ਗਾਇਕਾ ਅਲਕਾ ਯਾਗਨਿਕ ਨੂੰ ਸੁਣਨਾ ਹੋਇਆ ਬੰਦ, ਜਾਣੋ ਕਿੰਨੀ ਖ਼ਤਰਨਾਕ ਹੈ ਬੀਮਾਰੀ ? ਪੜ੍ਹੋ ਲੱਛਣ ਤੇ ਰੋਕਥਾਮ ਦੇ ਉਪਾਅ

06/19/2024 11:14:49 AM

ਮੁੰਬਈ (ਬਿਊਰੋ) : ਬਾਲੀਵੁੱਡ ਦੀ ਮਸ਼ਹੂਰ ਗਾਇਕਾ ਅਲਕਾ ਯਾਗਨਿਕ ਇਨ੍ਹੀਂ ਦਿਨੀਂ ਇੱਕ ਗੰਭੀਰ ਬੀਮਾਰੀ ਨਾਲ ਜੂਝ ਰਹੀ ਹੈ। ਇਸ ਦੀ ਜਾਣਕਾਰੀ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਸੁਣਨ ਸ਼ਕਤੀ ਪੂਰੀ ਤਰ੍ਹਾਂ ਖ਼ਤਮ ਹੋ ਚੁੱਕੀ ਹੈ। ਉਹ ਦੁਰਲੱਭ ਰੇਅਰ ਸੈਂਸਰੀ ਨਿਊਰਲ ਨਰਵ ਹੀਅਰਿੰਗ ਲੋਸ ਨਾਂ ਦੀ ਬੀਮਾਰੀ ਤੋਂ ਪੀੜਤ ਹੈ। 

ਦੱਸ ਦਈਏ ਕਿ 17 ਜੂਨ ਨੂੰ ਅਲਕਾ ਯਾਗਨਿਕ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਤਸਵੀਰ ਪੋਸਟ ਕਰਦੇ ਹੋਏ ਦੱਸਿਆ ਕਿ, ''ਫਲਾਈਟ ਤੋਂ ਉਤਰਨ ਤੋਂ ਬਾਅਦ ਮੈਨੂੰ ਕੁਝ ਵੀ ਸੁਣਾਈ ਨਹੀਂ ਦੇ ਰਿਹਾ ਸੀ। ਮੇਰੇ ਪ੍ਰਸ਼ੰਸਕਾਂ ਨੂੰ ਬੇਨਤੀ ਹੈ ਕਿ ਉਹ ਮੇਰੇ ਲਈ ਪ੍ਰਾਰਥਨਾ ਕਰਨ। ਇਸ ਘਟਨਾ ਤੋਂ ਬਾਅਦ ਮੈਨੂੰ ਕੁਝ ਸਮੇਂ ਲਈ ਸਮਝ ਨਹੀਂ ਆ ਰਿਹਾ ਸੀ ਕਿ ਮੇਰੇ ਨਾਲ ਅਜਿਹਾ ਕਿਉਂ ਹੋਇਆ ਪਰ ਮੈਂ ਹਿੰਮਤ ਜੁਟਾ ਕੇ ਇਹ ਗੱਲ ਤੁਹਾਡੇ ਸਾਰਿਆਂ ਨਾਲ ਸਾਂਝੀ ਕਰ ਰਹੀ ਹਾਂ।'' 


