵਿਕਰੀ 'ਚ ਆਈ ਗਿਰਾਵਟ ਰਹੀ ਹੈ। ਜਗੁਆਰ ਲੈਂਡ ਰੋਵਰ ਦੇ ਮੁੱਖ ਅਧਿਕਾਰੀ ਫੇਲੀਕਸ ਬ੍ਰਾਟਿਗਮ ਨੇ ਵਿਕਰੀ ਦੇ ਅੰਕੜਿਆਂ ਦੇ ਬਾਰੇ 'ਚ ਦੱਸਿਆ ਗਾਹਕਾਂ ਦੇ ਵਿਚਾਰ 'ਚ ਕਮੀ ਕਾਰਨ ਬ੍ਰਿਟੇਨ ਅਤੇ ਯੂਰੋਪ 'ਚ ਬਾਜ਼ਾਰ ਦੀ ਹਾਲਤ ਕਮਜ਼ੋਰ ਰਹਿਣ ਅਤੇ ਡੀਜ਼ਲ ਦੀ ਮੰਗ ਘੱਟ ਰਹਿਣ ਨਾਲ ਸਾਡਾ ਵਿਕਾਸ ਪ੍ਰਭਾਵਿਤ ਹੋ ਰਿਹਾ ਹੈ। ਇਸ ਦੇ ਬਾਵਜੂਦ ਅਸੀਂ ਵਿੱਤ ਸਾਲ 'ਚ ਰਿਕਾਰਡ ਵਿਕਰੀ ਕੀਤੀ ਹੈ। ਵਿੱਤ ਸਾਲ ਦੌਰਾਨ ਕੰਪਨੀ ਦੀ ਵਿਕਰੀ 1.7 ਫੀਸਦੀ ਵਧ ਕੇ 6,14,309 ਇਕਾਈ 'ਤੇ ਪਹੁੰਚ ਗਈ। ਇਸ 'ਚ ਜਗੁਆਰ ਦੀ ਵਿਕਰੀ ਇਕ ਫੀਸਦੀ ਵਧ ਕੇ 1,74,560 ਇਕਾਈ 'ਤੇ ਅਤੇ ਲੈਂਡ ਰੋਵਰ ਦੀ ਦੋ ਫੀਸਦੀ ਵਧ ਕੇ 4,39,749 ਇਕਾਈ 'ਤੇ ਰਹੀ।


Related News