ਇਨਕਮ ਟੈਕਸ ਵਿਭਾਗ ਨੇ ਟ੍ਰਾਈਡੈਂਟ ਗਰੁੱਪ ਦੇ ਆਨਰੇਰੀ ਚੇਅਰਮੈਨ ਪਦਮ ਸ਼੍ਰੀ ਰਾਜਿੰਦਰ ਗੁਪਤਾ ਨੂੰ ਕੀਤਾ ਸਨਮਾਨਿਤ
Thursday, Nov 17, 2022 - 06:08 PM (IST)
ਚੰਡੀਗੜ੍ਹ/ਬਰਨਾਲਾ (ਦੀਪੇਂਦਰ ਠਾਕੁਰ/ਵਿਵੇਕ ਸਿੰਧਵਾਨੀ) – ਟ੍ਰਾਈਡੈਂਟ ਗਰੁੱਪ ਦੇ ਆਨਰੇਰੀ ਚੇਅਰਮੈਨ ਪਦਮ ਸ਼੍ਰੀ ਰਾਜਿੰਦਰ ਗੁਪਤਾ ਨੂੰ ਅੱਜ ਇਨਕਮ ਟੈਕਸ ਵਿਭਾਗ ਵਲੋਂ ਨਿਰਧਾਰਣ ਸਾਲ 2022-23 ਲਈ ਉੱਤਰ ਪੱਛਮੀ ਖੇਤਰ ਦੇ ਉੱਚ ਟੈਕਸਦਾਤਾ ਹੋਣ (ਕੱਪੜਾ ਖੇਤਰ) ਅਤੇ ਰਾਸ਼ਟਰ ਨਿਰਮਾਣ ’ਚ ਉਨ੍ਹਾਂ ਵਲੋਂ ਦਿੱਤੇ ਗਏ ਯੋਗਦਾਨ ਲਈ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ। ਇਨਕਮ ਟੈਕਸ ਵਿਭਾਗ ਨੇ ਗੁਪਤਾ ਨੂੰ ਇਕ ਟੈਕਸਦਾਤਾ ਸਨਮਾਨ ਸਰਟੀਫਿਕੇਟ ਵੀ ਦਿੱਤਾ। ਇਹ ਐਵਾਰਡ ਅੱਜ ਚੰਡੀਗੜ੍ਹ ’ਚ ਆਯੋਜਿਤ ਕੀਤੇ ਗਏ ਇਕ ਵਿਸ਼ੇਸ਼ ਸਨਮਾਨ ਸਮਾਰੋਹ ’ਚ ਰਾਜਿੰਦਰ ਗੁਪਤਾ ਨੂੰ ਇਨਕਮ ਟੈਕਸ ਵਿਭਾਗ ਦੇ ਪ੍ਰਿੰਸੀਪਲ ਚੀਫ ਕਮਿਸ਼ਨਰ ਪਰਨੀਤ ਸਿੰਘ ਸਚਦੇਵ (ਆਈ. ਆਰ. ਐੱਸ.) ਵਲੋਂ ਦਿੱਤਾ ਗਿਆ। ਰਾਜਿੰਦਰ ਗੁਪਤਾ ਮੌਜੂਦਾ ਸਮੇਂ ’ਚ ਇੰਜੀਨੀਅਰਿੰਗ ਕਾਲਜ (ਡੀਮਡ ਟੂ ਬੀ ਯੂਨੀਵਰਸਿਟੀ) ਚੰਡੀਗੜ, ਦੇ ਬੋਰਡ ਆਫ ਗਵਰਨਰਸ ਦੇ ਨਾਮਜ਼ਦ ਚੇਅਰਮੈਨ ਹਨ।
