ਇਹ ਹੈ 50 ਫੀਸਦੀ ਤੋਂ ਵਧ ਮੁਨਾਫਾ ਦੇਣ ਵਾਲੇ ਮਿਊਚੁਅਲ ਫੰਡਸ
Saturday, Dec 30, 2017 - 02:34 PM (IST)
ਨਵੀਂ ਦਿੱਲੀ—ਸਾਲ 2017 ਰਿਟਰਨ ਦੇ ਲਿਹਾਜ ਨਾਲ ਘਰੇਲੂ ਨਿਵੇਸ਼ਕਾਂ ਲਈ ਬਹੁਤ ਸ਼ਾਨਦਾਰ ਰਿਹਾ ਹੈ। ਜਿਥੇ ਇਕ ਹੋਰ ਸੈਂਸੈਕਸ ਨਿਫਟੀ ਨਵੇਂ ਸਿਖਰ 'ਤੇ ਪਹੁੰਚੇ। ਉਧਰ ਇਸ ਦਾ ਫਾਇਦਾ ਚੁੱਕ ਕੇ ਘਰੇਲੂ ਮਿਊਚੁਅਲ ਫੰਡਸ ਨੇ ਨਿਵੇਸ਼ਕਾਂ ਨੂੰ 80 ਫੀਸਦੀ ਤੱਕ ਦਾ ਮੁਨਾਫਾ ਕਰਵਾਇਆ ਹੈ।
ਮਾਹਰ ਸਲਾਹ ਦੇ ਰਹੇ ਹਨ ਕਿ ਜਿਨ੍ਹਾਂ ਨਿਵੇਸ਼ਕਾਂ ਨੂੰ ਸ਼ੇਅਰ ਬਾਜ਼ਾਰ 'ਚ ਨਿਵੇਸ਼ ਕਰਨ ਤੋਂ ਡਰ ਲੱਗਦਾ ਹੈ, ਉਹ ਮਿਊਚੁਅਲ ਫੰਡਸ ਦਾ ਫਾਇਦਾ ਚੁੱਕ ਕੇ ਚੰਗੀ ਰਿਟਰਨ ਹਾਸਲ ਕਰ ਸਕਦੇ ਹਨ। ਤੁਹਾਨੂੰ ਦੱਸਿਆ ਜਾਂਦਾ ਹੈ ਕਿ ਸਾਲ 2017 'ਚ ਐੱਸ.ਬੀ.ਆਈ. ਸਮਾਲ ਐਂਡ ਮਿਡਕੈਪ ਫੰਡ ਨੇ 80 ਫੀਸਦੀ, ਟਾਟਾ ਇੰਡੀਆ ਕੰਜ਼ਿਊਮਰ ਫੰਡ ਨੇ 75 ਫੀਸਦੀ, ਰਿਲਾਇੰਸ ਸਮਾਲਕੈਪ ਫੰਡ ਨੇ 62 ਫੀਸਦੀ ਦੀ ਰਿਟਰਨ ਦਿੱਤੀ ਹੈ।