ਰੇਅਰ ਸੈਂਸਰੀ ਨਿਊਰਲ ਨਰਵ ਹੀਅਰਿੰਗ ਲੋਸ ਨਾਂ ਦੀ ਬੀਮਾਰੀ ਕੀ ਹੈ ?
ਡਾਕਟਰਾਂ ਮੁਤਾਬਕ, ਇਹ ਇੱਕ ਰੇਅਰ ਸੈਂਸਰੀ ਨਿਊਰਲ ਨਰਵ ਹੀਅਰਿੰਗ ਲੋਸ ਨਾਂ ਦੀ ਬੀਮਾਰੀ ਹੈ। ਖ਼ਬਰਾਂ ਅਨੁਸਾਰ, ਰੇਅਰ ਸੈਂਸਰੀ ਨਿਊਰਲ ਨਰਵ ਹੀਅਰਿੰਗ ਲੋਸ ਬੀਮਾਰੀ 'ਚ ਮਰੀਜ਼ ਨੂੰ ਸੁਣਨ 'ਚ ਔਖ ਆਉਣੀ ਸ਼ੁਰੂ ਹੋ ਜਾਂਦੀ ਹੈ। ਕੁਝ ਸਮੇਂ ਬਾਅਦ ਉਹ ਸੁਣਨ ਸ਼ਕਤੀ ਵੀ ਗੁਆ ਬੈਠਦੇ ਹਨ। ਦਰਅਸਲ, ਅਜਿਹਾ ਕੰਨ ਦੇ ਅੰਦਰ ਦੀਆਂ ਕੋਸ਼ਿਕਾਵਾਂ ਯਾਨੀ cochlea 'ਚ ਪਾਏ ਜਾਣ ਵਾਲੇ ਸੈੱਲਾਂ ਨੂੰ ਨੁਕਸਾਨ ਪਹੁੰਚਾਉਣ ਕਾਰਨ ਹੁੰਦਾ ਹੈ। ਇਹ ਕੰਨਾਂ ਨਾਲ ਜੁੜੀ ਇੱਕ ਆਮ ਬੀਮਾਰੀ ਹੈ। ਇਸ 'ਚ ਕੰਨ ਤੋਂ ਦਿਮਾਗ ਤੱਕ ਆਵਾਜ਼ ਪਹੁੰਚਾਉਣ ਵਾਲੀਆਂ ਨਾੜੀਆਂ ਪੂਰੀ ਤਰ੍ਹਾਂ ਖ਼ਰਾਬ ਹੋ ਜਾਂਦੀਆਂ ਹਨ। ਇਹ ਦੁਰਲੱਭ ਰੇਅਰ ਸੈਂਸਰੀ ਨਿਊਰਲ ਨਰਵ ਹੀਅਰਿੰਗ ਲੋਸ ਸਮੱਸਿਆ ਦਾ ਕਾਰਨ ਬਣਦੀ ਹੈ। ਇਹ ਸਮੱਸਿਆ ਅਕਸਰ ਵੱਧਦੀ ਉਮਰ ਦੇ ਕਾਰਨ ਹੁੰਦੀ ਹੈ। ਜੇਕਰ ਕਿਸੇ ਦੇ ਸਿਰ 'ਤੇ ਸੱਟ ਲੱਗਦੀ ਹੈ ਤਾਂ ਉਨ੍ਹਾਂ ਦੇ ਕੰਨਾਂ ਦੀਆਂ ਨਾੜਾਂ 'ਚ ਵੀ ਇਹ ਬੀਮਾਰੀ ਹੋ ਸਕਦੀ ਹੈ। ਇਸ ਦੇ ਨਾਲ ਹੀ ਇਹ ਕੁਝ ਵਾਇਰਲ ਅਟੈਕ ਅਤੇ ਮੇਨੀਅਰ ਦੀ ਬੀਮਾਰੀ ਕਾਰਨ ਵੀ ਹੋ ਸਕਦਾ ਹੈ। ਇਸ ਦੀ ਸ਼ੁਰੂਆਤੀ ਜਾਂਚ 'ਚ ਪਤਾ ਚੱਲਦਾ ਹੈ ਕਿ ਮਰੀਜ਼ ਕਿੰਨਾ ਸੁਣ ਰਿਹਾ ਹੈ ਅਤੇ ਉਹ ਕਿਵੇਂ ਪ੍ਰਤੀਕਿਰਿਆ ਦੇ ਰਿਹਾ ਹੈ।

ਇਸ ਬੀਮਾਰੀ ਦੇ ਲੱਛਣ :-

  • ਗੱਲਬਾਤ ਦੌਰਾਨ ਸੁਣਨ ਜਾਂ ਸਮਝਣ 'ਚ ਮੁਸ਼ਕਿਲ ਹੋਣਾ।
  • ਇੱਕ ਕੰਨ ਦੇ ਮੁਕਾਬਲੇ ਦੂਜੇ ਨਾਲ ਬਿਹਤਰ ਸੁਣਾਈ ਦੇਣਾ।
  • ਕੰਨਾਂ 'ਚੋਂ ਅਜੀਬ ਜਿਹੀਆਂ ਆਵਾਜ਼ਾਂ ਆਉਂਦੀਆਂ ਜਿਵੇਂ ਘੰਟੀਆਂ ਵੱਜ ਰਹੀਆਂ ਹੋਣ।


ਕਿਵੇਂ ਕਰੀਏ ਬਚਾਅ?

  • ਜੇਕਰ ਤੁਸੀਂ ਕਿਤੇ ਉੱਚੀ ਆਵਾਜ਼ 'ਚ ਖੜ੍ਹੇ ਹੋ ਤਾਂ ਆਪਣੇ ਕੰਨ ਢੱਕ ਲਓ।
  • ਸੰਗੀਤ ਸੁਣਦੇ ਸਮੇਂ ਈਅਰਬਡਸ ਪਹਿਨਣ ਸਮੇਂ ਸਾਵਧਾਨ ਰਹੋ।
  • ਆਪਣੇ ਸੁਣਨ ਦੀ ਜਾਂਚ ਕਰਵਾਉਂਦੇ ਰਹੋ।
  • ਜੇਕਰ ਕੋਈ ਸਮੱਸਿਆ ਹੈ ਤਾਂ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।
     

sunita

Content Editor

Related News