IT ਵਿਭਾਗ ਨੇ 2019-20 ਦੀ ITR ਵੈਰੀਫਿਕੇਸ਼ਨ ਲਈ ਸਮਾਂ ਮਿਆਦ ਵਧਾਈ

Wednesday, Dec 29, 2021 - 02:09 PM (IST)

ਨਵੀਂ ਦਿੱਲੀ : ਜਿਨ੍ਹਾਂ ਟੈਕਸਦਾਤਾਵਾਂ ਨੇ ਅਜੇ ਤੱਕ ਵਿੱਤੀ ਸਾਲ 2019-20 ਲਈ ਆਪਣੇ ਇਨਕਮ ਟੈਕਸ ਰਿਟਰਨ ਦਾ ਅਜੇ ਤੱਕ ਈ-ਵੈਰੀਫਾਈ ਨਹੀਂ ਕੀਤੀ ਹੈ, ਉਹ 28 ਫਰਵਰੀ, 2022 ਤੱਕ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਪੂਰਾ ਕਰ ਸਕਦੇ ਹਨ। ਇਨਕਮ ਟੈਕਸ ਵਿਭਾਗ ਨੇ ਟੈਕਸਦਾਤਾਵਾਂ ਨੂੰ ਰਾਹਤ ਦਿੰਦੇ ਹੋਏ ਵੈਰੀਫਿਕੇਸ਼ਨ ਦੀ ਸਮਾਂ ਸੀਮਾ ਵਧਾ ਦਿੱਤੀ ਹੈ। 

ਇਹ ਵੀ ਪੜ੍ਹੋ :  ਨਵੇਂ ਸਾਲ 'ਚ ਸਿਰਫ 1,122 ਰੁਪਏ 'ਚ ਮਿਲੇਗਾ ਹਵਾਈ ਸਫਰ ਕਰਨ ਦਾ ਮੌਕਾ, ਆਫਰ ਸਿਰਫ਼ 4 ਦਿਨ

ਕਾਨੂੰਨ ਅਨੁਸਾਰ, ਡਿਜੀਟਲ ਦਸਤਖਤ ਤੋਂ ਬਿਨਾਂ ਇਲੈਕਟ੍ਰਾਨਿਕ ਤਰੀਕੇ ਨਾਲ ਇਨਕਮ ਟੈਕਸ ਰਿਟਰਨ (ITR) ਫਾਈਲ ਕਰਨ ਲਈ ਆਧਾਰ OTP, ਨੈੱਟਬੈਂਕਿੰਗ, ਡੀਮੈਟ ਖਾਤੇ ਦੁਆਰਾ ਭੇਜੇ ਗਏ ਕੋਡ, ਪਹਿਲਾਂ ਤੋਂ ਪ੍ਰਮਾਣਿਤ ਬੈਂਕ ਖਾਤੇ ਜਾਂ ATM ਦੁਆਰਾ ਤਸਦੀਕ ਕਰਨਾ ਹੁੰਦਾ ਹੈ।

ਇਹ ਤਸਦੀਕ ਇਨਕਮ ਟੈਕਸ ਰਿਟਰਨ ਭਰਨ ਦੇ 120 ਦਿਨਾਂ ਦੇ ਅੰਦਰ ਕੀਤੀ ਜਾਣੀ ਜ਼ਰੂਰੀ ਹੈ। ਇਸ ਤੋਂ ਇਲਾਵਾ, ਇਨਕਮ ਟੈਕਸ ਦਾਤਾ ਬੈਂਗਲੁਰੂ ਵਿੱਚ ਕੇਂਦਰੀਕ੍ਰਿਤ ਪ੍ਰੋਸੈਸਿੰਗ ਸੈਂਟਰ (CPC) ਦਫਤਰ ਨੂੰ ITR ਦੀ ਇੱਕ ਭੌਤਿਕ ਕਾਪੀ ਭੇਜ ਕੇ ਵੀ ਤਸਦੀਕ ਕਰ ਸਕਦੇ ਹਨ। ਜੇਕਰ ਤਸਦੀਕ ਦੀ ਪ੍ਰਕਿਰਿਆ ਪੂਰੀ ਨਹੀਂ ਹੁੰਦੀ ਹੈ, ਤਾਂ ਇਹ ਮੰਨਿਆ ਜਾਂਦਾ ਹੈ ਕਿ ਰਿਟਰਨ ਫਾਈਲ ਨਹੀਂ ਕੀਤੀ ਗਈ ਹੈ।

ਇਹ ਵੀ ਪੜ੍ਹੋ : 1 ਜਨਵਰੀ ਤੋਂ GST ਨਿਯਮਾਂ 'ਚ ਹੋ ਰਹੇ ਕਈ ਬਦਲਾਅ, ਆਟੋ ਰਿਕਸ਼ਾ ਚਾਲਕ ਵੀ ਆਏ ਟੈਕਸ ਘੇਰੇ 'ਚ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।

 


 


Harinder Kaur

Content Editor

Related News