ਗੁਪਤਾ, ਫੈੱਡਰੇਸ਼ਨ ਆਫ ਇੰਡੀਅਨ ਚੈਂਬਰਸ ਆਫ ਕਾਮਰਸ ਉਦਯੋਗ (ਫਿੱਕੀ) ਦੀ ਪੰਜਾਬ, ਹਰਿਆਣਾ, ਚੰਡੀਗੜ ਅਤੇ ਹਿਮਾਚਲ ਪ੍ਰਦੇਸ਼ ਦੀ ਸਲਾਹਕਾਰ ਪਰਿਸ਼ਦ ਲਈ ਐਡਵਾਇਜ਼ਰੀ ਕੌਂਸਲ ਦੇ ਚੇਅਰਮੈਨ ਹਨ। ਕੈਬਨਿਟ ਮਨਿਸਟਰ ਦੀ ਰੈਂਕ ਵਿਚ ਗੁਪਤਾ ਪੰਜਾਬ ਸਟੇਟ ਇਕਨੌਮਿਕ ਪਾਲਿਸੀ ਐਂਡ ਪਲਾਨਿੰਗ ਬੋਰਡ ਦੇ ਵਾਈਸ ਚੇਅਰਮੈਨ ਹਨ। ਇਸ ਦੇ ਨਾਲ ਹੀ ਉਹ ਕਲੀਵਲੈਂਡ ਕਲੀਨਿਕ ਇੰਟਰਨੈਸ਼ਨਲ ਲੀਡਰਸ਼ਿਪ ਬੋਰਡ ’ਚ ਵੀ ਸੇਵਾ ਕਰ ਰਹੇ ਹਨ। ਟ੍ਰਾਈਡੈਂਟ ਲਿਮਟਿਡ, ਟ੍ਰਾਈਡੈਂਟ ਗਰੁੱਪ ਦੀ ਫਲੈਗਸ਼ਿਪ ਕੰਪਨੀ ਹੈ ਜੋ ਕਿ 3 ਬਿਲੀਅਨ ਅਮਰੀਕੀ ਡਾਲਰ ਦਾ ਭਾਰਤੀ ਵਪਾਰ ਸਮੂਹ ਅਤੇ ਇਕ ਗਲੋਬਲ ਪਲੇਅਰ ਹਨ, ਜਿਸ ਦਾ ਮੁੱਖ ਦਫਤਰ ਲੁਧਿਆਣਾ ਪੰਜਾਬ ’ਚ ਹੈ। ਟ੍ਰਾਈਡੈਂਡ ਲਿਮਟਿਡ ਵਰਟੀਕਲੀ ਇੰਟੀਗ੍ਰੇਟੇਡ ਟੈਕਸਟਾਈਲ (ਯਾਰਨ, ਬਾਥ ਅਤੇ ਲਿਲੇਨ) ਅਤੇ ਪੇਪਰ (ਵੀਟਸਟ੍ਰਾ ਆਧਾਰਿਤ) ਮੈਨੂਫੈਕਚਰਰਸ ਹਨ। ਟ੍ਰਾਈਡੈਂਟ ਦੇ ਟਾਵਲਸ, ਯਾਰਨ, ਬੈੱਡ ਸ਼ੀਟਸ ਅਤੇ ਪੇਪਰ ਬਿਜ਼ਨੈੱਸ ਨੇ ਗਲੋਬਲ ਪਛਾਣ ਹਾਸਲ ਕੀਤੀ ਹੈ ਅਤੇ ਪੂਰੇ ਵਿਸ਼ਵ ਅਤੇ ਭਾਰਤ ’ਚ ਲੱਖਾਂ ਗਾਹਕਾਂ ਨੂੰ ਆਪਣੀਆਂ ਸੇਵਾਵਾਂ ਤੋਂ ਸੰਤੁਸ਼ਟ ਕੀਤਾ ਹੈ। ਟ੍ਰਾਈਡੈਂਟ ਭਾਰਤ ’ਚ ਹੋਮ ਟੈਕਸਟਾਈਲ ਦੇ ਵੱਡੇ ਖਿਡਾਰੀਆਂ ’ਚੋਂ ਇਕ ਹੈ।