30 ਸਤੰਬਰ ਨੂੰ ਲਾਂਚ ਹੋਵੇਗਾ IRCTC ਦਾ IPO, ਜਾਣੋ ਕਿੰਨੀ ਹੈ ਕੀਮਤ

09/25/2019 3:12:33 PM

ਨਵੀਂ ਦਿੱਲੀ— ਟਿਕਟ ਬੁਕਿੰਗ, ਸੈਰ-ਸਪਾਟਾ ਤੇ ਟਰੇਨਾਂ 'ਚ ਖਾਣ-ਪੀਣ ਦਾ ਪ੍ਰਬੰਧ ਕਰਨ ਵਾਲੀ ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ (ਆਈ. ਆਰ. ਸੀ. ਟੀ. ਸੀ.) 645 ਕਰੋੜ ਰੁਪਏ ਜੁਟਾਉਣ ਲਈ ਸੋਮਵਾਰ ਯਾਨੀ 30 ਸਤੰਬਰ ਨੂੰ 'ਆਈ. ਪੀ. ਓ.' ਲਾਂਚ ਕਰਨ ਜਾ ਰਹੀ ਹੈ।

 

ਜਨਤਕ ਖੇਤਰੀ ਦੀ ਇਸ ਕੰਪਨੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ ਦਾ ਆਈ. ਪੀ. ਓ. ਉਸ ਸਮੇਂ ਲਾਂਚ ਹੋਣ ਜਾ ਰਿਹਾ ਹੈ, ਜਦੋਂ ਸਰਕਾਰ ਵੱਲੋਂ ਕਾਰਪੋਰੇਟ ਟੈਕਸਾਂ 'ਚ ਕੀਤੀ ਕਟੌਤੀ ਮਗਰੋਂ ਬਾਜ਼ਾਰ 'ਚ ਤੇਜ਼ੀ ਵਾਪਸ ਪਰਤੀ ਹੈ। 

IRCTC ਦੇ ਆਈ. ਪੀ. ਓ. ਦੀ ਬੈਂਡ ਕੀਮਤ 315-320 ਰੁਪਏ ਪ੍ਰਤੀ ਸ਼ੇਅਰ ਨਿਰਧਾਰਤ ਕੀਤੀ ਗਈ ਹੈ ਤੇ ਇਹ 3 ਅਕਤੂਬਰ ਨੂੰ ਬੰਦ ਹੋਵੇਗਾ। ਇਸ ਜ਼ਰੀਏ 2,01,60,000 ਸ਼ੇਅਰਾਂ ਦੀ ਵਿਕਰੀ ਦੀ ਪੇਸ਼ਕਸ਼ ਕੀਤੀ ਗਈ ਹੈ ਅਤੇ ਇਹ ਸਰਕਾਰ ਦੀ ਵਿਨਿਵੇਸ਼ ਪ੍ਰਕਿਰਿਆ ਦਾ ਹਿੱਸਾ ਹੈ।ਇਸ ਨੂੰ ਆਈ. ਡੀ. ਬੀ. ਆਈ. ਕੈਪੀਟਲ ਮਾਰਕੀਟ ਐਂਡ ਸਕਿਓਰਟੀਜ਼, ਐੱਸ. ਬੀ. ਆਈ. ਕੈਪੀਟਲ ਮਾਰਕੀਟ ਅਤੇ ਯੈੱਸ ਸਿਕਓਰਟੀਜ਼ ਵੱਲੋਂ ਮੈਨੇਜ ਕੀਤਾ ਜਾਵੇਗਾ। 27 ਸਤੰਬਰ 1999 ਨੂੰ ਸਰਕਾਰ ਨੇ ਭਾਰਤੀ ਰੇਲਵੇ ਕੈਟਰਿੰਗ ਤੇ ਟੂਰਿਜ਼ਮ ਕਾਰਪੋਰੇਸ਼ਨ ਨੂੰ ਪਬਲਿਕ ਲਿਮਟਿਡ ਕੰਪਨੀ ਦੇ ਤੌਰ 'ਤੇ ਸਥਾਪਿਤ ਕੀਤਾ ਸੀ।ਇਸ'ਚ 99.9 ਫੀਸਦੀ ਹਿੱਸੇਦਾਰੀ ਸਰਕਾਰ ਦੀ ਹੈ। ਇਸ 'ਤੇ ਕੋਈ ਕਰਜ਼ਾ ਨਹੀਂ ਹੈ।


Related News